ਐਸ.ਏ.ਐਸ.ਨਗਰ ਗੁਰਪ੍ਰੀਤ ਸਿੰਘ ਕਾਂਸਲ 26 ਫਰਵਰੀ :
ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਰਾਜ ਵਿਚ ਨਸ਼ਾ ਤਸ਼ਕਰੀ ਦੀ ਰੋਕਥਾਮ ਸਬੰਧੀ ਦਿੱਤੀਆ ਹਦਾਇਤਾ ਅਨੁਸਾਰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਬਖਸ਼ੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 24/02/2021 ਨੂੰ ਦੋਰਾਨੇ ਗਸਤ ਨੇੜੇ ਸਰਕਾਰੀ ਸਕੂਲ ਲਾਲੜੂ ਸਟੇਡੀਅਮ, ਸਲਿੱਪ ਰੋਡ ਲਾਲੜੂ ਕੋਲ ਪੁੱਜੀ ਤਾਂ ਇੱਕ ਮੋਨਾ ਨੋਜਵਾਨ ਸਮੇਤ ਇੱਕ ਵਜਨਦਾਰ ਬੈਗ ਦੇ ਰੋਡ ਦੀ ਸਾਇਡ ਪਰ ਖੜ੍ਹਾ ਸੀ
ਜੋ ਪੁਲਿਸ ਪਾਰਟੀ ਨੂੰ ਦੇਖ ਕੇ ਤੇਕ ਤੇਜ ਤੁਰਨ ਲੱਗਾ ਜਿਸ ਨੂੰ ਸੱਕ ਦੀ ਬਿਨਾਹ ਪਰ ਪੁਲ਼ਿਸ ਪਾਰਟੀ ਨੇ ਰੋਕ ਕੇ ਨਾਮ ਤੇ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਰਮਨਦੀਪ ਸਿੰਘ ਪੁੱਤਰ ਬੁੱਗਰ ਸਿੰਘ ਵਾਸੀ ਪਿੰਡ ਗਹਿਲ ਥਾਣਾ ਟੱਲੇਵਾਲ ਜਿਲ੍ਹਾ ਬਰਨਾਲਾ ਦੱਸਿਆ ਜਿਸ ਦੇ ਕਬਜੇ ਵਾਲੇ ਬੈਗ ਵਿਚ ਕੋਈ ਨਸ਼ੀਲਾ ਪਦਰਾਥ ਹੋਣ ਦਾ ਸੱਕ ਹੋਣ ਤੇ ਤਲਾਸੀ ਲਈ ਮੋਕਾ ਪਰ ਸ੍ਰੀ ਰੁਪਿੰਦਰਜੀਤ ਸਿੰਘ PPS, PBI/NDPS ਜਿਲ੍ਹਾ ਐਸ ਏ ਐਸ ਨਗਰ ਨੂੰ ਬੁਲਾਇਆ ਗਿਆ ਜਿਨ੍ਹਾ ਦੀ ਹਾਜਰੀ ਵਿਚ ਉਕਤ ਵਿਅਕਤੀ ਦੇ ਕਬਜੇ ਵਾਲੇ ਬੈਗ ਦੀ ਤਲਾਸ਼ੀ ਲੈਣ ਤੇ ਬੈਗ ਵਿੱਚੋ 4500 ਟਰਾਮਾਡੋਲ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਜਿਸ ਪਰ ਉਕਤ ਵਿਅਕਤੀ ਖਿਲਾਫ ਮੁਕੱਦਮਾ ਨੰ 33 ਮਿਤੀ 24/02/2021 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਉਕਤ ਵਿਅਕਤੀ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ ।ਗ੍ਰਿਫਤਾਰ ਦੋਸੀ ਨੂੰ ਮਿਤੀ 25/02/2021 ਨੂੰ ਮਾਨਯੋਗ ਅਦਾਲਤ ਸ੍ਰੀ ਜਗਮੀਤ ਸਿੰਘ ਜੇ ਐਮ ਆਈ ਸੀ ਡੇਰਾਬੱਸੀ ਜੀ ਦੀ ਅਦਾਲਤ ਵਿਚ ਪੇਸ਼ ਕਰਕੇ 01 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ।ਦੋਸੀ ਨੇ ਆਪਣੀ ਪੁਛ ਗਿਛ ਵਿਚ ਦੱਸਿਆ ਹੈ ਕਿ ਉਹ ਸਹਾਰਨਪੁਰ (ਯੂ ਪੀ ) ਤੋ ਨਸ਼ੀਲੀ ਗੋਲੀਆਂ ਲਿਆਇਆ ਸੀ ਜੋ ਮੋਹਾਲੀ ਵਿਖੇ ਜਮਾਟੋ ਕੰਪਨੀ ਵਿਚ ਨੋਕਰੀ ਕਰਦਾ ਹੈ ਜਿਸ ਨੇ ਮੋਹਾਲੀ ਤੇ ਬਰਨਾਲਾ ਵਿਖੇ ਘੁੰਮ ਫਿਰ ਕੇ ਇਹ ਗੋਲੀਆਂ ਵੇਚਣੀਆ ਸਨ ਜਿਸ ਪਾਸੋਂ ਮੁਕੱਦਮਾ ਹਜਾ ਵਿੱਚ ਹੋਰ ਡੁੰਘਾਈ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ ਜਾਰੀ ਹੈ।
ਗ੍ਰਿਫਤਾਰੀ ਸਬੰਧੀ ਵੇਰਵਾ :- ਰਮਨਦੀਪ ਸਿੰਘ ਪੁੱਤਰ ਬੁੱਗਰ ਸਿੰਘ ਵਾਸੀ ਪਿੰਡ ਗਹਿਲ ਥਾਣਾ ਟੱਲੇਵਾਲ ਜਿਲ੍ਹਾ ਬਰਨਾਲਾ
ਬਰਾਮਦਗੀ :- 4500 ਟਰਾਮਾਡੋਲ ਨਸ਼ੀਲੀ ਗੋਲੀਆ
No comments:
Post a Comment