SBP GROUP

SBP GROUP

Search This Blog

Total Pageviews

ਪਲਾਸਟਿਕ ਵੇਸਟ ਪ੍ਰਬੰਧਨ, ਇਲੈਕਟ੍ਰੋਨਿਕ ਕੂੜਾ ਪ੍ਰਬੰਧਨ, ਬਾਇਓਮੈਡੀਕਲ ਵੇਸਟ ਪ੍ਰਬੰਧਨ, ਸੀ ਐਂਡ ਡੀ ਵੇਸਟ ਪ੍ਰਬੰਧਨ, ਫੀਕਲ ਸਲੱਜ ਅਤੇ ਸੈਪਟੇਜ ਪ੍ਰਬੰਧਨ ਲਾਗੂ ਕਰਨ ਸਬੰਧੀ ਕੀਤਾ ਵਿਚਾਰ ਵਟਾਂਦਰਾ

*

 ਮੁਹਾਲੀ ਗੁਰਪ੍ਰੀਤ ਸਿੰਘ ਕਾਂਸਲ 05 ਮਾਰਚ : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਵੱਲੋਂ ਮੈਗਸੀਪਾ, ਚੰਡੀਗੜ੍ਹ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਕਾਰੀਆਂ ਅਤੇ ਸ਼ੋਸ਼ਲ ਸਟਾਫ਼ ਲਈ ਪੇਂਡੂ ਖੇਤਰਾਂ ਵਿਚ ਠੋਸ ਕੂੜਾ ਪ੍ਰਬੰਧਨ 'ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ।
ਸ਼੍ਰੀਮਤੀ ਪਰਨੀਤ ਸ਼ੇਰਗਿੱਲ ਆਈ.ਏ.ਐਸ, ਵਧੀਕ ਸੱਕਤਰ ਕਮ ਮਿਸ਼ਨ ਡਾਇਰੈਕਟਰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਪੇਂਡੂ ਖੇਤਰਾਂ ਵਿੱਚ ਠੋਸ ਕੂੜਾ ਪ੍ਰਬੰਧਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ -2 ਲਈ ਸਰਗਰਮੀ ਨਾਲ ਕੰਮ ਕਰਨ ਲਈ ਉਤਸ਼ਾਹਤ ਕੀਤਾ। ਉਹਨਾਂ ਅੱਗੇ ਭਾਗੀਦਾਰਾਂ ਨੂੰ ਵਰਕਸ਼ਾਪ ਦੀਆਂ ਪ੍ਰਮੁੱਖ ਸਿੱਖਿਆਵਾਂ ਨੂੰ ਆਪਣੇ ਜ਼ਿਲ੍ਹਿਆਂ ਲਾਗੂ ਕਰਨ ਲਈ ਪ੍ਰੇਰਿਆ।
ਵਰਕਸ਼ਾਪ ਦਾ ਉਦੇਸ਼ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਸ਼ੋਸ਼ਲ ਸਟਾਫ਼ ਦੀ ਠੋਸ ਕੂੜਾ ਪ੍ਰਬੰਧਨ, ਪਲਾਸਟਿਕ ਵੇਸਟ ਪ੍ਰਬੰਧਨ, ਇਲੈਕਟ੍ਰੋਨਿਕ ਕੂੜਾ ਪ੍ਰਬੰਧਨ, ਬਾਇਓਮੈਡੀਕਲ ਵੇਸਟ ਪ੍ਰਬੰਧਨ, ਕੰਸਟਰੱਕਸ਼ਨ ਐਂਡ ਡੀਮੋਲੀਸ਼ਨ ( ਸੀ ਐਂਡ ਡੀ) ਵੇਸਟ ਪ੍ਰਬੰਧਨ, ਫੀਕਲ ਸਲੱਜ ਅਤੇ ਸੈਪਟੇਜ ਪ੍ਰਬੰਧਨ ਦੇ ਨਿਯਮਾਂ ਪ੍ਰਤੀ ਸਮਰੱਥਾ ਨੂੰ ਵਧਾਉਣਾ ਹੈ। 


ਇਸ ਵਰਕਸ਼ਾਪ ਦਾ ਆਯੋਜਨ ਮੈਸਰਜ਼ ਫੀਡਬੈਕ ਫਾਉਂਡੇਸ਼ਨ ਵੱਲੋਂ ਕੀਤਾ ਗਿਆ।
ਵਰਕਸ਼ਾਪ ਦੇ ਸਹਾਇਕ ਸ਼੍ਰੀ ਅਜੇ ਸਿਨਹਾ ਵੱਲੋਂ ਭਾਗੀਦਾਰਾਂ ਨੂੰ ਵਿਵਹਾਰਿਕ ਤਬਦੀਲੀ ਲਿਆਉਣ ਅਤੇ ਤਜ਼ਰਬਿਆਂ ਤੋਂ ਸਿੱਖਣ ਸਬੰਧੀ ਪਹੁੰਚ ਬਾਰੇ ਦੱਸਿਆ ਗਿਆ। ਵਰਕਸ਼ਾਪ ਵਿਚ ਠੋਸ ਕੂੜੇ-ਕਰਕਟ ਨੂੰ ਸਮਝਣ, ਠੋਸ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ, ਸਾਧਨ ਅਤੇ ਤਕਨੀਕਾਂ ਨਾਲ ਵਿਵਹਾਰਿਕ ਤਬਦੀਲੀ ਲਿਆਕੇ ਪਿੰਡ ਨੂੰ ਕੂੜੇ ਤੋਂ ਮੁਕਤ ਬਣਾਉਣ ਦੇ ਸਿਧਾਂਤਾਂ ਬਾਰੇ ਵਿਸਥਾਰਪੂਰਵਕ ਸਮਝਾਇਆ ਗਿਆ। 
ਕੂੜਾ ਪ੍ਰਬੰਧਨ ਦੇ ਤਕਨੀਕੀ ਪਹਿਲੂਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਵੱਖ-ਵੱਖ ਸਾਧਨਾਂ ਅਤੇ ਉਪਾਅ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਕਿ ਕੂੜੇ ਦੀ ਵੰਡ ਅਤੇ ਪ੍ਰਬੰਧਨ ਵਿੱਚ ਸਹਾਈ ਹੋਣਗੇ। ਕੂੜੇ ਦੀਆਂ ਕਿਸਮਾਂ, ਮੂਲ ਅਤੇ ਪ੍ਰਬੰਧਨ ਲਈ ਚੁੱਕੇ ਜਾਣ ਵਾਲੇ ਉਪਰਾਲਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ।

ਭਾਗੀਦਾਰਾਂ ਨੂੰ ਜ਼ਮੀਨੀ ਚੁਣੌਤੀਆਂ, ਸਮਾਜਿਕ ਅਤੇ ਵਿਵਹਾਰ ਬਦਲਾਅ ਸੰਚਾਰ ਦੀਆਂ ਵੱਖ-ਵੱਖ ਤਰੀਕਿਆਂ ਦੁਆਰਾ ਹੱਲ ਕਰਨ ਬਾਰੇ ਵੀ ਦੱਸਿਆ ਗਿਆ। ਸੰਚਾਲਨ ਅਤੇ ਪ੍ਰਬੰਧਨ, ਵਿੱਤੀ ਰੱਖ-ਰਖਾਅ, ਕੂੜੇ ਦੀ ਰੀਸਾਈਕਲਿੰਗ ਅਤੇ ਸੈਪਟੇਜ਼ ਪ੍ਰਬੰਧਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ।
ਸਮੁੱਚੇ ਸੈਸ਼ਨ ਵਿੱਚ ਭਾਗੀਦਾਰੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ, ਸੈਸ਼ਨ ਉਨ੍ਹਾਂ ਦੀ ਉਮੀਦ 'ਤੇ ਖਰਾ ਉਤਰਨ ਵਾਲਾ ਸਾਬਿਤ ਹੋਇਆ ਅਤੇ ਉਨ੍ਹਾਂ ਨੇ ਸਿੱਖਿਆ ਕਿ ਪੇਂਡੂ ਖੇਤਰਾਂ ਵਿੱਚ ਠੋਸ ਕੂੜੇ ਪ੍ਰਬੰਧਨ ਦੇ ਪ੍ਰਾਜੈਕਟ ਨੂੰ ਸਹੀ ਢੰਗ ਨਾਲ ਕਿਸ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ। ਇਸ ਉਪਰੰਤ ਭਾਗੀਦਾਰੀਆਂ ਵੱਲੋਂ ਪ੍ਰੈਜਨਟੇਸ਼ਨ ਦਿੱਤੀ ਗਈ ਅਤੇ ਵਿਚਾਰ ਵਟਾਂਦਰੇ ਰਾਹੀਂ ਸਾਰੇ ਭਾਗੀਦਾਰਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ। 
ਵਰਕਸ਼ਾਪ ਦੇ ਅੰਤ ਵਿਚ ਭਾਗੀਦਾਰਾਂ ਨੂੰ ਕਰਾਸ ਲਰਨਿੰਗ ਰਾਹੀਂ ਉਤਸ਼ਾਹਤ ਕੀਤਾ ਗਿਆ।
ਵਰਕਸ਼ਾਪ ਦੇ ਅੰਤ ਵਿੱਚ ਸ਼੍ਰੀ ਆਰ ਕੇ ਸ਼ਰਮਾ, ਸਟੇਟ ਕੋਆਰਡੀਨੇਟਰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੁਆਰਾ ਫੀਡਬੈਕ ਫਾਉਂਡੇਸ਼ਨ ਅਤੇ ਮਾਹਰ ਸਹਾਇਕ ਸ਼੍ਰੀ ਅਜੇ ਸਿਨਹਾ, ਸੀਈਓ ਫੀਡਬੈਕ ਫਾਉਂਡੇਸ਼ਨ ਦਾ ਵਰਕਸ਼ਾਪ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਅਤੇ ਟੀਮ ਨੂੰ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਗਿਆ।

No comments:


Wikipedia

Search results

Powered By Blogger