SBP GROUP

SBP GROUP

Search This Blog

Total Pageviews

ਲਾਲੜੂ ਪੁਲਿਸ ਵੱਲੋਂ ਇਕ ਵਿਆਕਤੀ ਨੂੰ 23100 ਨਸ਼ੀਲੀ ਗੋਲੀਆਂ ਸਮੇਤ ਕੀਤਾ ਗ੍ਰਿਫਤਾਰ

ਐਸ.ਏ.ਐਸ ਨਗਰ,ਲਾਲੜੂ, 22 ਅਪ੍ਰੈਲ : ਪੰਜਾਬ ਰਾਜ ਵਿੱਚ ਅੰਤਰ ਰਾਜੀ ਨਸ਼ਾ ਤਸ਼ਕਰੀ ਦੀ ਰੋਕਥਾਮ ਸਬੰਧੀ  ਅਰੰਭੀ ਮੁਹਿੰਮ ਤਹਿਤ ਲਾਲੜੂ ਪੁਲਿਸ ਨੂੰ  ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਇਕ ਵਿਆਕਤੀ ਨੂੰ 23100 ਨਸ਼ੀਲੀ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਹ ਜਾਣਕਾਰੀ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ., ਨੇ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਅਤੇ ਦੱਸਿਆ ਕਿ ਬਾਹਰਲੇ ਰਾਜਾਂ ਤੋਂ ਨਸ਼ੇ ਦੀ ਤਸ਼ਕਰੀ ਆਮ ਕਰਕੇ ਆਉਂਦੀ ਰਹਿੰਦੀ ਹੈ ਅਤੇ ਤਸ਼ਕਰਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਜਾਂਦਾ ਹੈ ਜਿਸ ਦੀ ਲਗਾਤਾਰਤਾ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਸ਼ਾ ਤਸ਼ਕਰੀ ਨੂੰ ਰੋਕਣ ਲਈ ਕਾਰਵਾਈ ਆਰੰਭੀ ਹੋਈ ਹੈ ।

            ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਕਪਤਾਨ ਪੁਲਿਸ (ਦਿਹਾਤੀ) ਡਾਕਟਰ ਰਵਜੋਤ ਗਰੇਵਾਲ ਆਈ.ਪੀ.ਐਸ, ਉਪ ਕਪਤਾਨ ਪੁਲਿਸ (ਸਰਕਲ ਡੇਰਾਬਸੀ) ਸ਼੍ਰੀ ਗੁਰਬਖਸ਼ੀਸ਼ ਸਿੰਘ, ਦੀ ਅਗਵਾਈ ਹੇਠ ਮੁੱਖ ਅਫਸਰ  ਥਾਣਾ ਲਾਲੜੂ ਇੰਸਪੈਕਟਰ ਸੁਖਬੀਰ ਸਿੰਘ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 20 ਅਪ੍ਰੈਲ ਨੂੰ ਦੋਰਾਨੇ ਗਸਤ ਬੱਸ ਸਟਾਪ (ਨੇੜੇ ਹਨੂੰਮਾਨ ਮੰਦਰ ਸਲਿੱਪ ਰੋਡ) ਲਾਲੜੂ ਵਿਖੇ ਇੱਕ ਵਿਅਕਤੀ ਜਿਸ ਨੇ ਆਪਣੇ ਮੋਢਿਆ ਤੇ ਪਿੱਠੂ ਬੈਗ ਪਾਇਆ ਹੋਇਆ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਮੌਕੇ ਤੋਂ ਖਿਸਕਣ ਲੱਗਾ, ਜਿਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ  ਅਤੇ ਉਸ ਦਾ ਨਾਮ ਤੇ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬਲਦੇਵ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਬਹਿਰਾਮਪੁਰ ਬੇਟ ਥਾਣਾ ਚਮਕੋਰ ਸਾਹਿਬ ਜ਼ਿਲ੍ਹਾ ਰੂਪਨਗਰ ਪੰਜਾਬ ਦੱਸਿਆ।  

           ਸੀਨੀਅਰ ਪੁਲਿਸ ਕਪਤਾਨ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ  ਕਾਬੂ ਕੀਤੇ ਵਿਆਕਤੀ ਦੇ ਕਬਜੇ ਵਾਲੇ ਪਿੱਠੂ ਬੈਗ ਦੀ ਤਲਾਸੀ ਸ਼੍ਰੀ ਰੁਪਿੰਦਰਜੀਤ ਸਿੰਘ ਉਪ ਕਪਤਾਨ  ਪੁਲਿਸ ਪੀਬੀਆਈ / ਐਨ.ਡੀ.ਪੀ.ਐਸ ਜ਼ਿਲ੍ਹਾ ਐਸ.ਏ.ਐਸ ਨਗਰ ਦੀ ਹਾਜਰੀ ਵਿੱਚ ਤਲਾਸੀ ਕਰਨੇ ਪਰ ਪਿਠੂ ਬੈਗ ਵਿੱਚੋਂ ਕੁੱਲ 23100 ਨਸ਼ੀਲੀ ਗੋਲੀਆਂ ਮਾਰਕਾ LOMOTIL ਬ੍ਰਾਮਦ ਹੋਈਆਂ । ਜਿਸ ਪਰ ਉਕਤ ਵਿਅਕਤੀ ਖਿਲਾਫ ਮੁਕੱਦਮਾ ਨੰ.69 ਤੀ 20/4/2021 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਉਕਤ ਵਿਅਕਤੀ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਵਿਅਕਤੀ ਨੂੰ ਮਿਤੀ 21/04/2021 ਨੂੰ ਮਾਨਯੋਗ ਅਦਾਲਤ ਸ਼੍ਰੀ ਜਗਮੀਤ ਸਿੰਘ ਜੇ.ਐਮ.ਆਈ.ਸੀ. ਡੇਰਾਬਸੀ ਜੀ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਮੁਲਜ਼ਮ ਨੇ ਮੁੱਢਲੀ ਪੁੱਛ ਗਿੱਛ ਵਿੱਚ ਦੱਸਿਆ ਹੈ ਕਿ ਉਹ ਆਪਣੇ ਪਿੰਡ ਵਿਚ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਇਹ ਨਸ਼ੀਲੀ ਗੋਲੀਆਂ ਪਿੰਡ ਬਰੇਲੀ ਮੇਰਟ ਰੋਡ ਯੂ.ਪੀ. ਤੋਂ ਕਿਸੇ ਮੈਡੀਕਲ ਸਟੋਰ ਤੋਂ ਲੈ ਕੇ ਆ ਰਿਹਾ ਸੀ ਜੋ ਖੁਦ ਵੀ ਗੋਲੀਆਂ ਖਾਣ ਦਾ ਆਦੀ ਹੈ ਅਤੇ ਆਪਣੇ ਪਿੰਡ ਪੁੱਜ ਕੇ ਆਪਣੀ ਸਬਜ਼ੀ ਦੀ ਦੁਕਾਨ ਤੇ ਇਹ ਗੋਲੀਆਂ ਆਮ ਲੋਕਾਂ ਨੂੰ ਵੇਚਣੀਆਂ ਸੀ । ਪੁੱਛ ਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਪਹਿਲਾਂ ਮਹਿਕਮਾ ਪੁਲਿਸ ਵਿਚ ਬਤੌਰ ਸਿਪਾਹੀ ਨੌਕਰੀ ਕਰਦਾ ਸੀ ਜਿਸ ਨੂੰ ਕਿਸੇ ਕਾਰਨ ਸਾਲ 2008 ਵਿਚ ਮਹਿਕਮਾ ਪੁਲਿਸ ਵਿਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹ ਸਬਜ਼ੀ ਵੇਚਣ ਦਾ ਕੰਮ ਕਰਨ ਲੱਗ ਪਿਆ । ਜਿਸ ਪਾਸੋਂ ਮੁਕੱਦਮਾ ਹਜਾ ਵਿੱਚ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੋਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

No comments:


Wikipedia

Search results

Powered By Blogger