ਚੰਡੀਗੜ੍ਹ, ਗੁਰਨਾਮ ਸਾਗਰ 13 ਮਾਰਚ : ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਕਰਜ਼ਾ ਮੁਆਫੀ ਤੋਂ ਜ਼ਿਆਦਾ ਉਸਦੇ ਪ੍ਰਚਾਰ ਉਤੇ ਖਰਚ ਕਰਨ ਦਾ ਦੋਸ਼ ਲਗਾਇਆ। ਸ਼ਨੀਵਾਰ ਨੂੰ 'ਆਪ' ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਆਧੁਨਿਕ ਯੁਗ ਦੇ ਨੀਰੋ ਹਨ, ਜਿਨ੍ਹਾਂ ਨੂੰ ਆਪਣੇ ਲੋਕਾਂ ਨੂੰ ਪ੍ਰੇਸ਼ਾਨੀ ਵਿਚ ਦੇਖਕੇ ਬੁਰਾ ਨਹੀਂ ਲੱਗਦਾ, ਸਗੋਂ ਉਹ ਸ਼ਾਹੀ ਤਰੀਕੇ ਨਾਲ ਆਪਣੇ ਜੀਵਨ ਦਾ ਆਨੰਦ ਲੈ ਰਹੇ ਹਨ। ਇਸ ਵਾਰ ਉਨ੍ਹਾਂ ਫਿਰ ਤੋਂ ਸਾਬਤ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਰਿਪੋਰਟ ਸਾਹਮਣੇ ਆਈ ਹੈ ਜੋ ਸਿੱਧੇ ਤੌਰ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਅਸੰਵੇਦਨਸ਼ੀਲਤਾ ਵੱਲ ਇਸ਼ਾਰਾ ਕਰਦੀ ਹੈ। ਪੰਜਾਬ ਸਰਕਾਰ ਨੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਸੀ ਜਿਸ ਵਿੱਚ ਕੈਪਟਨ ਅਮਰਿੰਦਰ ਨੇ ਆਤਮਹੱਤਿਆ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 9.72 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਸੀ। ਪ੍ਰੰਤੂ ਉਸ ਵਿੱਚ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਕਿ ਪ੍ਰੋਗਰਾਮ ਨੂੰ ਆਯੋਜਿਤ ਕਰਨ ਅਤੇ ਉਸਦੇ ਪ੍ਰਚਾਰ ਵਿਚ ਕੈਪਟਨ ਸਰਕਾਰ ਨੇ 9.36 ਕਰੋੜ ਰੁਪਏ ਖਰਚ ਕੀਤਾ। ਜੇਕਰ ਉਹ ਵਿਗਿਆਪਨਾਂ ਅਤੇ ਬੈਨਰਾਂ ਉੱਤੇ ਆਪਣੇ ਚੇਹਰਾ ਲਗਾਉਣ ਦੇ ਬਦਲੇ ਦੁਗਣੀ ਗਿਣਤੀ ਵਿੱਚ ਪੀੜਤ ਪਰਿਵਾਰਾਂ ਦੀ ਮਦਦ ਕਰ ਦਿੰਦੇ ਤਾਂ ਉਨ੍ਹਾਂ ਦਾ ਅਤੇ ਲੋਕਾਂ ਦਾ ਜੀਵਨ ਥੋੜ੍ਹਾ ਸੌਖਾ ਹੁੰਦਾ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਦੇ ਸਾਰਾ ਕਰਜ਼ਾ ਮੁਆਫ ਕਰਨਗੇ, ਪ੍ਰੰਤੂ ਉਨ੍ਹਾਂ ਦੀ ਅਸੰਵੇਦਨਸ਼ੀਲਤਾ ਨੇ ਉਨ੍ਹਾਂ ਨੂੰ ਇਸ ਵਾਅਦੇ ਨੂੰ ਪੂਰਾ ਕਰਨ ਤੋਂ ਵੀ ਰੋਕ ਦਿੱਤਾ। ਕੈਪਟਨ ਅਮਰਿੰਦਰ ਨੂੰ ਆਪਣੇ ਸ਼ਾਸਨ ਵਿੱਚ ਅੰਤਿਮ ਸਾਲ ਵਿੱਚ 1186 ਕਰੋੜ ਦੇ ਖੇਤੀ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ। ਪ੍ਰੰਤੂ ਵੁਨ੍ਹਾਂ ਵਿਚੋਂ ਵੀ ਉਨ੍ਹਾਂ ਕਰਜ਼ਾ ਮੁਆਫੀ ਲਈ ਕੇਵਲ 520 ਕਰੋੜ ਹੀ ਰੱਖੇ ਹਨ। ਉਨ੍ਹਾਂ ਕਿਹਾ ਕਿ ਸੈਂਕੜੇ ਕਿਸਾਨਾਂ ਦੀ ਜਾਨ ਚੱਲੀ ਗਈ, ਸੈਂਕੜੇ ਮਾਵਾਂ ਦੇ ਪੁੱਤ ਚਲੇ ਗਏ, ਸੈਕੜੇ ਪਤਨੀਆਂ ਨੇ ਆਪਣੇ ਪਤੀ ਨੂੰ ਗੁਆ ਦਿੱਤਾ, ਪ੍ਰੰਤੂ ਕੈਪਟਨ ਆਪਣੇ ਪ੍ਰਚਾਰ ਵਿੱਚ ਲਗੇ ਹਨ। ਕੈਪਟਨ ਅਮਰਿੰਦਰ ਅਜਿਹਾ ਸਮਾਰਟ ਹਨ ਜੋ ਖੁਦ ਧੂਮਧਾਮ ਨਾਲ ਪ੍ਰੋਗਰਾਮ ਕਰਦੇ ਜਦੋਂਕਿ ਸੂਬੇ ਦੇ ਲੋਕ ਪ੍ਰੇਸ਼ਾਨ ਹੁੰਦੇ ਹਨ। ਉਹ ਅਜਿਹੇ ਸਮਾਰਟ ਹਨ ਜੋ ਲੋਕਾਂ ਦੇ ਪੈਸੇ ਨਾਲ ਆਪਣਾ ਪੇਟ ਭਰਦੇ ਹਨ, ਜਦੋਂ ਕਿ ਉਸਦੇ ਲੋਕ ਭੁੱਖੇ ਰਹਿੰਦੇ ਹਨ। ਆਪਣੇ ਲੋਕਾਂ ਦੀ ਮੌਤ ਅਤੇ ਦੁੱਖ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।
No comments:
Post a Comment