ਡੇਰਾਬਸੀ, ਮਦਨ ਸ਼ਰਮਾ 18 ਅਪਰੈਲ : ਥਾਣਾ ਹੰਢੇਸਰਾ ਦੀ ਪੁਲੀਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਟਰੈਕਟਰ ਟਰਾਲੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲਿਆ ਹੈ।
ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ
ਸ੍ਰੀ ਸਤਿੰਦਰ ਸਿੰਘ, ਸੀਨੀਅਰ ਪੁਲਿਸ ਕਪਤਾਨ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਸ਼੍ਰੀਮਤੀ ਡਾ. ਰਵਜੋਤ ਕੌਰ ਗਰੇਵਾਲ, ਐਸ.ਪੀ., ਰੂਰਲ ਅਤੇ ਸ . ਗੁਰਬਖਸ਼ੀਸ਼ ਸਿੰਘ ਮਾਨ, ਡੀ.ਐਸ.ਪੀ, ਡੇਰਾਬੱਸੀ ਦੀ ਨਿਗਰਾਨੀ ਹੇਠ ਗੁਰਬੀਰ ਸਿੰਘ, ਮੁੱਖ ਅਫਸਰ ਥਾਣਾ, ਹੰਡੇਸਰਾ ਅਤੇ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਸੀਹਪੁਰ ਮੋੜ 'ਤੇ ਇਕ ਟਰੈਕਟਰ ਟਰਾਲੀ ਨੰਬਰੀ ਪੀ ਬੀ 11 ਏ ਐਕਸ -4878, ਜੋ ਕਿ ਨਰਾਇਣਗੜ੍ਹ ਸਾਈਡ ਤੋਂ ਆ ਰਹੀ ਸੀ, ਨੂੰ ਚੈਕਿੰਗ ਲਈ ਰੋਕਿਆ।
ਚੈਕਿੰਗ ਦੌਰਾਨ ਚਾਲਕ ਨੇ ਆਪਣਾ ਨਾਮ ਜਸਵੀਰ ਸਿੰਘ ਵਾਸੀ ਪਿੰਡ ਰਾਏਵਾਲੀ, ਥਾਣਾ ਪੰਜੋਖਰਾ ਸਾਹਿਬ, ਜ਼ਿਲ੍ਹਾ ਅੰਬਾਲਾ, ਦੱਸਿਆ। ਟਰਾਲੀ ਨੂੰ ਚੈਕ ਕਰਨ 'ਤੇ ਉਸ ਵਿਚ ਰੇਤਾ ਲੋਡ ਕੀਤਾ ਮਿਲਿਆ। ਟਰੈਕਟਰ ਟਰਾਲੀ ਚਾਲਕ ਜਸਵੀਰ ਸਿੰਘ ਪੁਲਿਸ ਪਾਰਟੀ ਨੂੰ ਮਾਇਨਿੰਗ ਸਬੰਧੀ ਪ੍ਰਚੀ ਜਾ ਬਿਲ ਪੇਸ਼ ਨਹੀਂ ਕਰ ਸਕਿਆ।
ਮੌਕੇ ਉੱਤੇ ਮਾਇਨਿੰਗ ਇਸਪੈਕਟਰ ਸ੍ਰੀ ਪ੍ਰਦੀਪ ਕੁਮਾਰ ਨੂੰ ਬੁਲਾਇਆ ਗਿਆ, ਜਿਨ੍ਹਾਂ ਦੁਆਰਾ ਮੌਕਾ ਦੇਖ ਕੇ ਜੁਰਮ 4 ( 1 ) 21 ( 1 ) ਮਾਇਨਿਗ ਐਡ ਮਿਨਰਲ ਐਕਟ 1957 ਦਾ ਹੋਣਾ ਪਾਇਆ ਗਿਆ, ਜਿਸ 'ਤੇ ਟਰੈਕਟਰ ਟਰਾਲੀ ਚਾਲਕ ਜਸਵੀਰ ਸਿੰਘ ਖਿਲਾਫ ਮੁਕੱਦਮਾ ਨੰ : 18, ਮਿਤੀ 18,4,2021 ਅ / ਧ 4 ( 1 ) 21 ( 4 ) ਮਾਇਨਿਗ ਐਕਟ 1957 ਦਰਜ ਕਰ ਕੇ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਟਰੈਕਟਰ ਟਰਾਲੀ ਨੂੰ ਵੀ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
No comments:
Post a Comment