SBP GROUP

SBP GROUP

Search This Blog

Total Pageviews

ਚਾਹਵਾਨ ਉਮੀਦਵਾਰ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਵੈਬਸਾਈਟ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ

 ਐਸ.ਏ.ਐਸ.ਨਗਰ, ਗੁਰਪ੍ਰੀਤ ਸਿੰਘ ਕਾਂਸਲ 04ਮਾਰਚ :

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਸ਼ੰਘਾਈ, ਚੀਨ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਵਿਚ ਹਿੱਸਾ ਲੈਣ ਦੇ ਚਾਹਵਾਨ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ।
ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵਿਸ਼ਵ ਹੁਨਰ ਮੁਕਾਬਲਾ ਵਿਚ ਹਿੱਸਾ ਲੈਣ ਦੇ ਚਾਹਵਾਨ ਸੂਬੇ ਦੇ ਨੌਜਵਾਨਾਂ ਲਈ ਪੰਜਾਬ ਹੁਨਰ ਮੁਕਾਬਲਾ-2022 ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਇਹ ਹੁਨਰ ਮੁਕਾਬਲਾ ਪਹਿਲਾ ਜ਼ਿਲ੍ਹਾ ਪੱਧਰ 'ਤੇ ਕਰਵਾਇਆ ਜਾਵੇਗਾ ਅਤੇ ਬਾਅਦ ਵਿਚ ਸੂਬਾ ਪੱਧਰ 'ਤੇ ਕਰਵਾਇਆ ਜਾਵੇਗਾ ਜਿਸ ਦੇ ਜੇਤੂ ਨੈਸ਼ਨਲ ਪੱਧਰ ਲਈ ਯੋਗ ਹੋਣਗੇ ਅਤੇ ਨੈਸ਼ਨਲ ਪੱਧਰ ਦੇ ਜੇਤੂ ਨੌਜਵਾਨ ਸੰਘਾਈ ਵਿਚ ਹੋਣ ਵਾਲੇ ਵਿਸ਼ਵ ਮੁਕਾਬਲਾ-2022 ਵਿਚ ਭਾਗ ਲੈਣ ਦੇ ਯੋਗ ਹੋਣਗੇ। 


ਉਮੀਦਵਾਰ ਵੱਖ-ਵੱਖ 44 ਟ੍ਰੇਡਾਂ ਵਿੱਚ ਹਿੱਸਾ ਲੈ ਸਕਦੇ ਹਨ ਜਿਹਨਾਂ ਵਿੱਚ ਇੱਟ-ਬੰਨ੍ਹਣਾ, ਕੈਬਨਿਟ ਬਣਾਉਣਾ, ਪੈਟਿੰਗ ਅਤੇ ਸਜਾਵਟ, ਪਲੰਬਿਗ ਅਤੇ ਹੀਟਿੰਗ, ਰੈਫਿ੍ਰਜਰੇਸ਼ਨ ਅਤੇ ਏਅਰ ਕੰਡੀਸਨਿੰਗ, ਏਅਰਕਰਾਫਟ ਮੈਨਟੇਨ, ਆਟੋਮੋਬਾਈਲ ਟੈਕਾਨਾਲੋਜੀ, ਕਾਰ ਪੇਟਿੰਗ, ਭਾਰੀਵਾਹਨ ਦੀ ਸਾਭ ਸੰਭਾਲ, ਸੀ.ਐਨ.ਸੀ ਮਿਲਿੰਗ, ਸੀ.ਐਨ.ਸੀ ਟਰਨਿੰਗ, ਕੰਕਰੀਟ ਕੰਸਟਰਕਸ਼ਨ  ਵਰਕ, ਕੰਸਟਰਕਸ਼ਨ ਮੈਟਲ ਵਰਕ, ਇਲੈਕਟ੍ਰਾਨਿਕਸ ਮਕੈਨੀਕਲ ਇੰਜੀਨੀਅਰਿੰਗ ਡਿਜਾਈਨ-ਕੈਡ, ਮੇਕੈਟ੍ਰੋਨਿਕਸ, ਮੋਬਾਈਲ ਰੋਬੋਟਿਕਸ, ਪਲਾਸਟਿਕ ਡਾਈ ਇੰਜੀਨੀਅਰਿੰਗ , ਵੈਲਡਿੰਗ, ਇਨਫਰਮੇਸ਼ਨ ਨੈਟਵਰਕ ਕੈਬਲਿੰਗ, ਆਈ.ਟੀ.ਨੈਟਵਰਕ ਸਿਸਟਮਸ ਐਡਮਨਿਸਟ੍ਰੇਸ਼ਨ, ਆਈ.ਟੀ ਸਾਵਟਵੇਅਰ ਵਾਰ ਵਿਜਨੈਸ, ਪ੍ਰਿਰੰਟ ਮੀਡਿਆ ਟੈਕਾਨੋਲੋਜੀ ਟੈਕਾਨਲੋਜੀ, ਵੈਬ ਡਿਜਾਈਨ ਅਤੇ ਡਿਵੈਲਪਮੈਂਟ, ਫੈਸ਼ਨ ਟੈਕਨੋਨੌਜੀ, ਫਲੋਰਿਸਟਰੀ, ਗਹਿਣੇ, ਵਿਜੂਅਲ ਮਰਚੈਡਾਈਜਿੰਗ/ਵਿੰਡੋ ਡਰੇਸਿੰਗ, ਬੇਕਰੀ, ਬਿਊਟੀ ਥੈਰੇਪੀ, ਪੈਸਟਰੀ ਅਤੇ ਕਨਫੈਕਸਨਰੀ, ਖਾਣਾ ਬਣਾਉਣਾ, ਹੇਅਰ ਡਰੈਸਿੰ, ਸਿਹਤ ਤੇ ਸਮਾਜਿਕ ਦੇਖਭਾਲ, ਰੈਸਟੌਰੈਂਟ ਸਰਵਿਸ, 3ਡੀ ਡਿਜੀਟਲ ਗੇਮ ਆਰਟ, ਵਾਲ ਤੇ ਫਲੋਰ ਟਾਇਲਿੰਗ, ਇਲੈਕਟ੍ਰਿਕਲ ਸਥਾਪਨਾਵਾਂ, ਉਦਯੋਗਿਕ ਨਿਯੰਤਰਣ, ਪਲਾਸਟਰਿੰਗ ਤੇ ਡ੍ਰਾਈਵਾਲ ਸਿਸਟਮ ਅਤੇ ਕਲਾਊਡ ਕੰਪਿਊਟਰਿੰਗ ਸ਼ਾਮਲ ਹਨ। 
ਚਾਹਵਾਨ ਉਮੀਦਵਾਰ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਵੈਬਸਾਈਟ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਕਮਰਾ ਨੰ: 453, ਤੀਜੀ ਮੰਜ਼ਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76 ਐਸ.ਏ.ਐੱਸ. ਨਗਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

No comments:


Wikipedia

Search results

Powered By Blogger