ਚੰਡੀਗੜ੍ਹ, ਗੁਰਨਾਮ ਸਾਗਰ 19 ਮਾਰਚ : ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅੱਜ ਪੰਜਾਬ 'ਚ ਚਲ ਰਹੇ ਨਜਾਇਜ਼ ਮਾਈਨਿੰਗ ਦਾ ਮੁੱਦਾ ਲੋਕ ਸਭਾ ਵਿੱਚ ਚੁੱਕਿਆ। ਲੋਕ ਸਭਾ ਵਿੱਚ ਮੁੱਦਾ ਚੁੱਕਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਸਤਲੁਜ ਤੇ ਬਿਆਸ ਦੋ ਦਰਿਆ ਅਤੇ ਬਹੁਤ ਸਾਰੀਆਂ ਬਰਸਾਤੀ ਨਦੀਆਂ ਨਿਕਲਦੀਆਂ ਹਨ। ਉਨ੍ਹਾਂ ਕਿ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬੜੀ ਬੇਰਹਿਮੀ ਨਾਲ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਦੀਆਂ ਵਿੱਚੋ ਰੇਤਾ ਕੱਢਣ ਲਈ ਇਕ ਖੱਡ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਪ੍ਰੰਤੂ ਉਸਦੇ ਨਾਲ 40-50 ਨਜਾਇਜ਼ ਤੌਰ ਉਤੇ ਖੱਡਾਂ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਚੱਲ ਰਹੇ ਮਾਈਨਿੰਗ ਮਾਫੀਆ ਵੱਲੋਂ ਐਨਜੀਟੀ ਵੱਲੋਂ ਜਾਰੀ ਕੀਤੀਆਂ
ਹਿਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ 100 ਫੁੱਟ ਡੂੰਘੇ ਟੋਏ ਪੁੱਟੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਦੀਆਂ, ਦਰਿਆਵਾਂ ਉਪਰ ਬਣੇ ਪੁੱਲਾਂ ਦੇ ਨਜ਼ਦੀਕ ਵੱਡੇ ਵੱਡੇ ਟੋਏ ਪੁੱਟਕੇ ਰੇਤਾ ਕੱਢਿਆ ਜਾ ਰਿਹਾ ਹੈ, ਜਿੱਥੇ ਪੁੱਲ ਟੁੱਟਣ ਦਾ ਖਦਸਾ ਵੀ ਬਣਿਆ ਰਹਿੰਦਾ ਹੈ। ਪਿਛਲੇ ਸਮੇਂ ਦੌਰਾਨ ਕਈ ਵਾਰ ਹੜ੍ਹ ਵੀ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਪਹਿਲਾਂ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਨਾਮ ਚਲਦਾ ਸੀ। ਹੁਣ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਚਲ ਰਹੇ ਮਾਈਨਿੰਗ ਦੇ ਮਾਫੀਏ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਕਰੈਸਰ ਅਤੇ ਸਤਲੁਜ ਤੇ ਬਿਆਸ ਦਰਿਆ ਵਿੱਚੋਂ ਮਾਈਨਿੰਗ ਮਾਫੀਏ ਦੇ ਚੱਲਦੇ ਟਰੈਕਟਰ, ਟਰੱਕ ਸ਼ਰ੍ਹੇਆਮ ਮਿਲਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਚੀਜ ਕਾਨੂੰਨੀ ਤੌਰ ਉਤੇ ਮਿਲਦੀ ਹੈ, ਉਹ ਮੁਸ਼ਕਿਲ ਹੈ। ਪਰ ਜਹਿੜੀਆਂ ਚੀਜਾਂ ਗੈਰਕਾਨੂੰਨੀ ਹਨ ਉਨ੍ਹਾਂ ਨੂੰ ਅਸਾਨੀ ਨਾਲ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚਲ ਰਹੇ ਰੇਤਾ ਮਾਫੀਆ ਦੇ ਕਾਰਨ ਅੱਜ ਆਮ ਲੋਕਾਂ ਨੂੰ ਘਰ ਬਣਾਉਣੇ ਮੁਸ਼ਕਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੁੱਟੇ ਜਾ ਰਹੇ ਕੁਦਰਤੀ ਸਾਧਨਾਂ ਨੂੰ ਬਚਾਇਆ ਜਾਵੇ ਅਤੇ ਭੂ ਮਾਫੀਏ ਨੂੰ ਨੱਥ ਪਾਈ ਜਾਵੇ।
No comments:
Post a Comment