ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 09 ਮਾਰਚ :
ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਜਿਲਾ ਐਸ.ਏ.ਐਸ.ਨਗਰ ਵਿਖੇ ਵੱਖ-ਵੱਖ ਥਾਵਾਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਸ਼ਿਕਾ ਜੈਨ ਦੇ ਰਹਿਨੁਮਾਈ ਹੇਠ ਸ੍ਰੀ ਕਮਲੇਸ਼ ਕੁਮਾਰ ਕੋਸ਼ਲ, ਸਕੱਤਰ, ਰੈਡ ਕਰਾਸ, ਐਸ.ਏ.ਐਸ.ਨਗਰ ਅਤੇ ਭਾਈ ਘੱਨਈਆਂ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਸਿਲਾਈ ਟ੍ਰੇਨਿੰਗ ਮੁਕੰਮਲ ਕਰ ਚੁੱਕੀਆਂ ਅਤੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ 51 ਸਲਾਈ ਮਸ਼ੀਨਾ “ਬੇਟੀ ਬਚਾਓ ਅਤੇ ਬੇਟੀ ਪੜਾਓ" ਸਕੀਮ ਅਧੀਨ ਜਿਲਾ ਪ੍ਰਸ਼ਾਸ਼ਨ ਵਲੋਂ ਮੁਹੱਈਆਂ ਕਰਵਾਈਆਂ ਗਈਆਂ ।
ਇਸ ਮੌਕੇ ਤੇ ਸਕੱਤਰ ਜਿਲ੍ਹਾ ਰੈਡ ਕਰਾਸ ਸ਼ਾਖਾ, ਸ੍ਰੀ ਕੇ.ਕੇ.ਸੈਣੀ ਚੇਅਰਮੈਂਨ, ਸ੍ਰੀ ਸੰਜੀਵਰਾਬੜਾ ਪ੍ਰਧਾਨ, ਭਾਈ ਘਨੱਈਆਂ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ, ਮੋਹਾਲੀ ਹਾਜਰ ਸਨ। ਸ੍ਰੀ ਕੇ.ਕੇ.ਸੈਣੀ ਚੇਅਰਮੈਂਨ ਜੀ ਨੇ ਦੱਸਿਆ ਕਿ ਸਿਲਾਈ ਸੈਂਟਰ ਸੀਤਲਾਮਾਤਾਮੰਦਰ ਗੁਰੂਦੁਆਰਾ ਸਾਹਿਬ ਵਾੜਾ ਫੇਸ-5 ਦੇ ਵਿਦਿਆਰਥੀਆਂ ਨੂੰ ਮਸ਼ੀਨਾ ਦਿੱਤੀਆਂ ਗਈਆਂ ਅਤੇ ਜਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਗਿਆ ਅਤੇ ਆਸ ਕੀਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਜਿਲਾ ਪ੍ਰਸ਼ਾਸ਼ਨ ਲੋੜਵੰਦ ਲੜਕੀਆਂ ਦੀ ਮਦਦ ਕਰਦਾ ਰਹੇਗਾ। ਸ੍ਰੀ ਮਤੀ ਸਰਵਜੀਤ ਕੌਰ ਜੋ ਕਿ ਬਿਉਟੀਸ਼ੀਅਨਟੀਚਰ ਹਨ, ਵਲੋਂ ਲੜਕੀਆਂ ਨੂੰ ਲੈਕਚਰ ਦੇ ਕੇ ਹੋਰ ਉਤਸਾਹਿਤ ਕੀਤਾ ਗਿਆ
ਅਤੇ ਹੋਰ ਮਿਹਨਤ ਕਰਕੇ ਅੱਗੇ ਵੱਧਣ ਦੀ ਵੀ ਸੇਧ ਦਿੱਤੀ ਗਈ। ਇਸ ਦੇ ਨਾਲ ਹੀ ਸਕੱਤਰ ਰੈਡ ਕਰਾਸ ਵਲੋਂ ਕੋਵਿਡ-19 ਤੋਂ ਬਚਣ ਸਬੰਧੀ ਮਾਸਕ ਪਾਉਣ, ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣ, ਸ਼ੋਸ਼ਲ ਡਿਸਟੈਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਕੋਰਾਨਾ ਮਹਾਂਮਾਰੀ ਦੀ ਕੋਈ ਦਵਾਈ ਨਾ ਹੋਣ ਕਾਰਨ ਇਸ ਸਮੇਂ ਮਾਸਕ ਹੀ ਦਵਾਈ ਹੈ।
No comments:
Post a Comment