SBP GROUP

SBP GROUP

Search This Blog

Total Pageviews

ਸਰਕਾਰ ਦੀਆਂ ਸਕੀਮਾਂ ਦਾ ਪਿੰਡ ਵਾਸੀਆਂ ਨੂੰ ਵੱਧ ਤੋ ਵੱਧ ਲਾਹਾ ਲੈਣ ਲਈ ਪ੍ਰੇਰਿਆ

 

ਐਸ.ਏ.ਐਸ.ਨਗਰ, ਗੁਰਪ੍ਰੀਤ ਸਿੰਘ ਕਾਂਸਲ 08 ਮਾਰਚ : ਦਫਤਰ ਡਿਪਟੀ ਡਾਇਰੈਕਟਰ ਡੇਅਰੀ ਐਸ.ਏ.ਐਸ ਨਗਰ ਵੱਲੋ ਪਿੰਡ ਪੀਰ ਸੁਹਾਣਾਂ ਬਲਾਕ ਖਰੜ ਜਿਲਾ ਐਸ.ਏ.ਐਸ ਨਗਰ ਵਿਖੇ ਇੱਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਡਿਪਟੀ ਡਾਇਰੈਕਟਰ ਡੇਅਰੀ ਗੁਰਿੰਦਰਪਾਲ ਸਿੰਘ ਕਾਹਲੋ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ ।


ਇਸ ਕੈਂਪ ਵਿੱਚ ਇਲਾਕੇ ਦੇ ਦੁੱਧ ਉਤਪਾਦਕਾਂ ਵੱਲੋ ਭਾਗ ਲਿਆ ਗਿਆ। ਇਸ ਕੈੱਪ ਦਾ ਉਦੇਸ਼ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਵਿਭਾਗ ਦੀਆ ਸਕੀਮਾ ਪ੍ਰਤੀ ਜਾਗਰੂਕ ਕਰਨਾ ਸੀ। 

ਇਹ ਜਾਣਕਾਰੀ ਦਿੰਦਿਆਂ ਕਾਰਜਕਾਰੀ ਅਫਸਰ ਸ.ਕਸਮੀਰ ਸਿੰਘ ਵੱਲੋ ਦੱਸਿਆ ਗਿਆ ਕਿ ਕੈਂਪ ਵਿਚ ਵੱਖ ਵੱਖ ਵਿਭਾਗਾ ਤੋ ਆਏ ਨੁਮਾਇੰਦਿਆਂ ਨੇ ਭਾਗ ਲਿਆ ।


ਇਸ ਕੈਂਪ ਵਿੱਚ ਸ੍ਰੀ ਕਾਹਲੋ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਸਾਨਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਗਿਆ।  

ਇਸ ਮੌਕੇ ਸ. ਮਨਦੀਪ ਸਿੰਘ ਸੈਣੀ, ਡੇਅਰੀ ਵਿਕਾਸ ਇੰਸਪੈਕਟਰ ਵੱਲੋ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਵਿਭਾਗ ਵਲੋ ਚਲਾਈਆ ਜਾ ਰਹੀਆਂ ਗਤੀਵਿਧੀਆਂ ਅਤੇ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। 

ਕੈਪ ਵਿੱਚ ਕ੍ਰਿਸੀ ਵਿਗਿਆਨ ਕੇਦਰ ਤੋਂ ਆਏ ਡਾ. ਸਸੀਪਾਲ, ਵਲੋ ਪਸੂਆਂ ਦੀਆਂ ਬਿਮਾਰੀਆਂ ਅਤੇ ਉਨਾਂ ਦੇ ਇਲਾਜ ਸਬੰਧੀ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ। 

ਸ੍ਰੀ ਮਨਜੇਸ, ਰੋਜਗਾਰ ਅਫਸਰ ਵੱਲੋ ਘਰ ਘਰ ਰੌਜਗਾਰ ਅਤੇ ਕਾਰੋਬਾਰ ਮਿਸਨ ਸੰਬੰਧੀ ਜਾਣਕਾਰੀ ਦਿੱਤੀ ਗਈ।

ਸ.ਅਵਤਾਰ ਸਿੰਘ, ਰਿਟਾ. ਇੰਸਪੈਕਟਰ ਡੇਅਰੀ ਵੱਲੋ ਕਾਮਯਾਬ ਡੇਅਰੀ ਫਾਰਮਿੰਗ ਦੇ ਮੰਤਰ, ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਖੁਰਾਕ ਦਾ ਪ੍ਰਬੰਧ ਅਤੇ ਆਮ ਬੀਮਾਰੀਆਂ ਤੋ ਬਚਾਅ ਲਈ ਜਰੂਰੀ ਜਾਣਕਾਰੀ ਦਿੱਤੀ ਗਈ।

ਸ. ਜਗਵਿੰਦਰ ਸਿੰਘ, ਐਮ ਪੀ ਏ, ਵੇਰਕਾ ਮੋਹਾਲੀ ਵੱਲੋਂ ਮਿਲਕਫੈੱਡ ਦੀਆਂ ਗਤੀਵਿਧੀਆ ਅਤੇ ਸਕੀਮਾ ਬਾਰੇ ਜਾਣਕਾਰੀ ਦਿੱਤੀ। ਪੰਜਾਬ ਨੈਸਨਲ ਬੈਂਕ ਤੋ ਆਏ ਸ੍ਰੀ ਹਰਭਜਨ ਲਾਲ ਵੱਲੋ ਕਰਜਾ ਲੈਣ ਸੰਬੰਧੀ ਪਿੰਡ ਵਾਸੀਆ ਨੂੰ ਦੱਸਿਆ ਗਿਆ। ਨਾਬਾਰਡ ਵੱਲੋ ਆਏ ਸ੍ਰੀਮਤੀ ਦੀਪਿਕਾ ਵੱਲੋ ਲੋਕਾਂ ਨੂੰ ਵੱਖ ਵੱਖ ਸਕੀਮਾਂ ਦੇ ਲਾਭ ਬਾਰੇ ਦੱਸਿਆ ਗਿਆ। 

ਇਸ ਕੈਂਪ ਵਿੱਚ ਸਰਪੰਚ ਸ੍ਰੀਮਤੀ ਬਲਜੀਤ ਕੌਰ, ਪੰਚ ਕੁਲਵੀਰ ਸਿੰਘ, ਜੁਝਾਰ ਸਿੰਘ ਅਤੇ ਮਨਦੀਪ ਸਿੰਘ, ਮੈਬਰ ਪੰਚਾਇਤ ਵੱਲੋ ਪੂਰਨ ਸਹਿਯੋਗ ਦਿੱਤਾ ਗਿਆ। 

ਇਸ ਕੈਪ ਵਿੱਚ ਸ. ਸੋਹਣ ਸਿੰਘ ਚੀਮਾ ਅਤੇ ਸ. ਹਰਨੇਕ ਸਿੰਘ ਮੂਗਲਮਾਜਰੀ ਰਿਟਾ. ਡੇਅਰੀ ਇੰਸਪੈਕਟਰ ਵੱਲੋ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। 

ਇਸ ਕੈਂਪ ਦੀ ਕਾਮਯਾਬੀ ਲਈ ਸ. ਗੁਰਦੀਪ ਸਿੰਘ, ਬਲਜਿੰਦਰ ਰੰਧਾਵਾ ਅਤੇ ਹਰਦੇਵ ਸਿੰਘ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ।

No comments:


Wikipedia

Search results

Powered By Blogger