ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ ਮਾਰਚ : ਸਬ ਡਵੀਜ਼ਨ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਪਹਿਲੀ ਵਾਰ ਛਾਤੀ ਦੇ ਕੈਂਸਰ ਦਾ ਸਫ਼ਲ ਅਪ੍ਰੇਸ਼ਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ 60 ਸਾਲ ਦੀ ਡੇਰਾਬੱਸੀ ਵਾਸੀ ਇਸ ਔਰਤ ਨੂੰ ਛਾਤੀ ਦੇ ਸੱਜੇ ਪਾਸੇ ਵਿੱਚ ਕੈਂਸਰ ਦੀ ਗਿਲਟੀ ਸੀ। ਮਰੀਜ਼ ਦਾ ਕੈਂਸਰ ਦੂਜੇ ਪੜਾਅ ਤੇ ਪਹੁੰਚਿਆ ਹੋਇਆ ਸੀ। ਕਰੀਬ 10 ਦਿਨ ਪਹਿਲਾਂ ਇਹ ਮਰੀਜ਼ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਆਇਆ ਸੀ। ਜਿਸ ਉਪਰੰਤ ਡਾ. ਕਰਨਬੀਰ ਸਿੰਘ ਸਮੇਤ ਤਿੰਨ ਮਾਹਿਰ ਡਾਕਟਰਾਂ ਦੀ ਟੀਮ ਨੇ ਇਸ ਮਰੀਜ਼ ਦਾ ਇਲਾਜ ਸ਼ੁਰੂ ਕੀਤਾ। ਬੀਤੇ ਦਿਨ ਕਰੀਬ 4 ਘੰਟੇ ਦਾ ਸਫ਼ਲ ਅਪ੍ਰੇ਼ਸਨ ਕਰਕੇ ਕੈਂਸਰ ਦੀ ਗਿਲਟੀ ਕੱਢੀ ਗਈ।
ਉਨਾਂ ਦੱਸਿਆ ਕਿ ਪਹਿਲਾਂ ਇਸ ਤਰਾਂ ਦੇ ਅਪ੍ਰੇਸ਼ਨ ਲਈ ਮਰੀਜ਼ ਨੂੰ ਪੀ.ਜੀ.ਆਈ. ਚੰਡੀਗੜ੍ਹ ਜਾਂ ਜੀ.ਐਮ.ਸੀ.ਐਚ ਸੈਕਟਰ-32 ਵਿਖੇ ਜਾਣਾ ਪੈਂਦਾ ਸੀ ਜਿਸ ਨਾਲ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਉਨਾਂ ਡਾਕਟਰਾਂ ਦੀ ਟੀਮ ਨੂੰ ਵੀ ਵਧਾਈ ਦਿੱਤੀ ਜਿਨਾਂ ਨੇ ਇਸ ਮੁਸ਼ਕਿਲ ਕੰਮ ਨੂੰ ਸਫ਼ਲਤਾ ਨਾਲ ਅੰਜ਼ਾਮ ਦਿੱਤਾ।
No comments:
Post a Comment