ਮੋਹਾਲੀ , 06 ਮਾਰਚ (ਗੁਰਪ੍ਰੀਤ ਸਿੰਘ ਕਾਂਸਲ): ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਲਈ 92 ਸਾਲਾ ਕੈਪਟਨ ਪਰਸ਼ੋਤਮ ਸਿੰਘ ਨੇ ਬੀੜਾ ਚੁੱਕਿਆ ਹੈ। ਅੱਜ ਮੋਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਪਰਸ਼ੋਤਮ ਸਿੰਘ ਨੇ ਕਿਹਾ ਕਿ ਉਹ ਇਕ ਫੌਜੀ ਹੋਣ ਤੇ ਗਲਵਾਨ ਘਾਟੀ ਦੇ ਸਹੀਦਾਂ ਦੇ ਪਰਿਵਾਰਾਂ ਲਈ ਸ਼ੋਸਲ ਮੀਡੀਆ ਰਾਹੀਂ ਫੰਡ ਇਕੱਤਰ ਕਰੇਗਾ। ਉਨ੍ਹਾਂ ਕਿਹਾ ਕਿ ਉਹ ਬੀਮਾਰੀਆਂ ਤੋਂ ਪੀੜਤ ਹੋਣ ਦੇ ਬਾਵਜੂਦ ਵਾਕਰ ਦੀ ਸਹਾਇਤ ਨਾਲ ਫੇਜ਼ ਮੋਹਾਲੀ ਦੀਆਂ ਸੜਕਾਂ ਤੇ 50 ਕਿਲੋ ਮੀਟਰ ਪੈਦਲ ਯਾਤਰਾ ਕਰੇਗਾ। ਉਹ ਰੋਜ਼ਾਨਾਂ ਸਵੇਰ ਸ਼ਾਮ ਤਿੰਨ ਕਿਲੋਮੀਟਰ ਪੈਦਲ ਤੁਰੇਗਾ ਤੇ 10 ਤੋਂ 15 ਦਿਨਾਂ ਵਿੱਚ ਅਪਣਾ 50 ਕਿਲੋਮੀਟਰ ਸਫਰ ਦਾ ਟੀਚਾ ਪੂਰਾ ਕਰੇਗਾ। ਉਨ੍ਹਾਂ ਦੱਸਿਆ ਕਿ 1945 ਵਿੱਚ ਸਿੱਖ ਰੈਜਮੈਂਟ ਵਿੱਚ ਭਰਤੀ ਹੋਏ ਸਨ ਅਤੇ 1978 ਵਿਚ ਬਤੌਰ ਕੈਪਟਨ ਸੇਵਾ ਮੁਕਤ ਹੋਏ ਸਨ। ਉਨ੍ਹਾਂ ਦੱਸਿਆ ਕਿ ਉਹ ਵੈਸਟਨ ਕਮਾਂਡ ਮੁਕਾਬਲੇ ਵਿੱਚ ਸੂਟਰ ਵਿਜੇਤਾ ਰਿਹਾ ਹੈ
ਅਤੇ ਆਰਮੀ ਦੇ ਵੈਪਨ ਟ੍ਰੇਨਿੰਗ ਸੈਂਟਰ ਵਿੱਚ ਟਰੈਨਰ ਰਿਹਾ ਹੈ, ਇਸ ਦਾ ਨਾਲ ਹੀ ਉਹ ਇਕ ਬਾਕਸਰ ਵੀ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪੁਤਰ ਤਰਸੇਮ ਸਿੰਘ ਸੇਢਾ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਹਨ। ੳੋੁਨ੍ਹਾਂ ਅਪਣੇ ਪਿਤਾ ਦੇ ਹੌਸਲੇ ਨੂੰ ਵੇਖਦੇ ਹੋਏ ਇੰਗਲੈਂਡ ਦੇ ਕੈਪਟਨ ਟੌਮ ਵੱਲੋਂ ਰੋਜ਼ਾਨਾ ਲੰਬਾ ਸਫਰ ਤਹਿ ਕਰਕੇ ਕੌਮੀ ਸਿਹਤ ਸੇਵਾਵਾਂ ਐਨ.ਐਸ.ਐਚ ਲਈ 34 ਕਰੋੜ ਰੁਪਏ ਸਹਇਤਾ ਇਕੱਤਰ ਕੀਤਾ ਸੀ ਤੋਂ ਪਰੇਰਨਾ ਲੈਕੇ ਗਲਵਾਨ ਘਾਟੀ ਦੇ ਸ਼ਹੀਦ ਪਰਿਵਾਰਾਂ ਲਈ ਸ਼ੋਸਲ ਮੀਡੀਆ ਰਾਹੀ ਫੰਡ ਇਕੱਤਰ ਕਰਨਗੇ। ਸ਼ਹੀਦ ਪਰਿਵਾਰਾਂ ਦੀ ਸਹਾਇਤਾ ਲਈ ਫੇਸ ਬੁੱਕ ਰਾਹੀਂ ਫੰਡ ਇਕੱਤਰ ਜਮਾਂ ਹੋਵੇਗਾ ਤੇ ਸਿੱਧਾ ਸ਼ਹੀਦ ਪਰਿਵਾਰਾਂ ਨੂੰ ਦਿੱਤਾ ਜਾਵੇਗਾ। ਇਸ ਮੌਕੇ ਕੈਪਟਨ ਪਰਸ਼ੋਤਮ ਸਿੰਘ ਨੇ ਐਲਾਨ ਕੀਤਾ ਕਿ ਇਸ ਫੰਡ ਲਈ 5 ਹਜ਼ਾਰ ਰੁਪਏ ਅਪਣੇ ਵੱਲੋਂ ਅਤੇ 5 ਹਜ਼ਾਰ ਰੁਪਏ ਅਪਣੀ ਪਤਨੀ ਦੀ ਯਾਦ ਵਿੱਚਂ ਦੇਵੇਗਾ। ਇਸ ਬਾਰੇ ਇਨ੍ਹਾਂ ਦੀ ਫੇਸ ਬੁਕ ਆਈਡੀ ਕੈਪਟਨ ਪਰਸ਼ੋਤਮ ਸਿੰਘ ਤੋਂ ਵੀ ਜਾਣਕਾਰੀ ਲਈ ਜਾ ਸਕਦੀ ਹੈ।
No comments:
Post a Comment