ਐਸ.ਏ.ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 31 ਮਾਰਚ : ਡਾਇਰੈਕਟਰ-ਕਮ-ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ, ਪੰਜਾਬ, ਮਨਪ੍ਰੀਤ ਸਿੰਘ, ਆਈ .ਏ.ਐਸ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਭਾਰਤਪੁਰ ਬਲਾਕ ਖਰੜ ਦੇ ਚਾਰ ਪੰਚਾਂ ਨੂੰ ਵਿਕਾਸ ਕਾਰਜਾਂ ਵਿੱਚ ਸਹਿਯੋਗ ਨਾ ਦੇਣ ਅਤੇ ਸਰਕਾਰੀ ਟੀਮ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਅਧੀਨ ਪੰਚਾਂ ਦੇ ਅਹੁਦੇ ਤੋਂ ਮੁੱਅਤਲ ਕੀਤਾ ਗਿਆ ਹੈ।
ਪੰਜਾਬ
ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਕੀਤੇ ਦਫਤਰੀ ਹੁਕਮ ਰਾਹੀਂ
ਸਪਸ਼ਟ ਕੀਤਾ ਗਿਆ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਐਸ.ਏ.ਐਸ ਨਗਰ ਵੱਲੋਂ ਭੇਜੀ
ਰਿਪੋਰਟ ਅਨੁਸਾਰ ਫਤਿਹ ਸਿੰਘ ਪੰਚ, ਹਰਨੇਕ ਸਿੰਘ ਪੰਚ, ਸ੍ਰੀਮਤੀ ਬਲਵੀਰ ਕੌਰ ਪੰਚ ਅਤੇ
ਸ੍ਰੀਮਤੀ ਕੁਲਦੀਪ ਕੌਰ ਪੰਚ ਗ੍ਰਾਮ ਪੰਚਾਇਤ ਭਾਰਤਪੁਰ, ਬਲਾਕ ਖਰੜ, ਜ਼ਿਲ੍ਹਾ ਐਸ.ਏ.ਐਸ
ਨਗਰ ਵੱਲੋਂ ਏਜੰਡਾ ਨੋਟਿਸ ਜਾਰੀ ਹੋਣ ਉਤੇ ਮੀਟਿੰਗਾਂ ਵਿੱਚ ਭਾਗ ਨਹੀਂ ਲਿਆ ਜਾਂਦਾ,
ਜਿਸ ਕਰਕੇ ਗ੍ਰਾਮ ਪੰਚਾਇਤ ਦੇ ਵਿਕਾਸ ਦੇ ਕੰਮ ਰੁਕੇ ਪਏ ਹਨ ।
ਉਪਰੋਕਤ
ਤੋਂ ਇਲਾਵਾ ਵਿਕਾਸ ਕਾਰਜਾਂ ਵਿੱਚ ਸਹਿਯੋਗ ਨਾ ਦੇਣ ਅਤੇ ਮਿਣਤੀ ਕਰਨ ਗਈ ਸਰਕਾਰੀ ਟੀਮ
ਦੇ ਕੰਮ ਵਿੱਚ ਵਿਘਨ ਪਾਉਣ ਸਬੰਧੀ ਹੋਰ ਵੱਖ ਵੱਖ ਦੋਸ਼ਾਂ ਤਹਿਤ ਡਾਇਰੈਕਟਰ-ਕਮ-ਸਕੱਤਰ,
ਪੇਂਡੂ ਵਿਕਾਸ ਅਤੇ ਪੰਚਾਇਤ, ਪੰਜਾਬ ਵੱਲੋਂ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ
20(4) ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਪੰਚਾਂ ਨੂੰ ਅਹੁਦਿਆਂ ਤੋਂ
ਮੁਅੱਤਲ ਕੀਤਾ ਗਿਆ ਹੈ।
No comments:
Post a Comment