SBP GROUP

SBP GROUP

Search This Blog

Total Pageviews

ਸ .ਅਮਰੀਕ ਸਿੰਘ ਬਾਗੜੀ ਨਮਿਤ ਅੰਤਿਮ ਅਰਦਾਸ ਸਮਾਗਮ

 ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 08 ਮਾਰਚ

ਪੰਜਾਬੀ ਗਾਇਕ ਹਰਿੰਦਰ ਹਰ ਅਤੇ ਪਰਮਜੀਤ ਸਿੰਘ ਪੰਮੀ ਦੇ ਪਿਤਾ ਸ .ਅਮਰੀਕ ਸਿੰਘ ਬਾਗੜੀ ਜੀ ਦੇ ਨਮਿਤ ਅੰਤਿਮ ਅਰਦਾਸ ਸਮਾਗਮ ਉਹਨਾਂ ਦੇ ਜੱਦੀ ਪਿੰਡ ਮਨੌਲੀ ਵਿਖੇ ਹੋਇਆ , ਭਾਈ ਵਿਕਰਮਜੀਤ ਸਿੰਘ ਜੀ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ 


           ਕਰਨਲ ਨਵਦੀਪ ਸਿੰਘ ਸੰਧੂ , ਜਗਦੀਪ ਸਿੰਘ ਸੰਧੂ ,ਅਮਰ ਸਿੰਘ ਲੰਬਰਦਾਰ , ਜਸਵੰਤ ਸਿੰਘ ਬਾਗੜੀ , ਸੁਖਦੇਵ ਸਿੰਘ ਪਟਵਾਰੀ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ  ਸ.ਅਮਰੀਕ ਸਿੰਘ ਬਾਗੜੀ ਭਲਾਈ ਵਿਭਾਗ ਪੰਜਾਬ , ਤੋਂ ਸੁਪਰਡੈਂਟ ਦੇ ਅਹੁਦੇ ਤੋਂ ਸੇਵਾ ਮੁਕਤ , ਸਮਾਜ ਸੇਵਕ , ਅਗਾਂਹਵਧੂ ਸੋਚ ਵਾਲੇ , ਖੇਡਾਂ ਨੂੰ ਪਿਆਰ ਕਾਰਨ ਵਾਲੇ  ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ 

   ਪਿੰਡ ਵਿਚ ਰਹਿੰਦੇ  ਹੋਇਆ ਨੇ ਪਿੰਡ ਦੀ ਬੇਹਤਰੀ ਲਈ  ਪੰਚਾਇਤੀ ਰਾਜ ਖੇਡ ਕਲੱਬ ਮਨੌਲੀ ਦੀ ਸਥਾਪਨਾ ਕਰਵਾਈ ਤੇ ਅੱਸੀ ਦੇ ਦਹਾਕੇ ਤੋਂ ਪਿੰਡ ਵਿਚ ਕਬੱਡੀ ਤੇ ਹੋਰ ਬਹੁਤ ਸਾਰੇ ਖੇਡ ਮੁਕਾਬਲੇ ਕਰਵਾਉਂਦੇ ਰਹੇ , ਬੱਚਿਆਂ ਨੂੰ ਖੇਡਾਂ ਨਾਲ ਜੋੜਦੇ ਰਹੇ  , ਪਿੰਡ  ਦੇ ਸਕੂਲ  ਨੂੰ ਐਲੀਮੈਂਟਰੀ ਤੋਂ ਹਾਈ , ਤੇ ਸੀਨਅਰ ਸੈਕੰਡਰੀ ਅਪਗ੍ਰੇਡ ਕਰਵਾਇਆ , ਹੋਰ ਅਨੇਕਾਂ ਸਮਾਜ ਸੇਵਾ ਦੇ ਕੰਮ ਕਰਕੇ  ਪਿੰਡ ਅਤੇ ਇਲਾਕੇ ਦੀ ਉੱਨਤੀ ,ਤਰੱਕੀ ਲਈ , ਵਡਮੁੱਲਾ ਯੋਗਦਾਨ ਪਾਇਆ


   ਇਸ ਸ਼ੋਂਕ ਮੌਕੇ ਤੇ ਕੁਲਜੀਤ ਸਿੰਘ ਬੇਦੀ ਪਰਮਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ , ਗੁਰਨਾਮ ਸਿੰਘ ਬਿੰਦਰਾ  ਕੌਂਸਲਰ ਮੋਹਾਲੀ ,  ਮੋਹਾਲੀ ਪ੍ਰੈਸ ਕਲੱਬ ਤੋਂ  ਗੁਰਜੀਤ ਸਿੰਘ ਬਿੱਲਾ ਪ੍ਰਧਾਨ , ਗੁਰਮੀਤ ਸਿੰਘ ਸਾਹੀ, ਨਾਹਰ ਸਿੰਘ ਧਾਲੀਵਾਲ , ਵਿਜੈ ਕੁਮਾਰ , ਕਰਮਜੀਤ ਸਿੰਘ ਚਿੱਲਾ , ਹਰਦੀਪ ਸਿੰਘ ਬਠਲਾਣਾ ,ਅਮਰਜੀਤ ਸਿੰਘ ਬਾਬਾ ਵਿਸ਼ਵਕਰਮਾ ਸਭਾ ਮੋਹਾਲੀ ,  ਇਪਟਾ ਪੰਜਾਬ ਪ੍ਰਧਾਨ ਸੰਜੀਵਨ ਸਿੰਘ , ਰੰਜੀਵਨ ਸਿੰਘ , ਬਲਦੇਵ ਕਾਕੜੀ , ਜੱਗੀ ਮਨੌਲੀ ਵਾਲਾ , ਰਣਬੀਰ ਸਿੰਘ ਦੁਰਾਲੀ , ਸਵਰਨ ਸਿੰਘ ਪੰਚ , ਜਗਤਾਰ ਸਿੰਘ ਘੋਲਾ ,ਮੰਗਤ ਰਾਮ ਮੰਗਾ ,ਸੁਰਮੁਖ ਸਿੰਘ ਸਾਬਕਾ ਫਾਇਰ ਅਫਸਰ ਚੰਡੀਗੜ੍ਹ , ਬਲਵਿੰਦਰ ਸਿੰਘ ਬਜਾਰੀਆ ,ਅਮਰੀਕ ਸਿੰਘ ਭਿੰਡਰ , ਗੁਰਚਰਨ ਸਿੰਘ ਕੁਰਾਲੀ ਸਾਬਕਾ ਪੰਚਾਇਤ ਅਫਸਰ , ਲਾਲੀ ਔਲਖ ਮਾਨਸਾ , ਸੁਖਦੇਵ ਸਿੰਘ ਐਡੀਟਰ ,ਪਰਮਿੰਦਰ ਸਿੰਘ ਕੋਰੇ ਬੈਂਕ ਮੈਨੇਜਰ , ਪ੍ਰਿੰਸੀਪਲ ਹਰਸੇਵਕ ਸਿੰਘ ਕਲੌੜ , ਜਤਿੰਦਰ ਸੂਦ , ਰਾਜਿੰਦਰ ਸਿੰਘ ਸਾਬਕਾ ਤਸੀਲਦਾਰ , ਗੁਰਵਿੰਦਰ ਸਿੰਘ ਚੰਡੀਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੰਚ ਅਧਿਆਪਕ ਨੇਤਾ , ਭਲਾਈ ਵਿਭਾਗ ਪੰਜਾਬ ਦੇ ਅਫਸਰ ,ਮੁਲਾਜਮ ਇਲਾਕੇ ਤੇ ਪਿੰਡ ਦੇ ਪਤਵੰਤੇ ਹਾਜਰ ਸਨ

No comments:


Wikipedia

Search results

Powered By Blogger