Tuesday, May 10, 2022

ਨਿਆਸਰਿਆਂ, ਬੇਸਹਾਰਾ, ਬਿਮਾਰ, ਅੰਗਹੀਣ ਵਿਅਕਤੀਆਂ ਨੂੰ ਤਪਦੀ ਗਰਮੀ ਤੋਂ ਦਿਵਾਈ ਨਿਜਾਤ

 ਖਰੜ, 10 ਮਈ : ਬੇਸਹਾਰਾ ਅਤੇ ਮਾਨਸਿਕ ਤੌਰ ਤੋਂ ਬਿਮਾਰ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਜਿਸ ਦਾ ਬੀਤੇ ਦਿਨੀਂ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਦਾ ਕੁਨੈਕਸ਼ਨ ਕੱਟ ਦਿੱਤਾ ਸੀ, ਜੋ ਹੁਣ ਹਲਕਾ ਖਰੜ ਦੀ ਐਮਐਲਏ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਵਿਭਾਗ ਨੇ ਮੁੜ ਜੋੜ ਦਿੱਤਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮਐਲਏ ਮੈਡਮ ਮਾਨ ਨੇ ਦੱਸਿਆ ਕਿ ਬਿਜਲੀ ਵਿਭਾਗ ਦਾ ਬਿਲ ਨਾ ਭਰਨ ਕਾਰਨ ਵਿਭਾਗ ਵੱਲੋਂ ਸੰਸਥਾਂ ਦਾ ਕੁਨੈਕਸਨ ਕੱਟ ਦਿੱਤਾ ਸੀ ਜਿਸ ਦੇ ਚਲਦਿਆਂ   ਸੰਸਥਾ ਦੇ ਪ੍ਰਬੰਧਕਾਂ ਨੇ ਆਪ ਪਾਰਟੀ ਦੇ ਦਫਤਰ ਆ ਕੇ ਲਿਖਤੀ ਰੂਪ ਵਿਚ ਸਾਰਾ ਮਾਮਲਾ ਉਨਾਂ ਦੇ ਧਿਆਨ ਹਿੱਤ ਲਿਆਦਾ। 


ਜਿਸ ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀੳ ਦੇ ਧਿਆਨ ਹਿੱਤ ਲਿਆ ਕੇੇ ਇਸ ਕੁਨੈਕਸ਼ਨ ਨੂੰ ਮੁੜ ਚਾਲੂ ਕਰਵਾਇਆਂ ਗਿਆ ਅਤੇ ਉੱਥੇ ਰਹਿ ਰਹੇ ਹਜ਼ਾਰਾਂ ਦੀ ਗਿਣਤੀ ਵਿੱਚ ਬੇਸਹਾਰਾ ਲੋਕਾਂ ਨੂੰ ਤਪਦੀ ਗਰਮੀ ਦੀ ਸਮੱਸਿਆ ਤੋਂ ਨਿਜਾਤ ਦਿਵਾਈ। ਸੰਸਥਾਂ ਦੇ ਪ੍ਰਬੰਧਕਾਂ ਨੇ ਉਨਾਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਮੈਡਮ ਮਾਨ ਨੇ ਕਿਹਾ ਕਿ ਪ੍ਰਭ ਆਸਰਾ ਚੈਰੀਟੇਬਲ ਦਾ ਕਾਰਜ ਇਕ ਨਿਆਸਰਿਆਂ, ਬੇਸਹਾਰਾ, ਬਿਮਾਰ, ਅੰਗਹੀਣ ਵਿਅਕਤੀਆਂ ਨੂੰ ਆਸਰਾ ਦੇਣਾ ਰੋਗੀਆਂ ਦਾ ਇਲਾਜ ਕਰਨਾ ਹੈ। ਇਹ ਸੰਸਥਾ ਪਿਛਲੇ ਲੰਮੇਂ ਸਮੇਂ ਤੋਂ ਲੋੜਵੰਦ ਵਿਆਕਤੀ ਦੀ ਸੇਵਾ ਸੰਭਾਲ ਦਾ ਕੰਮ ਕਰ ਰਹੀ ਹੈ।ਉਨਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਸੇਵਾ ਲਈ ਤਤਪਰ ਹਨ ਕਿਸੇ ਵੀ ਸੰਸਥਾ ਨੂੰ ਅਗਰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਆਪ ਪਾਰਟੀ ਸਥਿਤ ਖਰੜ ਵਿਖੇ ਸੰਪਰਕ ਕਰ ਸਕਦੇ ਹਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger