ਮੋਹਾਲੀ 23 ਜੂਨ : ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲਾਂ ਦਾ ਝੂਠੇ ਅੰਕੜੇ ਖੇਡ ਦੱਸਦੇ ਹੋਏੇ ਭਾਰਤ ਵਿਚੋਂ ਨੰਬਰ 1 ਘੋਸ਼ਿਤ ਕਰਵਾਉਣ ਦਾ ਮਾਣਯੋਗ ਹਾਈ ਕੋਰਟ ਦੇ ਜੱਜ ਤੋਂ ਕਰਵਾਉਣ ਮੰਗ ਕੀਤੀ ਗਈ ਹੈ। ਅਜ ਇਥੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਪੰਜਾਬ (ਰਾਸਾ ਯੂ.ਕੇ) ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਕਿਹਾ ਕਿ ਸਿੱਖਿਆ ਵਿਭਾਗ ਸਮਾਰਟ ਸਕੂਲ ਦੇ ਫੋਕ ਡਾਟੇ ਦੇ ਅਧਾਰ ਤੇ ਨੰਬਰ ਘੋਸ਼ਿਤ ਕਰਾਉਣ ਦੀ ਲੁਕਵੀਂ ਚਾਲ ਚੱਲੀ ਗਈ ਹੈ।
ਜਦੋਂ ਕਿ ਜ਼ਮੀਨੀ ਹਕੀਕਤ ਕੁਝ ਹੋਰ ਬਹੁਤ ਸਾਰੀਆਂ ਆਰ ਟੀ ਆਈਆ ਪਾਈਆ ਗਈਆਂ ਹਨ ਜਿਸ ਤੋਂ ਬਹੁਤ ਵੱਡੇ ਖ਼ੁਲਾਸੇ ਹੋਏ, ਕਿ ਸਰਕਾਰੀ ਸਕੂਲਾਂ ਦੇ ਪਾਸ ਬੱਚਿਆਂ ਦੀ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਹੈ। ਆਰ.ਟੀ.ਆਈ ਅਤੇ ਐਫੀਲੀਏਸਨ ਦੇ ਕਾਨੂੰਨਾਂ ਨੂੰ ਵਿਕੇ ਟੰਗਿਆ ਹੋਇਆ ਹੈ ਨਾ ਇਨ੍ਹਾਂ ਦੇ ਕੋਲ ਬਿਲਡਿੰਗ ਸੇਫਟੀ ਸਰਟੀਫਿਕੇਟ ਅਤੇ ਨਾ ਹੀ ਵਾਇਰ ਸਰਟੀਫਿਕੇਟ ਹਨ,। ਵਿਦਿਆਰਥੀਆਂ ਦੇ ਬੈਠਣ ਲਈ ਸਿੰਗਲ ਡੈਸਕ ਤੇ ਨਾ ਹੀ ਹੋਰ ਲੋੜੀਦੇ ਫਰਨੀਚਰ ਹਨ। ਨਾਂ ਹੀ ਲੜਕੇ ਅਤੇ ਲੜਕੀਆਂ ਦੇ ਲਈ ਵੱਖ ਵੱਖ ਬਾਥਰੂਮ Ñਬਣੇ ਹਨ,। ਸ਼ਹਿਰ ਦੇ ਨੇੜੇ ਦੇ ਸਕੂਲਾਂ ਨੂੰ ਛੱਡਕੇ ਅਧਿਆਪਕ ਪੂਰੇ ਨਹੀ ਹਨ । ਨਾਂ ਹੀ ਪੀ.ਟੀ ਅਧਿਆਪਕ ਹਨ, ਨਾ ਹੀ ਬਿਜਲੀ ਜਾਣ ਤੋਂ ਜੈਨਰੇਟਰ ਦੀ ਸੁਵਿਧਾ ਹੈ, ਨਾ ਹੀ ਗਰਾਂਉਡ ਹਨ, ਕਈ ਸਕੂਲਾਂ ਦੇ ਕੋਲ ਤਾਂ ਚਾਰ ਦੀਵਾਰੀ ਵੀ ਨਹੀਂ ਹਨ। ਉਨ੍ਹਾਂ ਕਿਹਾ ਇਨ੍ਹਾਂ ਨੇ ਸਮਾਰਟਾ ਸਕੂਲਾਂ ਦੇ ਗੇਟਾਂ ਤੇ ਰੰਗ ਰੋਗਨ ਕਰਕੇ ਅਤੇ ਦੀਵਾਰਾਂ ਤੇ ਸਿਰਫ਼ ਘੁੱਗੀਆਂ ਮੋਰ ਪਾਉਣ ਨਾਲ ਸਮਾਰਟ ਸਕੂਲ ਨਹੀਂ ਬਣ ਜਾਂਦੇ। ਇਨ੍ਹਾਂ ਸਕੂਲਾਂ ਦੇ ਪਾਸ ਤਾਂ ਸਕੂਲਾਂ ਦੇ ਮਾਪੇ ਢੰਡ ਵੀ ਪੂਰੇ ਨਹੀਂ ਹਨ। ਇਨ੍ਹਾਂ ਦੇ ਸਕੂਲ ਵਿਚ ਤਾ ਇਮਤਿਹਾਨ ਬੱਚੇ ਜਮੀਨ ਤੇ ਬੈਠ ਕੇ ਦਿੰਦੇ ਹਨ ਤੇ ਬੱਤੀ ਜਾਣ ਤੋਂ ਮੋਮਬੱਤੀਆਂ ਜਗਾ ਕੇ ਬੱਚੇ ਪੇਪਰ ਦਿੰਦੇ ਹਨ ਇਨ੍ਹਾਂ ਸਮਾਰਟ ਸਕੂਲਾਂ ਦੀ ਪੋਲ ਤਾਂ ਉਦੋਂ ਖੁੱਲ੍ਹੀ ਹੈ ਜਦੋਂ ਜਿਲ੍ਹਾ ਹÇੁਸ਼ਆਰਪੁਰ ਪਿੰਡ ਚੱਬੇ ਵਾਲ ਦੇ ਸਕੂਲ ਦਾ ਵਿਡਿਉ ਲੀਕ ਕੀਤਾ ਤਾਂ ਸਾਰਾ ਕੁਝ ਸਾਹਮਣੇ ਜਗ ਜਹਾਰ ਹੋ ਗਿਆ, ਇਸੇ ਤਰ੍ਹਾਂ ਮੋਹਾਲੀ ਜਿੱਲੇ੍ਹ ਦੇ ਸਰਕਾਰੀ ਪ੍ਰਾਈਮਰੀ ਸਕੂਲ ਮਟਰਾਂ ਵਾਲੇ ਦੀ ਮੂੰਹ ਬੋਲਦੀ ਵੀਡੀਓ ਅਤੇ ਤਸਵੀਰਾਂ ਮੈਡਮ ਪ੍ਰਭਜੋਤ ਕੌਰ ਪ੍ਰਧਾਨ ਆਮ ਸ੍ਰੀ ਯੂ.ਕੇ ਨੇ ਕਿਹਾ ਕਿ ਇਸੇ ਤਰਾ ਹੀ ਪਿੰਡ ਅਜਨਾਲਾ ਦੇ ਪਿੰਡ ਸੰਗਤ ਪੂਰਾ ਦੇ ਸਕੂਲ ਦੇ ਅੰਦਰ ਸਰਾਬ ਕੱਢੀ ਜਾਂਦੀ ਰਹੀ ਅਤੇ ਲਾਦੂਪੁਰਾ ਸਕੂਲ ਦੇ ਅੰਦਰੋਂ ਵੀ ਸਰਾਬ ਦੇ ਡਰੰਮ ਫੜੇ ਗਏ।
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਰਕਾਰੀ ਸਕੂਲਾਂ ਦਾ ਨਤੀਜਾ 1000ਫੀਸਦੀ ਘੋਸ਼ਿਤ ਕਰਨ ਲਈ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਜਾਂਦੇ ਰਹੇ ਹਨ ਕਿ ਜੋ ਘਰੇਲੂ ਪਰੀਖਿਆਵਾਂ ਦੇ ਅੰਕ ਸਿੱਖਿਆ ਬੋਰਡ ਨੂੰ ਭੇਜੇ ਜਾਣੇ ਉਸ ਵਿੱਚ ਕਿਸੇ ਨੂੰ ਫ਼ੇਲ੍ਹ ਨਹੀਂ ਕਰਨਾ। ਉਨ੍ਹਾਂ ਕਿਹਾ ਅਜਿਹਾ ਕਰਨ ਨਾਲ ਕੁਝ ਸਮੇਂ ਲਈ ਸਿੱਖਿਆ ਅਧਿਕਾਰੀ ਜਾਂ ਸਿਆਸੀ ਆਗੂ ਅਪਣੀ ਪਿਠ ਥੱਪ ਥਪਾ ਸਕਦੇ ਹਨ ਪਰ ਜੋ ਹਾਲ ਇਨ੍ਹਾਂ ਸਕੂਲ ਵਿੱਚ ਪੜਨ ਵਾਲੇ ਵਿਦਿਆਰਥੀਆਂ ਦਾ ਹੋਵੇਗਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਮੰਗ ਕੀਤੀ ਕਿ ਇਹ ਸਾਰੀ ਸਚਾਈ ਲੋਕਾਂ ਦੇ ਸਾਹਮਣੇ ਲਿਆਉਣ ਲਈ ਇਸ ਸਾਰੇ ਝੂਠੇ ਅੰਕੜਿਆਂ ਦੀ ਖੇਡ ਦਾ ਮਾਣਯੋਗ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਇਆ ਜਾਵੇ।
No comments:
Post a Comment