ਖਰੜ ਗੁਰਪ੍ਰੀਤ ਸਿੰਘ ਕਾਂਸਲ 06 ਮਾਰਚ:ਪਬਲਿਕ ਰਿਲੇਸ਼ਨਜ਼ ਕਾਉਂਸਿਲ ਆਫ਼ ਇੰਡੀਆ (ਪੀ.ਆਰ.ਸੀ.ਆਈ.) ਦੇ ਚੰਡੀਗੜ੍ਹ ਚੈਪਟਰ ਵੱਲੋਂ ਉਦਯੋਗ-ਅਕਾਦਮਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਰਿਆਤ ਬਾਹਰਾ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਅਤੇ ਇਕ ਯੰਗ ਕਮਿਊਨੀਕੇਟਰਜ਼ ਕਲੱਬ ਸਥਾਪਤ ਕੀਤਾ ਗਿਆ।
ਇਸ ਸਮਝੌਤੇ ’ਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਵਿੰਦਰ ਸਿੰਘ ਅਤੇ ਪੀ.ਆਰ.ਸੀ.ਆਈ ਦੇ ਕੌਮੀ ਉਪ-ਪ੍ਰਧਾਨ ਸੀਜੇ ਸਿੰਘ ਅਤੇ ਪੀ.ਆਰ.ਸੀ.ਆਈ. ਦੇ ਉੱਤਰੀ ਜ਼ੋਨ ਦੇ ਮੁਖੀ ਰੇਣੁਕਾ ਸਲਵਾਨ ਨੇ ਦਸਤਖਤ ਕੀਤੇ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਵਪਾਰਿਕ ਪ੍ਰਬੰਧਕਾਂ ਅਤੇ ਉੱਦਮੀਆਂ ਦੀ ਨਵੀਂ ਪੀੜ੍ਹੀ ਲਈ ਸੰਚਾਰ ਇੱਕ ਜ਼ਰੂਰੀ ਹੁੰਨਰ ਹੈ, ਜੋ ਉਨ੍ਹਾਂ ਨੂੰ ਲੀਡਰਸ਼ਿਪ ਅਹੁਦਿਆਂ ਲਈ ਤਿਆਰ ਰਹਿਣ ਵਿੱਚ ਸਹਾਇਤਾ ਕਰ ਸਕਦਾ ਹੈ।
ਸੀਜੇ ਸਿੰਘ ਨੇ ਕਿਹਾ ਕਿ ਸੱਭਿਅਤਾ ਦੇ ਵਿਕਾਸ ਅਤੇj ਜੀਵਨ ਦੇ ਹਰ ਪਹਿਲੂ ਸੰਚਾਰ ਦੀ ਗੁਣਵੱਤਾ ਨਾਲ ਪ੍ਰਭਾਵਿਤ ਹੁੰਦਾ ਹੈ ਅਤੇ ਇਸਦਾ ਪ੍ਰਬੰਧਨ ਕਿਸੇ ਵੀ ਸੰਗਠਨ ਦੇ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਅਤੇ ਨਾਲ ਹੀ ਸਵੈ-ਪ੍ਰਬੰਧਨ ਕਿਉਂਕਿ ਹਰ ਚੀਜ਼ ਆਪਣੇ ਆਪ ਵਿੱਚ ਸੰਚਾਰ ਨਾਲ ਸ਼ੁਰੂ ਹੁੰਦੀ ਹੈ।
ਇਸ ਦੌਰਾਨ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਆਰਬੀਯੂ ਨੇ ਵਿਦਿਆਰਥੀਆਂ ਦੀ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਦੇ ਸਹਿਯੋਗ ਨਾਲ ਕਈ ਨਿਊ ਏਜ਼ ਕੋਰਸ ਸ਼ੁਰੂ ਕੀਤੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਯੰਗ ਕਮਿਊਨੀਕੇਟਰਜ਼ ਕਲੱਬ ਦੀ ਸਥਾਪਨਾ ਵੀ ਵਿਦਿਆਰਥੀਆਂ ਦੇ ਸੰਚਾਰ ਹੁੰਨਰਾਂ ਨੂੰ ਸਨਮਾਨਿਤ ਕਰਨ ਵਿੱਚ ਹੋਰ ਸਹਾਇਤਾ ਕਰੇਗੀ।
ਪੀਆਰਸੀਆਈ ਦੀ ਉੱਤਰੀ ਜ਼ੋਨ ਦੀ ਮੁਖੀ ਰੇਣੁਕਾ ਸਲਵਾਨ ਨੇ ਕਿਹਾ ਕਿ ਪੀਆਰਸੀਆਈ ਨੇ ਨੌਜਵਾਨਾਂ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਲਈ ਖੇਤਰ ਦੇ ਵੱਖ-ਵੱਖ ਅਦਾਰਿਆਂ ਵਿੱਚ ਵਾਈਸੀਸੀ ਦੀ ਸਥਾਪਨਾ ਕੀਤੀ ਹੈ।
ਇਸ ਮੌਕੇ ਪੀ.ਆਰ.ਸੀ.ਆਈ ਦੇ ਮੁੱਖ ਸਲਾਹਕਾਰ ਅਤੇ ਚੇਅਰਮੈਨ ਐਮਰੀਟਸ, ਐਮ.ਬੀ. ਜੈਰਾਮ, ਪੀ.ਆਰ.ਸੀ.ਆਈ ਦੇ ਕੌਮੀ ਪ੍ਰਧਾਨ, ਡਾ. ਟੀ ਵਿਨੇ ਕੁਮਾਰ ਅਤੇ ਵਾਈ.ਸੀ.ਸੀ ਦੇ ਰਾਸ਼ਟਰੀ ਮੁਖੀ ਚਿੰਨਮਈ ਪ੍ਰਵੀਨ ਨੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਦੇ ਕੈਂਪਸ ਵਿੱਚ ਵਾਈ.ਸੀ.ਸੀ ਸਥਾਪਤ ਕਰਨ ਲਈ ਸ਼ੁੱਭਕਾਮਨਾਵਾਂ ਭੇਜੀਆਂ।
ਇਸ ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਰਜਿਸਟਰਾਰ ਪ੍ਰੋ. ਬੀਐਸ ਸਤਿਆਲ, ਪ੍ਰਧਾਨ ਅੰਤਰ ਰਾਸ਼ਟਰੀ ਅਤੇ ਵਪਾਰ ਵਿਕਾਸ, ਸਕੂਲ ਆਫ ਮੈਨੇਜਮੈਂਟ ਦੀ ਮੁਖੀ ਮੈਡਮ ਅੰਸ਼ੂ ਗਾਬਾ,ਡੀਐਸਡਬਲਯੂ ਡਾ. ਨੀਨਾ ਮਹਿਤਾ ਅਤੇ ਸਮੂਹ ਫੈਕਲਟੀ ਮੈਂਬਰ ਹਾਜਰ ਸਨ।
No comments:
Post a Comment