ਚੰਡੀਗੜ੍ਹ, 16 ਅਪ੍ਰੈਲ : ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਪੰਜਾਬ ਰਾਜ ਬਿਜਲੀ ਬੋਰਡ ਵੱਲੋ ਚਿੱਪ ਵਾਲੇ ਇਲੈਕਟ੍ਰਾਨਿਕ ਮੀਟਰ ਲਗਾਤਾਰ ਲਗਾਏ ਜਾ ਰਹੇ ਹਨ ਪਿੰਡਾ ਕਸਬਿਆ ਦੇ ਲੋਕ ਬਹੁਤ ਪ੍ਰੇਸ਼ਾਨ ਹਨ ਦੂਜੇ ਪਾਸੇ ਕਣਕ ਦੇ ਘੱਟ ਝਾੜ ਹੋਣ ਕਰਕੇ ਕਿਸਾਨਾਂ ਦੇ ਹੋਏ ਭਾਰੀ ਆਰਥਿਕ ਨੁਕਸਾਨ ਦੀ ਭਰਪਾਈ ਕੇਦਰ ਅਤੇ ਸੂਬਾ ਸਰਕਾਰ ਬਿਨਾ ਕਿਸੇ ਦੇਰੀ ਦੇ ਕਰੇ ਕਿਉਕਿ ਬੀਤੇ ਦਿਨੀ ਮੀਹ ਝੱਖੜ ਹਨੇਰੀ ਨੇ ਵੀ ਭਾਰੀ ਨੁਕਸਾਨ ਕੀਤਾ ਹੈ ।
ਅੱਜ ਪ੍ਰੈੱਸ ਨਾਲ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਸੋਨੇ ਵਰਗੀ ਫਸਲ ਦਾ ਪਹਿਲਾ ਹੀ ਨਿਗੁਣਾ ਭਾਅ ਦਿੱਤਾ ਜਾ ਰਿਹਾ ਹੈ ਜਦਕਿ ਯੂਕਰੇਨ- ਰੂਸ ਦੀ ਲੜਾਈ ਕਰਕੇ ਕਣਕ ਦੀ ਅੰਤਰਰਾਸ਼ਟਰੀ ਮੰਡੀ ਵਿੱਚ ਬਹੁਤ ਭਾਰੀ ਜਰੂਰਤ ਹੈ ਜਿਸ ਦਾ ਫਾਇਦਾ ਅੰਬਾਨੀ ਅਡਾਨੀ ਗਰੁਪ ਸਰਕਾਰੀ ਰੇਟ ਤੋ ਥੋੜਾ ਰੇਟ ਜਿਆਦਾ ਦੇਕੇ ਜਿਥੇ ਪ੍ਰਾਈਵੇਟ ਮੰਡੀਕਰਨ ਨੂੰ ਉਤਸ਼ਾਹਿਤ ਕਰਕੇ ਸਰਕਾਰੀ ਮੰਡੀਆ ਨੂੰ ਭਾਰੀ ਢਾਅ ਲਾ ਰਿਹਾ ਹੈ ਉਥੇ ਕਿਸਾਨ ਸੰਘਰਸ਼ ਸਫਲਤਾਪੂਰਵਕ ਜਿੱਤ ਦਰਜ ਕਰਵਾਉਣ ਤੋ ਬਾਅਦ ਕਾਰਪੋਰੇਟ ਘਰਾਣੇ ਇਹ ਸਾਬਿਤ ਕਰ ਰਹੇ ਹਨ ਕਿ ਇਹ ਅੰਦੋਲਨ ਬੇਲੋੜਾ ਸੀ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਦਿੱਲੀ ਬਾਰਡਰਾ ਤੇ ਲੜੇ ਸੰਘਰਸ਼ ਦਾ ਅਸਰ ਕਿਸਾਨ ਵੱਲੋ ਕੀਤੀ ਜਾਦੀ ਖੇਤੀਬਾੜੀ ਤੇ ਬਹੁਤ ਪਿਆ ਹੈ ਉਪਰੋ ਕੁਦਰਤੀ ਕਹਿਰ ਦਾ ਸ਼ਿਕਾਰ ਹੋਏ ਕਿਸਾਨਾ ਨੂੰ ਬੇਮੌਸਮੀ ਬਾਰਸ ਅਤੇ ਹਨੇਰੀ ਨੇ ਸਾਰਾ ਸੰਤੁਲਤ ਵਿਗਾੜ ਦਿੱਤਾ ਹੈ । ਸੀਨੀਅਰ ਅਕਾਲੀ ਆਗੂ ਨੇ ਪੰਜਾਬ ਸਰਕਾਰ ਨੂੰ ਇਕਸਾਰ ਗਿਰਦਾਵਰੀਆ ਕਰਾਕੇ ਜਾ ਫਿਰ ਇਕਸਾਰਤਾ ਨਾਲ ਕਿਸਾਨਾ ਨਾਲ ਗੱਲਬਾਤ ਕਰਕੇ ਘੱਟ ਝਾੜ ਤੇ ਵਿਸੇਸ਼ ਮੁਆਵਜ਼ਾ ਦੇਣ ਦੀ ਸਰਕਾਰ ਨੂੰ ਜੋਰਦਾਰ ਅਪੀਲ ਕੀਤੀ ਹੈ । ਉਹਨਾ ਕਿਹਾ ਕਿ ਇਸ ਵੇਲੇ ਪ੍ਰਤੀ ਹੈਕਟੇਅਰ ਸਿਰਫ 30 - 35 ਮਣ ਝਾੜ 14 ਕੁਵਿੰਟਲ ਹੀ ਹੋ ਰਿਹਾ ਹੈ ਜਦ ਕਿ ਪਹਿਲਾ ਇਸ ਤੋ ਦੁੱਗਣਾ ਝਾੜ ਹੁੰਦਾ ਸੀ । ਅਕਾਲੀ ਆਗੂ ਨੇ ਕਿਹਾ ਕਿ ਪਿੰਡਾ ਅੰਦਰ ਚਿੱਪ ਵਾਲੇ ਮੀਟਰ ਲਗਾਤਾਰ ਲਗਾਏ ਜਾ ਰਹੇ ਨੇ ਇਹਨਾਂ ਮੀਟਰਾ ਦਾ ਭਾਰੀ ਵਿਰੋਧ ਵੀ ਹੋ ਰਿਹਾ ਹੈ ਪਰ ਇਸ ਬਾਰੇ ਪੰਜਾਬ ਸਰਕਾਰ ਸਪੱਸ਼ਟ ਕਰੇ ਕਿ ਅਜਿਹਾ ਕਿਸ ਦੇ ਇਸ਼ਾਰੇ ਤੇ ਹੋ ਰਿਹਾ ਹੈ ।
No comments:
Post a Comment