ਐਸ.ਏ.ਐਸ. ਨਗਰ(ਗੁਰਪ੍ਰੀਤ ਸਿੰਘ ਕਾਂਸਲ) 19 ਫਰਵਰੀ :ਮੁਰਗੀ ਪਾਲਣ ਕਿੱਤੇ ਦਾ ਪੰਜਾਬ ਵਿੱਚ ਕਾਰਜ ਖੇਤਰ ਬਹੁਤ ਵਿਸ਼ਾਲ ਹੈ। ਪੰਜਾਬ ਵਿੱਚ ਸਾਲਾਨਾ ਲਗਭਗ 5900 ਮਿਲੀਅਨ ਅੰਡੇ ਅਤੇ 50 ਮਿਲੀਅਨ ਬ੍ਰਾਇਲਰ ਪੈਦਾ ਹੁੰਦੇ ਹਨ ਤੇ ਪੰਜਾਬ ਭਾਰਤ ਵਿੱਚ ਅੰਡਾ ਉਤਪਾਦਨ ਅਤੇ ਬ੍ਰਾਇਲਰ ਉਤਪਾਦਨ ਵਿੱਚ ਕ੍ਰਮਵਾਰ ਪੰਜਵੇਂ ਅਤੇ ਅੱਠਵੇਂ ਸਥਾਨ ਤੇ ਆਉਂਦਾ ਹੈ। ਇਸ ਲਈ ਮੁਰਗੀ ਪਾਲਣ ਕਿੱਤੇ ਵਿਚ ਤਰਕੀ ਦੀਆਂ ਵਧੇਰੇ ਸੰਭਾਵਨਾਵਾਂ ਹਨ।
ਇਹ ਜਾਣਕਾਰੀ
ਸਾਂਝੀ ਕਰਦਿਆਂ ਡਾ. ਸ਼ਸ਼ੀਪਾਲ, ਸਹਾਇਕ ਪ੍ਰੋਫੈਸਰ (ਪਸ਼ੂ ਉਤਪਾਦਨ) ਕ੍ਰਿਸ਼ੀ ਵਿਗਿਆਨ
ਕੇਂਦਰ, ਮੋਹਾਲੀ ਨੇ ਦੱਸਿਆ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼
ਯੂਨੀਵਰਸਿਟੀ, ਲੁਧਿਆਣਾ ਅਧੀਨ ਚੱਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ ਦੇ ਕੁਰਾਲੀ
ਕੈਂਪਸ ਵਿਖੇ ਵਿਗਿਆਨਿਕ ਮੁਰਗੀ ਪਾਲਣ ਦਾ ਸਿਖਲਾਈ ਕੋਰਸ 11.02.2021 ਤੋਂ 17.02.2021
ਤੱਕ ਆਯੋਜਿਤ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿੱਚ ਇੱਕ ਇਸਤਰੀ ਸਮੇਤ 16 ਕਿਸਾਨਾਂ ਨੇ
ਹਿੱਸਾ ਲਿਆ।
ਇਸ ਸਿਖਲਾਈ ਕੋਰਸ ਵਿੱਚ ਮੁਰਗੀ ਪਾਲਣ ਦੇ ਕਈ ਪਹਿਲੂਆ ਜਿਵੇਂ
ਕਿ ਮੁਰਗੀਆਂ ਦੀਆਂ ਨਸਲਾਂ, ਸ਼ੈਡਾਂ ਦੀ ਬਣਤਰ, ਘਰੇਲੂ ਖੁਰਾਕ ਬਣਾਉਣ ਦੇ ਤਰੀਕੇ, ਗਰਮੀਆਂ
ਅਤੇ ਸਰਦੀਆਂ ਦੇ ਬਚਾਅ, ਵੱਖੋ-ਵੱਖੋ ਟੀਕਾਕਰਣ ਅਤੇ ਬਿਮਾਰੀਆਂ ਤੋਂ ਬਚਾਅ ਬਾਰੇ
ਜਾਣਕਾਰੀ ਦਿੱਤੀ ਗਈ।
ਡਾ. ਸ਼ਸ਼ੀਪਾਲ ਜੋ ਕਿ ਇਸ ਕੋਰਸ ਦਾ ਸੰਚਾਲਨ ਕਰ ਰਹੇ
ਸਨ, ਦੱਸਿਆ ਕਿ ਸਾਰੇ ਕਿਸਾਨਾਂ ਨੂੰ ਮੁਰਗੀ ਪਾਲਣ ਸੰਬੰਧੀ ਵਿਸ਼ੇਸ਼ ਪੈ੍ਰਕਟੀਕਲ ਜਾਣਕਾਰੀ
ਦਿੱਤੀ ਗਈ। ਉਹਨਾਂ ਨੂੰ ਸਿਹਤਮੰਦ ਅਤੇ ਬਿਮਾਰ ਮੁਰਗੀਆਂ ਬਾਰੇ ਪਛਾਣ, ਖੁਰਾਕ ਬਣਾਉਣ ਦੀ
ਵਿਧੀ ਅਤੇ ਟੀਕਾਕਰਣ ਦੇ ਪ੍ਰੈਕਟੀਕਲ ਕਰਾਏ ਗਏ।
ਇਹਨਾਂ ਕਿਸਾਨਾਂ ਨੂੰ ਨੇੜੇ ਦੇ ਮੁਰਗੀ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ ਤਾਂ ਕਿ ਇੱਕ ਮੁਰਗੀ ਪਾਲਕ ਨੂੰ ਇਸ ਕੰਮ ਦੇ ਉਤਾਰ ਚੜਾਅ ਬਾਰੇ ਜਾਣਕਾਰੀ ਮਿਲ ਸਕੇ।
ਡਾ.
ਪਰਮਿੰਦਰ ਸਿੰਘ, ਸਹਿਯੋਗੀ ਨਿਰਦੇਸ਼ਕ ਨੇ ਦੱਸਿਆ ਕਿ ੳੇੁਹਨਾਂ ਨੇ ਸਿਖਿਆਰਥੀਆਂ ਨੂੰ
ਮੁਰਗੀ ਫਾਰਮ ਦੀ ਸਹੀ ਜਗ੍ਹਾਂ ਦੀ ਚੋਣ, ਕੰਟਰੈਕਟ ਪੋਲਟਰੀ ਫਾਰਮਿੰਗ ਤੋਂ ਇਲਾਵਾ ਕਰਜ਼ਾ
ਲੈਣ ਲਈ ਪ੍ਰੋਜੈਕਟ ਰਿਪੋਰਟ ਅਤੇ ਵੱਖੋਂ-ਵੱਖੋਂ ਸਕੀਮਾਂ ਬਾਰੇ ਜਾਣੂ ਕਰਵਾਇਆ।


No comments:
Post a Comment