ਐਸ.ਏ.ਐਸ ਨਗਰ,ਗੁਰਪ੍ਰੀਤ ਸਿੰਘ ਕਾਂਸਲ 05 ਮਈ : ਪੱਛੜੀਆਂ ਸ਼੍ਰੇਣੀਆਂ ਜ਼ਿਲ੍ਹਾ ਮੋਹਾਲੀ ਸਿਟੀ ਕਾਂਗਰਸ ਦੇ ਚੇਅਰਮੈਨ ਸ਼੍ਰੀ ਸੁਰਜੀਤ ਸਿੰਘ ਸਿਆਣ ਦੀ ਪ੍ਰਧਾਨਗੀ ਹੇਠ 18ਵੀਂ ਸਦੀ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਹਾੜਾ ਬਿਨਾਂ ਇਕੱਠ ਕੀਤੇ, ਸਾਦਗੀ ਅਤੇ ਭਾਵਪੂਰਤ ਢੰਗ ਨਾਲ ਮਨਾਇਆ ਗਿਆ। ਇਸ ਮੋਕੇ ਸ਼੍ਰੀ ਗੁਰਿੰਦਰ ਪਾਲ ਸਿੰਘ ਬਿੱਲਾ ਵਾਇਸ ਚੇਅਰਮੈਨ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਵੱਲੋਂ ਜਰਨੈਲ ਜੱਸਾ ਸਿੰਘ ਰਾਮਗੜੀਆ ਨੂੰ ਸ਼ਰਧਾ ਤੇ ਸਤਿਕਾਰ ਨਾਲ ਯਾਦ ਕੀਤਾ ਗਿਆ ।
ਉਹਨਾਂ ਦੱਸਿਆ ਕਿ ਜੱਸਾ ਸਿੰਘ ਰਾਮਗੜੀਆਂ ਨੇ ਮੁਸਲਾ ਦੇ ਖਿਲਾਫ ਲੜਾਈ ਵਿੱਚ ਜਿੱਤ ਪ੍ਰਾਪਤ ਕਰਕੇ ਦਿੱਲੀ ਦੇ ਤਖਤ ਤੇ ਰਾਜ ਕੀਤਾ। ਉਹ ਰਾਮਗੜੀਆਂ ਮਿਮਲ ਦੇ ਬਾਨੀ ਸਨ।
ਉਹਨਾਂ ਅੱਜ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਜਨਮ ਦਿਹਾੜੇ ਤੇ ਸਮੂਹ ਲੋਕਾਂ ਨੂੰ ਵਧਾਈ ਵੀ ਦਿੱਤੀ।
No comments:
Post a Comment