ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 12 ਮਾਰਚ :
ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸ੍ਰੀਮਤੀ ਆਸ਼ਿਕਾ ਜੈਨ, ਆਈ.ਏ.ਐਸ.ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀ ਸੁਬੋਧ ਮੰਡਲ ਸਪੁੱਤਰ ਦੁਖੋ ਮੰਡਲ ਵਾਰਡ ਨੰ:13, ਪਰਬੱਤਾਭਾਗਲਪੁਰ, ਬਿਹਾਰ ਨਾਮ ਦੇ ਗਰੀਬ ਤੇ ਲੋੜਵੰਦ ਹੈਡੀਕੈਂਪਡ ਅਤੇ ਬਹੁਤ ਹੀ ਗਰੀਬ ਵਿਅਕਤੀ ਨੂੰ ਟਰਾਈ ਸਾਇਕਲ ਦਿੱਤਾ ਗਿਆ। ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਵੱਲੋ ਦੱਸਿਆ ਗਿਆ ਕਿ ਜਿਲਾ ਰੈਡ ਕਰਾਸ ਸ਼ਾਖਾ ਗਰੀਬ ਤੇ ਲੋੜਵੰਦਾ ਦੀ ਮਦਦ ਲਈ ਤੱਤਪਰ ਰਹਿੰਦੀ ਹੈ ਅਤੇ ਸ੍ਰੀ ਸੁਬੋਧ ਨੂੰ ਉਤਸਾਹਿਤ ਕੀਤਾ ਗਿਆ, ਉਸਦਾ ਹਾਲ ਚਾਲ ਪੁਛਇਆ ਗਿਆ ਕਿ ਉਹ ਇੱਥੇ ਕਿਸ ਕੋਲ ਰਿਹ ਰਿਹਾ ਹੈ, ਏ.ਡੀ.ਸੀ. ਵਲੋਂ ਇਹ ਵੀ ਕਿਹਾ ਗਿਆ
ਕਿ ਇਸ ਨੂੰ ਕੋਈ ਕੰਮ ਕਾਰ ਦਲਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਜੋ ਇਹ ਆਪਣੀ ਸਹੂਲੀਅਤ ਨਾਲ ਕਰ ਸਕਦਾ ਹੋਵੇ।ਇਸ ਮੋਕੇ ਸ੍ਰੀ ਕਮਲੇਸ਼ ਕੁਮਾਰ ਕੋਸ਼ਲ, ਸਕੱਤਰ, ਜਿਲਾ ਰੈਡ ਕਰਾਸ ਸ਼ਾਖਾਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇੱਕ ਬਹੁਤ ਹੀ ਗਰੀਬ ਵਿਅਕਤੀ ਹੈ ਜੋ ਕਿ ਆਪਣੇ ਪਿੰਡ ਤੋ 15 ਦਿਨ ਪਹਿਲਾ ਹੀ ਪੰਜਾਬ ਵਿੱਚ ਆਇਆ ਹੈ। ਇਸ ਦੀਆਂ ਦੋਨੋ ਲੱਤਾ ਕੰਮ ਨਹੀ ਕਰਦੀਆਂ ਅਤੇ ਨਾ ਹੀ ਇਸ ਦਾ ਰਹਿਣ ਦਾ ਕੋਈ ਟਿਕਾਣਾ ਹੈ। ਇਸ ਨੂੰ ਜਿਥੇ ਗੁਰਦੁਅਰੇ ਜਾਂ ਮੰਦਿਰ ਵਿੱਚ ਜਗਾ ਮਿਲ ਜਾਵੇ ਤਾਂ ਇਹ ਰਾਤ ਗੁਜਾਰ ਲੈਦਾ ਹੈ, ਜਿਲਾ ਰੈਡ ਕਰਾਸ ਸ਼ਾਖਾ ਵੱਲੋ ਇਸ ਦੇ ਰਹਿਣ ਦਾ ਪਬੰਧ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਕੋਈ ਨਿੱਕਾ ਮੋਟਾ ਕਮ ਵੀ ਲੱਭਿਆ ਜਾ ਰਿਹਾ ਹੈ ਤਾਂ ਜੋ ਇਹ ਵਿਅਕਤੀ ਇੱਕ ਵਧੀਆਂ ਇਨਸਾਨ ਦੀ ਤਰਾਂ ਕੰਮ ਕਰ ਕੇ ਆਪਣਾ ਅੱਛਾ ਜੀਵਨ ਬਤੀਤ ਕਰ ਸਕੇ। ਇਸ ਵਿਅਕਤੀ ਬਾਰੇ ਉਨ੍ਹਾਂ ਨੂੰ ਸ੍ਰੀਮਤੀ ਆਸ਼ਾ ਸੂਦ ਜੋ ਕਿ ਇੰਨਰ ਵੀਲ ਕਲੱਬ ਆਫ ਮੋਹਾਲੀ ਸਿੰਮਫੋਨੀ ਦੇ ਪ੍ਰਧਾਨ ਹਨ ਵਲੋਂ ਜਾਣੂ ਕਰਵਾਇਆ ਗਿਆ।
ਰੈਡ ਕਰਾਸ ਇੱਕ ਰਾਹਤ ਸੰਸਥਾ ਹੈ,ਜੋ ਕਿ ਮੁਸਬਿਤ ਵਿੱਚ ਮਨੁੱਖਤਾ ਦੀ ਸੇਵਾ ਕਰਦੀ ਹੈ।ਜਿਲਾ ਰੈਡ ਕਰਾਸ ਸ਼ਾਖਾ ਵੱਲੋ ਆਰਟੀਫੀਸ਼ਲ ਲੀਬਸ ਮੈਨੂਫੈਕਚਰਿੰਗ ਕੋਰਪੋਰੇਸ਼ਨ ਆਫ ਇੰਡੀਆ , ਕੁਰਾਲੀ ਦੇ ਸਹਿਯੋਗ ਨਾਲ ਜਿਲੇ ਵਿੱਚ ਅਪੰਗ ਅਤੇ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਉਨ੍ਹਾਂ ਨੂੰ ਨਕਲੀ ਅੰਗ, ਟ੍ਰਾਈ ਸਾਈਕਲ, ਸੁਨਣ ਵਾਲੀਆਂ ਮਸ਼ੀਨਾਂ, ਵੀਹਲ ਚੇਅਰ ਆਦਿ ਮੁਫਤ ਮੁਹੱਈਆਂ ਕਰਵਾਏ ਜਾਂਦੇ ਹਨ ਇਸ ਲਈ ਮੋਹਾਲੀ ਜਿਲੇ ਦੀ ਆਮ ਜਨਤਾ ਨੂੰ ਅਪੀਲ ਕੀਤੀ ਜਾਦੀ ਹੈ ਕਿ ਜੇਕਰ ਤੁਹਾਡੇ ਪਿੰਡ ਜਾ ਸਹਿਰ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਕਿ ਹੈਡੀਕੈਂਪਡ ਹੈ ਜਾਂ ਉਸ ਨੂੰ ਕੰਨਾ ਤੋ ਘਟ ਸੁਣਦਾ ਹੈ ਅਤੇ ਉਸਦੀ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਹੈਤਾਂ ਉਹ ਜਿਲਾ ਰੈਡ ਕਰਾਸ ਦੇ ਦਫਤਰ ਵਿਖੇ ਸੰਪਰਕ ਕਰ ਸਕਦਾ
No comments:
Post a Comment