ਐਸ.ਏ.ਐਸ. ਨਗਰ, ਗੁਰਪ੍ਰੀਤ ਸਿੰਘ ਕਾਂਸਲ 03 ਮਾਰਚ :
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਰਵਾਇਤੀ ਖੇਤੀ ਦੀ ਥਾਂ ਹਲਦੀ ਦੀ ਖੇਤੀ ਕਰਨ ਅਤੇ ਚੋਖਾ ਮੁਨਾਫ਼ਾ ਕਮਾਉਣ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਟਰੇਨਿੰਗ ਕੈਂਪ ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਦੀ ਅਗਵਾਈ ਹੇਠ ਸਰਦਾਰ ਅਵਤਾਰ ਸਿੰਘ ਪਿੰਡ ਤੀੜਾ ਦੇ ਫਾਰਮ ਤੇ ਲਗਾਇਆ।
ਇਸ ਮੌਕੇ ਡਾ ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਹਲਦੀ ਦੀ ਖੇਤੀ, ਪ੍ਰੋਸੈਸਿੰਗ ਅਤੇ ਮੰਡੀਕਰਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਇਹ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਟਰੇਨਿੰਗ ਵਿੱਚ ਕਿਸਾਨਾਂ ਨੂੰ ਹਲਦੀ ਨੂੰ ਧੋਣਾ,ਉਬਾਲਣਾ, ਸੁਕਾਉਣਾ,ਪਾਲਸ਼ ਕਰਨਾ ਅਤੇ ਗਰਾਇੰਡ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਸ੍ਰੀ ਅਵਤਾਰ ਸਿੰਘ ਨੇ ਕਿਸਾਨਾਂ ਨੂੰ ਹਲਦੀ ਦੀ ਫਸਲ ਦੀ ਬਿਜਾਈ ਸਬੰਧੀ ਆਪਣਾਂ ਤਜਰਬਾ ਸਾਂਝਾ ਕੀਤਾ। ਡਾ ਪਾਰੁਲ ਗੁਪਤਾ ਸਹਾਇਕ ਪ੍ਰੋਫੈਸਰ, ਕੇ ਵੀ ਕੇ ਕੇਂਦਰ ਕੁਰਾਲੀ, ਨੇ ਹਲਦੀ ਦੀ ਪ੍ਰੋਸੈਸਿੰਗ ਕਰਕੇ ਵਰਤਣ ਦੇ ਫਾਇਦੇ ਦੱਸੇ। ਡਾ ਮੁਨੀਸ਼ ਕੁਮਾਰ ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਦੱਸਿਆ ਕਿ ਹਲਦੀ ਦੀ ਫਸਲ ਦੀ ਬਿਜਾਈ ਅਪਰੈਲ ਤੋਂ ਮਈ ਮਹੀਨੇ,ਬੀਜ 6-8 ਕੁਇੰਟਲ ਪ੍ਤੀ ਏਕੜ ਅਤੇ ਝਾੜ ਲਗਭਗ 110 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲਦਾ ਹੈ।
ਇਸ ਮੌਕੇ ਵਿਭਾਗ ਦੇ ਕੁਲਦੀਪ ਸਿੰਘ,ਗੁਰਚਰਨ ਸਿੰਘ,ਸਵਿੰਦਰ ਕੁਮਾਰ, ਜਸਵੰਤ ਸਿੰਘ ਏ ਟੀ ਐਮ ਅਤੇ 45 ਕਿਸਾਨ ਹਾਜ਼ਰ ਸਨ।


No comments:
Post a Comment