Monday, March 8, 2021

ਰਿਸ਼ੀ ਆਅਪਾਰਟਮੈਂਟਸ ਸੋਸਾਇਟੀ ਵੱਲੋਂ ਸੁਖਦੇਵ ਸਿੰਘ ਪਟਵਾਰੀ ਦਾ ਕੌਂਸਲਰ ਬਨਣ ‘ਤੇ ਕੀਤਾ ਸਨਮਾਨ

 

ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 08ਮਾਰਚ : ਰਿਸ਼ੀ ਅਪਾਰਟਮੈਂਟਸ ਸੋਸਾਇਟੀ ਵੱਲੋਂ ਸ ਸੁਖਦੇਵ ਸਿੰਘ ਪਟਵਾਰੀ ਦੇ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 34 ਦਾ ਕੌਂਸਲਰ  ਚੁਣੇ ਜਾਣ ‘ਤੇ ਉਹਨਾਂ ਦਾ ਸਨਮਾਨ ਕੀਤਾ ਗਿਆ।

ਅੱਜ ਇੱਥੇ ਸੋਸਾਇਟੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਸੋਸਾਇਟੀ ਦੇ ਅਹੁਦੇਦਾਰਾਂ ਨੇ ਇਸ ਮੌਕੇ ਸੁਖਦੇਵ ਸਿੰਘ ਪਟਵਾਰੀ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ।ਸੋਸਾਇਟੀ ਦੀ ਜਨਰਲ ਸਕੱਤਰ ਸ੍ਰੀ ਮਤੀ ਕਮਲਜੀਤ ਕੌਰ ਨੇ ਸੋਸਾਇਟੀ ਵੱਲੋਂ ਸ ਪਟਵਾਰੀ ਨੂੰ ਜਿੱਤ ਦੀ ਵਧਾਈ ਦਿੱਤੀ। ਸੋਸਾਇਟੀ ਦੇ ਪ੍ਰਧਾਨ ਸ੍ਰੀ ਸਚਿਨ ਰਾਇਜਾਦਾ ਨੇ ਮਿੱਠਾ ਮੂੰਹ ਕਰਵਾਕੇ  ਕਾਰਵਾਈ ਸ਼ੁਰੂ ਕਰਵਾਈ।


ਇਸ ਮੌਕੇ ਬੋਲਦਿਆਂ ਸੁਖਦੇਵ ਸਿੰਘ ਪਟਵਾਰੀ ਨੇ ਰਿਸ਼ੀ ਅਪਾਰਟਮੈਂਟ ਦੇ ਨਾਗਰਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਮੈਨੂੰ ਜਿੱਤਾ ਕੇ ਮੇਰੇ ‘ਤੇ ਭਾਰੀ ਜ਼ੁੰਮੇਵਾਰੀ ਪਾ ਦਿੱਤੀ ਹੈ ਜਿਸਨੂੰ ਮੈਂ ਤੁਹਾਡੀ ਆਸ ਤੋਂ ਵੱਧ ਕੰਮ ਕਰਕੇ ਨਿਭਾਵਾਂਗਾ। ਉਹਨਾਂ ਕਿਹਾ ਕਿ ਮੈਂ ਪਹਿਲਾਂ ਵੀ ਲੋਕਾਂ ਲਈ ਦਿਨ ਰਾਤ ਕੰਮ ਕਰਦਾ ਰਿਹਾ ਹਾਂ ਤੇ ਹੁਣ ਪਹਿਲਾਂ ਨਾਲ਼ੋਂ ਵੀ ਜ਼ਿਆਦਾ ਕੰਮ ਕਰਾਂਗਾ।

ਇਸ ਮੌਕੇ ਸੋਸਾਇਟੀ ਨੇ ਆਪਣੀ ਜਨਰਲ ਬਾਡੀ ਮੀਟਿੰਗ ਵਿੱਚ ਸੋਸਾਇਟੀ ਦੇ ਬਾਈਲਾਜ, ਕੰਟੀਜੈਂਸੀ ਫੰਡ ਰੱਖਣ ਤੇ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਰਿਪੋਰਟ ਵੀ ਪੇਸ਼ ਕੀਤੀ ਜਿਸਨੂੰ ਮੈਂਬਰਾਂ ਨੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger