ਐਸ.ਏ.ਐਸ. ਨਗਰ, ਗੁਰਪ੍ਰੀਤ ਸਿੰਘ ਕਾਂਸਲ 11 ਅਪ੍ਰੈਲ : ਮੋਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਦੀ ਇਕ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਵਟਾਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ ਵੱਖ ਮੁੱਦਿਆਂ੍ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਕੋਰੋਨਾ ਸੰਕਟ ਦੌਰਾਨ ਸਮੂਹ ਕਲੱਬ ਮੈਂਬਰਾਂ ਨੂੰ ਇਸ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਲਈ ਕੋਰੋਨਾ ਟੀਕਾਕਰਨ ਕੈਂਪ ਅਗਲੇ ਸ਼ਨੀਵਾਰ ਜਾਂ ਐਤਵਾਰ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਸ ਸਬੰਧੀ ਡਾਕਟਰ ਸਾਹਿਬਾਨ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਦਸਿਆ ਕਿ ਮੀਟਿੰਗ ਵਿਚ ਗਵਰਨਿੰਗ ਬਾਡੀ ਵਲੋਂ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ ਵਿਚ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨਿਆਮੀਆਂ ਤੇ ਮੈਂਬਰ ਗੁਰਜੀਤ ਸਿੰਘ ਬਿੱਲਾ ਤੇ ਗੁਰਦੀਪ ਬੈਨੀਪਾਲ ਨੂੰ ਥਾਪਿਆ ਗਿਆ।
ਇਸੇ ਤਰ੍ਹਾਂ ਸਭਿਆਚਾਰਕ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਬਿੱਲਾ ਤੇ ਮੈਂਬਰ ਅਰੁਣ ਨਾਭਾ ਅਤੇ ਬਲਜਿੰਦਰ ਕੌਰ ਢਿੱਲੋਂ; ਕਿਚਨ ਕਮੇਟੀ ਦੇ ਚੇਅਰਮੈਨ ਮਾਇਆ ਰਾਮ ਤੇ ਅਮਨ ਸਿੰਘ ਅਤੇ ਜਗਤਾਰ ਸ਼ੇਰਗਿੱਲ; ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਧਰਮਪਾਲ ਉਪਾਸਕ ਤੇ ਮੈਂਬਰ ਕੁਲਵਿੰਦਰ ਸਿੰਘ ਬਾਵਾ ਅਤੇ ਕਿਰਪਾਲ ਸਿੰਘ ਕਲਕੱਤਾ; ਖੇਡ ਕਮੇਟੀ ਦੇ ਚੇਅਰਮੈਨ ਜਸਵਿੰਦਰ ਰੁਪਾਲ ਤੇ ਮੈਂਬਰ ਰਾਕੇਸ਼ ਹੰਪਾਲ, ਹਰਿੰਦਰ ਹੈਰੀ, ਮਨੋਜ ਗਿਰਧਰ ਅਤੇ ਨਿਤਿਸ਼ ਵਿਜ; ਖਰੀਦ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਤੇ ਮੈਂਬਰ ਗੁਰਮੀਤ ਸਿੰਘ ਰੰਧਾਵਾ, ਕਿਰਪਾਲ ਸਿੰਘ ਕਲਕੱਤਾ ਅਤੇ ਪਾਲ ਕੰਸਾਲਾ; ਸੈਮੀਨਾਰ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਸ਼ਾਨ ਤੇ ਮੈਂਬਰ ਕੁਲਵੰਤ ਕੋਟਲੀ ਅਤੇ ਤਿਲਕ ਰਾਜ, ਜਦਕਿ ਸਵਾਗਤੀ ਕਮੇਟੀ ਦਾ ਚੇਅਰਮੈਨ ਨੇਹਾ ਵਰਮਾ ਤੇ ਮੈਂਬਰ ਨੀਲਮ ਠਾਕੁਰ ਅਤੇ ਬਲਜਿੰਦਰ ਕੌਰ ਨੂੰ ਥਾਪਿਆ ਗਿਆ।
ਇਸ ਦੌਰਾਨ ਗਵਰਨਿੰਗ ਬਾਡੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ ਮੀਤ ਪ੍ਧਾਨ ਰਾਜੀਵ ਤਨੇਜਾ ਅਤੇ ਮਨਜੀਤ ਸਿੰਘ ਚਾਨਾ, ਕੈਸ਼ੀਅਰ ਰਾਜ ਕੁਮਾਰ ਅਰੋੜਾ, ਜਥੇਬੰਦਕ ਸਕੱਤਰ ਬਲਜੀਤ ਮਰਵਾਹਾ, ਜਾਇੰਟ ਸਕੱਤਰ ਨਾਹਰ ਸਿੰਘ ਧਾਲੀਵਾਲ ਅਤੇ ਵਿਜੇ ਕੁਮਾਰ ਆਦਿ ਹਾਜ਼ਰ ਸਨ।
No comments:
Post a Comment