SBP GROUP

SBP GROUP

Search This Blog

Total Pageviews

Wednesday, March 3, 2021

ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇੱਕ ਵਿਅਕਤੀ ਕੀਤਾ ਗ੍ਰਿਫਤਾਰ* *8/9 ਲੱਖ ਦੇ ਗਹਿਣੇ ਕੀਤੇ ਬਰਾਮਦ*

 ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 03 ਮਾਰਚ :

ਸ੍ਰੀ ਸਤਿੰਦਰ ਸਿੰਘ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜਿਲਾ ਐਸ ਏ ਐਸ ਨਗਰ, ਡਾਕਟਰ ਰਵਜੋਤ ਕੌਰ ਗਰੇਵਾਲ ਆਈ ਪੀ ਐਸ (ਐਸ ਪੀ ਦਿਹਾਤੀ) ਜਿਲਾ ਐਸ ਏ ਐਸ ਨਗਰ, ਸ੍ਰੀ ਮਤੀ ਰੁਪਿੰਦਰਦੀਪ ਕੌਰ ਸੋਹੀ ਪੀ ਪੀ ਐਸ (ਉਪ ਕਪਤਾਨ ਪੁਲਿਸ) ਸਬ ਡਵੀਜਨ ਖਰੜ-1 ਦੇ ਦਿਸ਼ਾ ਨਿਰਦੇਸਾ ਅਨੁਸਾਰ ਅਤੇ ਇੰਸਪੈਕਟਰ ਅਜੀਤਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਖਰੜ ਵੱਲੋਂ ਇਲਾਕਾ ਥਾਣਾ ਸਦਰ ਖਰੜ, ਥਾਣਾ ਸਿਟੀ ਖਰੜ ਅਤੇ ਥਾਣਾ ਬਲੌਗੀ ਵਿੱਚ ਦਿਨ ਦੇ ਸਮੇਂ ਰਿਹਾਇਸ਼ੀ ਘਰਾ ਦੇ ਤਾਲੇ ਤੋੜ ਕੇ ਚੋਰੀ ਕਰਨ ਵਾਲਿਆ ਨੂੰ ਕਾਬੂ ਕਰਨ ਲਈ ਗੁਪਤ ਸੋਰਸ ਕਾਇਮ ਕਰਕੇ ਤਫਤੀਸ ਅਮਲ ਵਿਚ ਲਿਆਦੀ ਗਈ ਸੀ।


 ਜਿਸ ਤੇ ਦੋਸੀ ਸੁਨੀਲ ਕੁਮਾਰ ਪੁੱਤਰ ਨਾਨੂ ਰਾਮ ਵਾਸੀ ਮਕਾਨ ਨੰਬਰ 1101 ਗਲੀ ਨੰਬਰ 5 ਹੈਬੋਵਾਲ ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ ਨੂੰ ਮੁਕੱਦਮਾ ਨੰਬਰ 239 ਮਿਤੀ 24.10.2019 ਅ/ਧ 454,380 ਆਈ ਪੀ ਸੀ ਥਾਣਾ ਸਦਰ ਖਰੜ ਵਿੱਚ ਸਮੇਤ ਕਾਰ ਨੰਬਰ PB-10-HM-9630 ਗ੍ਰਿਫਤਾਰ ਕੀਤਾ ਗਿਆ ਸੀ। ਦੋਸੀ ਸੁਨੀਲ ਕੁਮਾਰ ਉਕਤ ਨੇ ਦੌਰਾਨੇ ਪੁੱਛ ਗਿੱਛ ਮੰਨਿਆ 


ਕਿ ਉਸਨੇ ਮਿਤੀ 04.01.2021 ਅਤੇ ਮਿਤੀ 10.01.2021 ਨੂੰ ਖਰੜ ਏਰੀਆ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਜਿਸ ਸਬੰਧੀ ਥਾਣਾ ਹਜਾ ਵਿੱਚ ਪਹਿਲਾ ਹੀ ਮੁਕਦਮਾ ਨੰਬਰ 3 ਮਿਤੀ 04.01.2021 ਅ/ਧ 457,380,411 ਆਈ ਪੀ ਸੀ ਅਤੇ ਮੁਕੱਦਮਾ ਨੰਬਰ 11 ਮਿਤੀ 10.01.2021 ਅ/ਧ 454,380,411 ਆਈ ਪੀ ਸੀ ਦਰਜ ਕੀਤੇ ਗਏ ਸਨ। ਦੋਸੀ ਸੁਨੀਲ ਕੁਮਾਰ ਉਕਤ ਨੂੰ ਮੁਕੱਦਮਾ ਨੰਬਰ 03 ਅਤੇ 11 ਵਿੱਚ ਨਾਮਜਦ ਕਰਕੇ ਚੋਰੀ ਕੀਤੇ ਗਹਿਣੇ, ਵਾਰਦਾਤ ਲਈ ਵਰਤੀ ਸਕੂਟਰੀ ਨੰਬਰ PB-10-GX-7360 ਮਾਰਕਾ ਐਕਟਿਵਾ ਰੰਗ ਗੂੜਾ ਗਰੇ, ਵਾਰਦਾਤ ਲਈ ਵਰਤੇ ਹਥਿਆਰ ਬਰਾਮਦ ਕੀਤੇ ਗਏ ਹਨ। ਜੋ ਦੋਸੀ ਸੁਨੀਲ ਕੁਮਾਰ ਉਕਤ ਤੋ ਚੋਰੀ ਕੀਤੇ ਗਏ ਕਰੀਬ 8/9 ਲੱਖ ਦੇ ਗਹਿਣੇ ਬਰਾਮਦ ਕੀਤੇ ਗਏ ਸਨ। ਜਿਸ ਸਬੰਧੀ ਅੱਜ ਮਿਤੀ 03.03.2021 ਨੂੰ ਉਕਤ ਮੁੱਕਦਮਾ ਵਿੱਚ ਬਾਮਦ ਕੀਤੇ ਗਏ ਗਹਿਣੇ ਅਤੇ ਹੋਰ ਸਮਾਨ ਅਫਸਰਾਨ ਬਾਲਾ ਵਲੋਂ ਉਪਰੋਕਤ ਮੁਕੱਦਮਿਆ ਦੇ ਮੁਦੱਈਆ ਨੂੰ ਬੁਲਾਕੇ ਉਹਨਾ ਦੇ ਹਵਾਲੇ ਕੀਤੇ ਗਏ ਹਨ।

No comments:


Wikipedia

Search results

Powered By Blogger