ਖਰੜ, ਜਸਬੀਰ ਸਿੰਘ 20 ਮਾਰਚ : ਬੀਤੇ ਕੱਲ੍ਹ ਸ: ਰਣਜੀਤ ਸਿੰਘ, ਪ੍ਰਧਾਨ ਦੀ ਅਗਵਾਈ ਵਿੱਚ ਜਨ ਹਿੱਤ ਵਿਕਾਸ ਕਮੇਟੀ ਦੇ ਇਕ ਵਫ਼ਦ ਨੇ ਸ੍ਰੀ ਹਿਮਾਂਸ਼ੂ ਜੈਨ, ਆਈ ਏ ਐਸ, ਐਸ ਡੀ ਐਮ, ਖਰੜ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਪਿੰਡ ਭਾਗੋਮਾਜਰਾ ਵਿਖੇ ਲਗਭਗ ਇਕ ਏਕੜ ਟੋਭੇ ਵਾਲੀ ਸਾਂਝੀ ਜਗ੍ਹਾ ਉੱਤੇ ਕਮਿਊਨਿਟੀ ਸੈਂਟਰ ਉਸਾਰਨ ਦੀ ਬੇਨਤੀ ਕੀਤੀ ਗਈ ਕਿਉਂਕਿ ਇਸ ਇਲਾਕੇ ਵਿੱਚ ਪੈਂਦੇ ਸਰਕਾਰੀ ਕਮਿਊਨਿਟੀ ਸੈਂਟਰ ਵਿੱਚ ਨਗਰ ਕੌਂਸਲ ਨੇ ਆਪਣਾ ਦਫਤਰ ਸ਼ਿਫਟ ਕਰ ਲਿਆ ਹੈ ਅਤੇ ਗਰੀਬ ਲੋਕਾਂ ਨੂੰ ਆਪਣੇ ਬੱਚਿਆਂ ਦੀ ਸ਼ਾਦੀ ਅਤੇ ਹੋਰ ਸਮਾਜਿਕ ਫੰਕਸ਼ਨ ਕਰਨ ਵਿੱਚ ਔਕੜਾਂ ਆ ਰਹੀਆਂ ਹਨ।
ਡਾਕਟਰ ਐਮ ਐਸ ਰੰਧਾਵਾ ਜੀ ਦੀ ਯਾਦ ਵਿੱਚ ਖਰੜ-ਲਾਂਡਰਾਂ ਸੜਕ ਉੱਤੇ ਯਾਦਗਾਰੀ ਗੇਟ ਦੀ ਉਸਾਰੀ, ਰੰਧਾਵਾ ਰੋਡ ਨੂੰ ਭਿੰਦਾ ਡਾਇਰੀ ਤਕ ਨੀਵਾਂ ਕਰਨਾ ਅਤੇ ਰੇਲਵੇ ਲਾਈਨ ਤੋਂ ਪਾਰ ਸਾਈਂ ਇਨਕਲੇਵ ਤਕ ਦੋਨੋਂ ਪਾਸੇ ਪੇਵਰ ਬਲਾਕ ਲਗਾਉਣ, ਗਾਰਡਨ ਕਲੋਨੀ ਵਿੱਚੋਂ ਲੰਘਦੀ ਹਾਈ ਟੈਨਸ਼ਨ ਲਾਈਨ ਦੇ ਖੰਭਿਆਂ ਦੇ ਦੁਆਲੇ ਚਾਰ- ਦੀਵਾਰੀ ਕਰਕੇ ਬਾਕੀ ਬਚੀ ਜਗ੍ਹਾ ਵਿੱਚ ਪੇਵਰ ਬਲਾਕ ਲਗਾਉਣ, ਖਾਨਪੁਰ ਵਿੱਚ ਬਾਕੀ ਰਹਿ ਗਏ ਚਾਰ ਘਰਾਂ ਨੂੰ ਪਾਈਪਾਂ ਪਾ ਕੇ ਸੀਵਰੇਜ ਨਾਲ ਜੋੜਨ ਅਤੇ ਪਹਿਲਾਂ ਤੋਂ ਹੀ ਧਿਆਨ ਵਿੱਚ ਲਿਆਂਦੇ ਗਏ ਕੰਮ- ਵਾਰਡ ਨੰ: 16 ਵਿੱਚ ਪਾਰਕ ਦੇ ਨੇੜੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਪੂਰਾ ਕਰਨ ਲਈ ਲਿਖ਼ਤੀ ਰੂਪ ਵਿੱਚ ਬੇਨਤੀ ਕੀਤੀ ਗਈ। ਸ੍ਰੀ ਜੈਨ ਨੇ ਬੜੇ ਹੀ ਠਰੰਮੇ ਨਾਲ ਵਫਦ ਦੀ ਗਲ ਸੁਣੀ ਅਤੇ ਦਸੇ ਗਏ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਹੰਸ ਜੀ ਤੋਂ ਇਲਾਵਾ ਬੰਤ ਸਿੰਘ ਕਨੂੰਨੀ ਸਲਾਹਕਾਰ, ਜਸਵੀਰ ਸਿੰਘ ਸਲਾਹਕਾਰ, ਕਰਨੈਲ ਸਿੰਘ ਮੀਤ ਪ੍ਰਧਾਨ, ਮੋਹਣ ਸਿੰਘ ਦਫਤਰ ਸਕਤਰ ਅਤੇ ਓਮ ਪ੍ਰਕਾਸ਼ ਖਾਨਪੁਰ ਵੀ ਹਾਜ਼ਰ ਸਨ।
No comments:
Post a Comment