ਖਰੜ, 05 ਮਾਰਚ ( ਗੁਰਪ੍ਰੀਤ ਸਿੰਘ ਕਾਂਸਲ) ਕਿਸਾਨ ਦਾ ਪੁੱਤ ਹੋਣ ਦੇ ਨਾਅਤੇ ਮੈਂ ਤੇ ਮੇਰਾ ਪਰਿਵਾਰ ਖੇਤੀਬਾੜੀ ਅਤੇ ਖੇਤੀ ਨਾਲ ਸਬੰਧਤ ਕੰਮ ਧੰਦਿਆਂ ਨਾਲ ਜੁੜਿਆ ਹੋਇਆ ਹੈ।ਮੇਰੇ ਵਲੋਂ ਭਾਜਪਾ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਹੀ ਮੇਰੇ ਪਰਿਵਾਰ ਦੇ ਮੈਂਬਰਾਂ ਵਲੋਂ ਕਿਸਾਨੀਂ ਅੰਦੋਲਨ ਦਾ ਸਮਰਥਨ ਅਤੇ ਸਾਥ ਲਗਾਤਾਰ ਦਿੱਤਾ ਜਾ ਰਿਹਾ ਹੈ ਜੋ ਜਾਰੀ ਰਹੇਗਾ। ਇੱਕ ਮੀਡੀਆ ਬਿਆਨ ਜਾਰੀ ਕਰਕੇ ਇਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਤੋਂ ਅਸਤੀਫਾ ਦੇ ਚੁੱਕੇ ਨਰਿੰਦਰ ਰਾਣਾ ਨੇ ਆਖਿਆ ਹੈ ਕਿ ਉਹ ਅਤੇ ਉਸਦਾ ਪਰਿਵਾਰ ਕਿਸਾਨੀ ਸੰਘਰਸ਼ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਾ ਹੈ ਤੇ ਉਸਦਾ ਭਾਜਪਾ ਵਿੱਚ ਵਾਪਸ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਸਨੇ ਲਗਾਤਾਰ 30 ਸਾਲ ਭਾਜਪਾ ਵਿੱਚ ਕੰਮ ਕੀਤਾ ਅਤੇ ਪਾਰਟੀ ਦੇ ਪ੍ਰਮੁੱਖ ਅਹੁਦਿਆਂ ਉਤੇ ਰਿਹਾ ਹੈ। ਪਰ ਉਸਨੇ ਪਾਰਟੀ ਵਿੱਚ ਰਹਿੰਦਿਆਂ ਕਦੇ ਵੀ ਅਹੁਦੇਦਾਰੀਆਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਨਾ ਹੀ ਕਦੇ ਕਰੇਗਾ।ਕਿਸਾਨੀ ਲਈ ਉਹ ਅਤੇ ਉਸਦਾ ਪਰਿਵਾਰ ਹਰ ਕੁਰਬਾਨੀ ਦੇਣ ਲਈ ਤਿਆਰ ਹੈ।ਉਨਾਂ ਕਿਹਾ ਹੈ ਕਿ ਉਸਦਾ ਭਰਾ ਦੋਧੀ ਅਤੇ ਡੇਅਰੀ ਯੂਨੀਅਨ ਪੰਜਾਬ ਦੇ ਖਜਾਨਚੀ ਵਜੋਂ ਜਿੰਮੇਵਾਰੀ ਨਿਭਾ ਰਿਹਾ ਹੈ ਅਤੇ ਉਸਦਾ ਪਰਿਵਾਰ ਪਹਿਲਾਂ ਹੀ ਦਿੱਲੀ ਦੇ ਬਾਰਡਰਾ ਉਤੇ ਲਗਾਤਾਰ ਹਾਜਰੀ ਲਗਵਾਊਦਾ ਆ ਰਿਹਾ ਹੈ ਅਤੇ ਲਗਵਾਊਂਦਾ ਰਹੇਗਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਪਾਸ ਕੀਤੇ ਗਏ ਉਹ ਕਿਸਾਨਾ ਨੂੰ ਮੰਨਜੂਰ ਨਹੀ ਹਨ । ਕਿਸਾਨ ਕਈ ਮਹੀਨਿਆਂ ਤੋਂ ਗਰਮੀ,ਸਰਦੀ,ਮੀਹ,ਝੱਖੜ ਜਹੇ ਹਲਾਤਾਂ ਵਿੱਚ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਕੁਰਬਾਨੀਆਂ ਦੇ ਕੇ ਵੀ ਲਗਾਤਾਰ ਸ਼ੰਘਰਸ਼ ਕਰ ਰਹੇ ਹਨ । ਪਰ ਪੱਥਰ ਦਿਲ ਕੇਂਦਰ ਸਰਕਾਰ ਦੇ ਕੰਨ ਵਿੱਚ ਜੂੰਅ ਨਹੀਂ ਰੇਂਗ ਰਹੀ । ਕੇਂਦਰ ਸਰਕਾਰ ਮਸਲੇ ਦਾ ਹੱਲ ਕੱਢਣ ਵਿੱਚ ਫੇਲ ਸਾਬਤ ਹੋਈ ਹੈ।ਉਨਾਂ ਕੇਂਦਰ ਸਰਕਾਰ ਤੋਂ ਅਡਿਅਲ ਰਵੱਈਆ ਛੱਡ ਕਿਸਾਨੀ ਮਸਲੇ ਦਾ ਹੱਲ ਜਲਦ ਕੱਢਣ ਦੀ ਮੰਗ ਕੀਤੀ ਹੈ ।ਕਿਉਂਕਿ ਕਿਸਾਨ ਪੱਕਾ ਮੰਨ ਬਣਾ ਕੇ ਬੈਠੇ ਹਨ ਤੇ ਕਿਸਾਨ ਬਿਨਾਂ ਕਾਨੂੰਨ ਰੱਦ ਕਰਵਾਏ ਕਿਸੇ ਵੀ ਕੀਮਤ ਤੇ ਵਾਪਿਸ ਨਹੀ ਪਰਤਣਗੇ।
No comments:
Post a Comment