SBP GROUP

SBP GROUP

Search This Blog

Total Pageviews

ਬਾਗਬਾਨੀ ਅਤੇ ਪਸ਼ੂ ਪਾਲਣ ਵਿੱਚ ਫ਼ਸਲੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਉੱਤੇ ਮਨਾਇਆ ਗਿਆ ਖੇਤ ਦਿਵਸ

ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 05 ਮਾਰਚ 

ਕ੍ਰਿਸ਼ੀ ਵਿਗਿਆਨ ਕੇਂਦਰ, ਸਾਹਿਬਜ਼ਾਦਾ ਅਜੀਤ ਸਿੰਘਨਗਰ, (ਮੋਹਾਲੀ) ਵੱਲੋਂ ਮਿਤੀ 05.03.2021 ਨੂੰ ਪਿੰਡ ਬੜੌਦੀ ਵਿਖੇ ਖੇਤ ਦਿਵਸ ਮਨਾਇਆ ਗਿਆ। ਇਸਪ੍ਰੋਗਰਾਮ ਦਾ ਮੁੱਖ ਉਦੇਸ਼ ਫ਼ਸਲੀ ਰਹਿੰਦ-ਖੂੰਹਦ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨ ਲਈਕਿਸਾਨਾਂ ਨੂੰ ਪ੍ਰੇਰਿਤ ਕਰਨਾ ਸੀ। ਇਸ ਮੌਕੇ ਤੇ ਸਹਿਯੋਗੀ ਡਾਇਰੈਕਟਰ(ਸਿਖਲਾਈ), ਡਾ.ਪਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਰਾਲੀ ਨੂੰ ਖੇਤਵਿੱਚ ਹੀ ਅਤੇ ਬਿਨਾਂ ਜਲਾਏ ਸੰਭਾਲਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਸਾਨਾਂ ਨੂੰ ਕੇ.ਵੀ.ਕੇ.ਦੇ ਪ੍ਰਤੀ ਸਹਿਯੋਗ ਕਰਨ ਅਤੇ ਹਰੇਕ ਪ੍ਰੋਗਰਾਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਧੰਨਵਾਦਕੀਤਾ।ਇਸ ਪ੍ਰੋਗਰਾਮ ਦੇ ਇੰਚਾਰਜ ਡਾ. ਮੁਨੀਸ਼ ਸ਼ਰਮਾ (ਸਹਾਇਕ ਪ੍ਰੋਫੈਸਰ) ਨੇ ਕਿਸਾਨਾਂ ਨੂੰ ਕਿਹਾਕਿ ਖੇਤ ਦੀ ਪਰਾਲੀ ਨੂੰ ਖੇਤ ਵਿੱਚ ਹੀ ਰਲਾ ਕੇ ਸਬਜ਼ੀਆਂ ਨੂੰ ਬੀਜਣਾ ਇੱਕ ਬਹੁਤ ਹੀ ਵਧੀਆ ਉਪਰਾਲਾਹੈ ਜਿਸ ਨਾਲ ਸਬਜ਼ੀਆਂ ਦਾ ਝਾੜ ਵੀ ਵਧੀਆ ਮਿਲਦਾ ਹੈ। ਪ੍ਰੋਗਰਾਮਦੇ ਸਹਿ-ਇੰਚਾਰਜ ਅਤੇ ਸਹਾਇਕ ਪ੍ਰੋਫੈਸਰ (ਪਸ਼ੂ ਪਾਲਣ) ਡਾ. ਸ਼ਸ਼ੀ ਪਾਲ ਨੇ ਪਸ਼ੂਆਂ ਲਈ ਪਰਾਲੀ ਅਤੇਹੋਰ ਫ਼ਸਲੀ ਰਹਿੰਦ-ਖੂੰਹਦ ਦੇ ਇਸਤੇਮਾਲ ਉੱਤੇ ਲੈਕਚਰ ਦਿੱਤਾ। 


ਇਸ ਮੌਕੇ ਤੇ ਖੇਤੀਬਾੜੀ ਅਫਸਰ ਸ.ਗੁਰਬਚਨ ਸਿੰਘ ਨੇ ਖੇਤੀ ਫ਼ਸਲਾਂ ਵਿੱਚ ਪਰਾਲੀ ਦੀ ਕੁਸ਼ਲ ਵਰਤੋਂ, ਮਸ਼ੀਨਾਂ ਦੇ ਇਸਤੇਮਾਲ ਰਾਹੀਂਫ਼ਸਲੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਅਤੇ ਕਣਕ ਅਤੇ ਦਾਲਾਂ ਦੀ ਕਾਸ਼ਤ ਬਾਰੇ ਵਿਚਾਰ ਸਾਂਝੇਕੀਤੇ। ਇਸ ਮੌਕੇ ਤੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਸੰਬੰਧੀ ਕਿਤਾਬਾਂ ਅਤੇ ਜ਼ਰੂਰੀ ਲਿਟਰੇਚਰਵੀ ਦਿੱਤਾ ਗਿਆਜਿਸ ਵਿੱਚ ਪਰਾਲੀ ਨੂੰਸੰਭਾਲਣ ਦੇ ਵੱਖ-ਵੱਖ ਤਰੀਕੀਆਂ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਹੈ। ਇਸ ਮੌਕੇ ਤੇ ਅਗਾਂਹਵਧੂਕਿਸਾਨ ਸ. ਮਨਮੋਹਨ ਸਿੰਘ,. ਸ. ਰਵਿਦੰਰ ਸਿੰਘ ਅਤੇ ਸ. ਅਜੀਤ ਸਿੰਘ ਨੇ ਸਾਇੰਸਦਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ।

No comments:


Wikipedia

Search results

Powered By Blogger