ਐਸ.ਏ.ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 31 ਮਾਰਚ : ਮੋਹਾਲੀ ਫੇਸ਼ 4 ਟੈਲੀਫੋਨ ਐਕਸਚੇਂਜ ਵਿਚ BSNL ਦੀ ਨਵੀ ਐਕਸਚੇਂਜ NGN ( Next Generation Network)ਦਾ ਉਦਘਾਟਨ ਸ੍ਰੀ ਸੰਦੀਪ ਦੀਵਾਨ, ਚੀਫ ਜਨਰਲ ਮੈਨੇਜਰ ਪੰਜਾਬ ਅਤੇ ਸ੍ਰੀ ਮਹੇਸ਼ ਚੰਦ ਸਿੰਘ, ਜਨਰਲ ਮੈਨੇਜਰ ਟੈਲੀਕਾਮ ਚੰਡੀਗੜ੍ਹ ਵੱਲੋ ਕੀਤਾ ਗਿਆ । ਉਹਨਾ ਨਵੀ ਐਕਸਚੇਂਜ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਨਵੀ ਟੈਕਨਾਲੋਜੀ ਨਾਲ ਪਬਲਿਕ ਨੂੰ fiber to home ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ । ਜਿਸ ਨਾਲ ਇੰਟਰਨੈੱਟ ਸਰਵਿਸ ਤੇਜ ਰਫਤਾਰ ਚਲੇਗਾ । ਕਾਲ ਹੋਲਡਿੰਗ ਕਪੈਸਟੀ ਜਿਆਦਾ ਹੋਵੇਗੀ ।
ਇਸ ਟੈਲੀਫੋਨ ਐਕਸਚੇਂਜ NGN ( next generation network ) ਦਾ ਮੁੱਖ ਯੂਨਿਟ ਚੰਡੀਗੜ੍ਹ ਵਿਚ ਸੈਕਟਰ 17 ਵਿਖੇ ਸਥਾਪਤ ਕੀਤਾ ਗਿਆ ਹੈ ਜਿਸ ਨਾਲ 8 ਰਾਜਾਂ ਨਾਲ ਜੁੜੀ ਰਹੇਗੀ । ਇਸ ਨਾਲ ਵਧ ਰਹੇ ਕ੍ਰਾਇਮ ਨੂੰ ਠੱਲ ਪਾਉਣ ਸਹਾਇਤਾ ਹੋਵੇਗੀ। ਇਸ ਟੈਲੀਫੋਨ ਐਕਸਚੇਂਜ ਦੀ ਸਮਰੱਥਾ 100000 ( ਇਕ ਲੱਖ ਲਾਈਨ) ਤੋਂ ਵੱਧ ਹੈ ਅਤੇ ਸਮਰੱਥਾ ਅਨੁਸਾਰ ਵਧਾਇਆ ਵੀ ਜਾ ਸਕਦਾ ਹੈ । ਇਸ ਮੌਕੇ ਐੱਸ ਡੀ ਉ ਹਿੰਮਤ ਸਿੰਘ, ਜੇ ਈ ਰਣਜੀਤ ਸਿੰਘ, ਜਗਦੀਪ ਸਿੰਘ, ਅਜੇ ਸਿੰਘ, ਜੈ ਨਰਾਇਣ ਵਰਮਾ, ਮਨੀਸ਼ ਅਤੇ ਸ਼੍ਰੀਮਤੀ ਵੀਰਪਾਲ ਕੌਰ ਹਾਜ਼ਰ ਸਨ।
No comments:
Post a Comment