ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਜਨਵਰੀ : ਵਧੀਕ ਡਿਪਟੀ ਕਮਿਸ਼ਨਰ(ਜ) ਵਿਰਾਜ ਸ਼ਿਆਮ ਕਰਨ ਤਿੜਕੇ ਨੇ ਜ਼ਿਲ੍ਹੇ ਵਿੱਚ ਰੇਤੇ, ਬਜਰੀ, ਕ੍ਰਸ਼ਰਾਂ ਅਤੇ ਗੈਰ-ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀਆਂ 7 ਟੀਮਾਂ ਦਾ ਗਠਨ ਕੀਤਾ ਹੈ ਜੋ ਕਿ ਜਨਵਰੀ 2025 ਤੋਂ ਅਪ੍ਰੈਲ 2025 ਤੱਕ, ਰੋਜ਼ਾਨਾ ਚੈਕਿੰਗ ਕਰਕੇ ਉਨ੍ਹਾਂ ਨੂੰ ਨਿਯਮਿਤ ਤੌਰ ਤੇ ਰਿਪੋਰਟ ਦੇਣਗੀਆਂ। ਉਨ੍ਹਾਂ ਵਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਨਜਾਇਜ਼ ਮਾਇਨਿੰਗ ਸਬੰਧੀ ਕੇਸ ਦਰਜ ਕਰਵਾਉਂਦੇ ਸਮੇਂ ਗੱਡੀ ਦਾ ਨੰਬਰ, ਮਾਲਕ ਦਾ ਨਾਂ ਵੀ ਐਫ.ਆਈ.ਆਰ ਵਿਚ ਦਰਜ ਕੀਤਾ ਜਾਵੇ ਅਤੇ ਆਰ.ਟੀ.ਓ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਤਾਲਮੇਲ ਕਰਕੇ ਵਰਤੇ ਜਾਣ ਵਾਲੇ ਟਿੱਪਰ, ਜੇ.ਸੀ.ਬੀ, ਪੋਕਲੇਨ, ਟਰੈਕਟਰ-ਟਰਾਲੀ ਆਦਿ ਦੇ ਵੇਰਵੇ ਡਾਟਾਬੇਸ ਵਿਚ ਲੈ ਲਏ ਜਾਣ।
ਇਨ੍ਹਾਂ ਟੀਮਾਂ ਵਿੱਚੋਂ 3 ਸਬ ਡਵੀਜ਼ਨ ਖਰੜ, 3 ਸਬ ਡਵੀਜ਼ਨ ਡੇਰਾਬੱਸੀ ਅਤੇ 1 ਮੋਹਾਲੀ ਵਿੱਚ ਸਰਗਰਮ ਰਹਿਣਗੀਆਂ। ਸਬ ਡਵੀਜ਼ਨ ਖਰੜ ਵਿੱਚ ਬਣਾਈਆਂ ਗਈਆਂ ਟੀਮਾਂ ਵਿੱਚ (ਟੀ ਪੁਆਇੰਟ ਮਾਜਰੀ) ਹਿਤੇਸ਼ ਕੌਸ਼ਲ, ਜੇ.ਈ.-ਕਮ-ਮਾਇੰਨਿੰਗ, ਇੰਸਪੈਕਟਰ ਮੋਹਾਲੀ, ਬਲਵਿੰਦਰ ਸਿੰਘ ਫਾਰੈਸਟ ਗਾਰਡ ਮੋਹਾਲੀ, ਏ.ਐਸ.ਆਈ. ਜਸਵਿੰਦਰ ਸਿੰਘ 468, ਸਾਹਿਬਜਾਦਾ ਅਜੀਤ ਸਿੰਘ ਨਗਰ, ਹੈਡ ਕਾਂਸਟੇਬਲ ਮਨੋਜ ਸੈਣੀ 1650, ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਦੂਸਰੀ ਟੀਮ ਵਿਚ ਮਨਜੀਤ ਸਿੰਘ ਬਲਾਕ ਅਫਸਰ, ਦਫਤਰ ਵਣ ਮੰਡਲ, ਹਰਮਨ, ਜੇ.ਈ-ਕਮ-ਮਾਇੰਨਿੰਗ ਇੰਸਪੈਕਟਰ, ਮਾਇਨਿੰਗ ਵਿਭਾਗ, ਐਸ.ਆਰ.ਸੀ.ਟੀ. ਗੁਰਜੋਧ ਸਿੰਘ 1551, ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ.ਟੀ. ਸਿਮਰਨਜੀਤ ਸਿੰਘ 2438, ਸਾਹਿਬਜਾਦਾ ਅਜੀਤ ਸਿੰਘ ਨਗਰ, ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀਮ ਨੰ. 2 ਵਿੱਚ (ਟੀ ਪੁਆਇੰਟ ਸਿਸਵਾਂ ਮਾਜਰਾ) ਕੋਰੀ ਸ਼ਰਮਾ ਜੇ.ਈ.-ਕਮ-ਮਾਇੰਨਿੰਗ, ਇੰਸਪੈਕਟਰ ਸਾਹਿਬਜਾਦਾ ਅਜੀਤ ਸਿੰਘ ਨਗਰ, ਸੰਦੀਪ ਗਰੋਵਰ, ਏ.ਈ, ਦਫਤਰ ਕਾਰਜਕਾਰੀ ਇੰਜਨੀਅਰ, ਸੁਰਿੰਦਰ ਕੁਮਾਰ, ਬਲਾਕ ਅਫਸਰ, ਵਣ ਮੰਡਲ, ਏ.ਐਸ.ਆਈ./ਐਲ.ਆਰ. ਰਾਜਿੰਦਰ ਸਿੰਘ 1118 ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ.ਟੀ. ਪਰਮਿੰਦਰ ਸਿੰਘ 2454 ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਕੁਲਦੀਪ ਸਿੰਘ, ਵਣ ਰੇਂਜ ਸਾਹਿਬਜਾਦਾ ਅਜੀਤ ਸਿੰਘ ਨਗਰ, ਵਣ ਮੰਡਲ ਅਫਸਰ ਕੁਮਾਰ ਗੋਰਵ, ਜੇ.ਈ ਦਫਤਰ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਮੰਡਲ, ਸਾਹਿਬਜਾਦਾ ਅਜੀਤ ਸਿੰਘ ਨਗਰ, ਏ.ਐਸ.ਆਈ./ਐਲ.ਆਰ ਕਰਮ ਚੰਦ 661, ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ.ਟੀ. ਅਰਮਾਨ 1999 ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ.ਟੀ. ਸੰਦੀਪ ਕੁਮਾਰ 2396 ਸਾਹਿਬਜਾਦਾ ਅਜੀਤ ਸਿੰਘ ਨਗਰ, ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀਮ ਨੰ. 3 ਵਿੱਚ (ਸੂੰਕ ਏਰੀਆ) ਪ੍ਰਦੀਪ ਕੁਮਾਰ, ਉਪ ਮੰਡਲ ਅਫਸਰ, ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਮਾਇਨਿੰਗ ਅਫਸਰ ਅਤੇ ਜਿਓਲੋਜੀ ਮੰਡਲ ਮੋਹਾਲੀ, ਤੇਜਪਾਲ ਸਿੰਘ , ਏ.ਈ ਉਪ ਮੰਡਲ ਨੰਬਰ, 03 ਸਾਹਿਬਜਾਦਾ ਅਜੀਤ ਸਿੰਘ ਨਗਰ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ, ਜਗਮੀਤ ਬਰਾੜ, ਜੇ.ਈ. ਉਪ ਮੰਡਲ ਨੰਬਰ, 03 ਸਾਹਿਬਜਾਦਾ ਅਜੀਤ ਸਿੰਘ ਨਗਰ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ, ਸੀ.ਟੀ. ਰਣਜੀਤ ਸਿੰਘ 1975 ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ.ਟੀ. ਗੁਰਵਿੰਦਰ ਸਿੰਘ 2043 ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਸ਼ਾਮਿਲ ਕੀਤਾ ਗਿਆ ਹੈ।
ਸਬ ਡਵੀਜ਼ਨ ਡੇਰਾਬੱਸੀ (ਮੁਬਾਰਕਪੁਰ ਚੌਂਕੀ ਸੁੰਡਰਾਂ ਰੋਡ ਮੁਬਾਰਕਪੁਰ) ਲਈ ਬਣਾਈ ਗਈ ਟੀਮ ਨੰ. 4, ਜਿਸ ਵਿੱਚ ਰਾਜਿੰਦਰ ਕੁਮਾਰ, ਉਪ ਮੰਡਲ ਅਫਸਰ, ਦਫਤਰ ਉਪ ਮੰਡਲ ਸਾਹਿਬਜਾਦਾ ਅਜੀਤ ਸਿੰਘ ਨਗਰ, ਕਰਮਜੀਤ ਸਿੰਘ ਉਪ ਮੰਡਲ ਇੰਜੀਨੀਅਰ ਜ਼ਸਸ ਉਪ ਮੰਡਲ ਡੇਰਾਬਸੀ, ਦਫਤਰ ਕਾਰਜਕਾਰੀ ਇੰਜੀਨੀਅਰ, ਐਚ.ਸੀ (ਪੀ.ਆਰ.) ਬਲਵੀਰ ਸਿੰਘ 1630 ਸਾਹਿਬਜਾਦਾ ਅਜੀਤ ਸਿੰਘ ਨਗਰ, ਐਸ.ਆਰ.ਸੀ.ਟੀ. ਅਮਰਜੀਤ ਸਿੰਘ 1454, ਸਾਹਿਬਜਾਦਾ ਅਜੀਤ ਸਿੰਘ ਨਗਰ, ਏ.ਐਸ.ਆਈ. ਐਲ.ਆਰ. ਗੁਰਨਾਮ ਸਿੰਘ 500, ਸਾਹਿਬਜਾਦਾ ਅਜੀਤ ਸਿੰਘ ਨਗਰ, ਹੈਡ ਕਾਂਸਟੇਬਲ ਅਸ਼ੋਕ ਕੁਮਾਰ 594, ਸਾਹਿਬਜਾਦਾ ਅਜੀਤ ਸਿੰਘ ਨਗਰ, ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀਮ ਨੰ: 5 ਥਾਣਾ ਲਾਲੜੂ (ਆਈ.ਟੀ.ਆਈ ਚੌਂਕ ਲਾਲੜੂ) ਅਪਿੰਦਰਜੀਤ ਸਿੰਘ ਜੂਨੀਅਰ ਇੰਜੀਨੀਅਰ, ਦਫਤਰ ਕਾਰਜਕਾਰੀ ਇੰਜੀਨੀਅਰ ਕੇਂਦਰੀ ਕਾਰਜ ਮੰਡਲ, ਸਾਹਿਬਜਾਦਾ ਅਜੀਤ ਸਿੰਘ ਨਗਰ, ਜੈ ਸਿੰਘ ਬਲਾਕ ਅਫਸਰ, ਦਫਤਰ ਵਣ ਮੰਡਲ ਸਾਹਿਬਜਾਦਾ ਅਜੀਤ ਸਿੰਘ ਨਗਰ, ਏ.ਐਸ.ਆਈ./ਐਲ.ਆਰ. ਮਲਕੀਤ ਸਿੰਘ 264, ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀਮ ਨੰ: 6 ਥਾਣਾ ਹੰਡੇਸਰਾਂ (ਬੱਸ ਸਟੈਂਡ ਹੰਡੇਸਰਾਂ) ਰੇਸ਼ਮ ਸਿੰਘ, ਵਣ ਗਾਰਡ, ਦਫਤਰ ਵਣ ਮੰਡਲ ਅਫਸਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਭੂਪੇਸ਼ ਕੁਮਾਰ, ਜੇ.ਈ.-ਕਮ-ਮਾਇਨਿੰਗ ਇੰਸਪੈਕਟਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਏ.ਐਸ.ਆਈ/ਐਲ.ਆਰ. ਓਮ ਪ੍ਰਕਾਸ਼ 731, ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ.ਟੀ. ਪ੍ਰਭਜੀਤ ਸਿੰਘ 1901, ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਸ਼ਾਮਿਲ ਕੀਤਾ ਗਿਆ ਹੈ।
ਟੀਮ ਨੰ. 7 ਸਬ ਡਵੀਜ਼ਨ ਮੋਹਾਲੀ (ਕਰਾਸਿੰਗ ਬਨੂੰੜ-ਤੇਪਲਾ ਰੋਡ, ਜ਼ੀਰਕਪੁਰ-ਪਟਿਆਲਾ ਰੋਡ) ਸ੍ਰੀ ਅਭੈ ਕੁਮਾਰ ਜੇ.ਈ.-ਕਮ-ਮਾਇਨਿੰਗ ਇੰਸਪੈਕਟਰ ਬਨੂੰੜ, ਸ੍ਰੀ ਅਮ੍ਰਿਤ ਪਾਲ ਸਿੰਘ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 1, ਏ.ਐਸ.ਆਈ/ਐਲ.ਆਰ ਬਲਵਿੰਦਰ ਸਿੰਘ 351 ਸਾਹਿਬਜਾਦਾ ਅਜੀਤ ਸਿੰਘ ਨਗਰ, ਸੀ.ਟੀ. ਗੁਰਦੀਪ ਸਿੰਘ 2179, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਨੂੰ ਸ਼ਾਮਿਲ ਕੀਤਾ ਗਿਆ ਹੈ।
No comments:
Post a Comment