SBP GROUP

SBP GROUP

Search This Blog

Total Pageviews

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੋਹਾਣਾ ਵਿੱਖੇ ਚਲ ਰਹੇ ਵਿਸ਼ੇਸ਼ ਆਨਲਾਈਨ ਸਮਰ ਕੈਂਪ ਦੇ ਛੇਵੇਂ ਦਿਨ ਦੀ ਗਤੀ-ਵਿਧੀਆਂ

ਐਸ.ਏ.ਐਸ ਨਗਰ, 02 ਜੂਨ :ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਗਰਮੀਆਂ ਦੀਆਂ ਛੁੱਟੀਆਂ ਨੂੰ ਵੀ ਸਿੱਖਣ ਪੱਖੋਂ ਉਪਯੋਗੀ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਵੱਲੋਂ ਸਵੈ-ਇੱਛਾ ਨਾਲ ਵਿਦਿਆਰਥੀਆਂ ਲਈ ਆਨਲਾਈਨ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹਨਾਂ ਸਮਰ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਵੱਖ ਵੱਖ ਆਨਲਾਈਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਵਿਖੇ  ਚਲ ਰਹੇ ਵਿਸ਼ੇਸ਼ ਆਨਲਾਈਨ ਸਮਰ ਕੈਂਪ ਦੇ ਛੇਵੇਂ ਦਿਨ ਸਿੱਖਿਆ ਕਾਊਂਸਲਰ  ਨੈਨਾ ਜੈਨ ਨੇ ਕੈਂਪਰ ਬੱਚਿਆਂ ਨਾਲ ਆਪਣੇ ਅੰਦਰ ਸਵੈ-ਵਿਸ਼ਵਾਸ ਢੰਗ ਸਾਂਝੇ ਕੀਤੇ।


            ਨੈਨਾ ਜੈਨ ਨੇ ਕਿਹਾ ਜੀਵਨ ਵਿੱਚ ਅਪਣੇ ਉੱਪਰ ਭਰੋਸਾ ਕਰਨ ਦੇ ਨਾਲ-ਨਾਲ ਆਪਣੇ ਮਨ ਵਿੱਚ ਸਕਾਰਾਤਮਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ। ਕਾਊਂਸਲਰ ਮੈਡਮ ਨੇ ਸਵੈ-ਵਿਸ਼ਵਾਸ ਨੂੰ ਜੀਵਨ ਵਿੱਚ ਕਾਮਯਾਬੀ ਦਾ ਮੂਲ਼ ਮੰਤਰ ਦਸਿਆ । ਉਨ੍ਹਾਂ ਦੁਆਰਾ ਕਰਵਾਈਆਂ ਗਈਆਂ ਗਤੀਵਿਧੀਆਂ ਨੇ ਤਾਂ ਬੱਚਿਆਂ ਨੂੰ ਕੀਲ ਕੇ ਰੱਖ ਦਿੱਤਾ। ਇੱਕਲੇ ਸਵੈ-ਵਿਸ਼ਵਾਸ ਦਾ ਸੈਸ਼ਨ ਇੱਕ ਘੰਟਾ 40 ਮਿੰਟ ਤੱਕ ਚੱਲਦਾ ਰਿਹਾ। ਬੱਚਿਆਂ ਨੇ ਬੜੇ ਹੀ ਚਾਅ- ਉਤਸ਼ਾਹ ਨਾਲ ਵੇਖਿਆ, ਆਨੰਦ ਮਾਣਿਆ ਅਤੇ ਮੈਡਮ ਕੌਂਸਲਰ ਨਾਲ ਚਰਚਾ ਵਿੱਚ ਸ਼ਾਮਲ ਹੋਏ।
              ਸਟੇਟ ਅਵਾਰਡੀ ਹਿੰਦੀ ਅਧਿਆਪਕਾ ਸ੍ਰੀਮਤੀ ਸੁਧਾ ਜੈਨ ਸੁਦੀਪ ਨੇ ਦੱਸਿਆ ਕਿ ਅੱਜ ਦਾ ਸੈਸ਼ਨ ਕਾਮਯਾਬ ਰਿਹਾ ਹੈ। ਇਸ ਗੱਲ ਦਾ ਪਰਤੱਖ ਪ੍ਰਮਾਨ ਇਹ ਹੈ ਕਿ ਕੈਂਪਰ ਵਿਦਿਆਰਥਣਾਂ ਨੇ ਮੈਡਮ ਕੌਂਸਲਰ ਨੂੰ ਇਕ ਹੋਰ ਸੈਸ਼ਨ ਲਗਾਉਣ ਦੀ ਮੰਗ ਕੀਤੀ ਅਤੇ ਬੱਚਿਆਂ ਨੇ ਸਮਰ ਕੈਂਪ ਦਾ ਸਮਾਂ  ਵੀ 11 ਦਿਨਾਂ ਤੋਂ ਵਧਾਉਣ ਦੀ ਮੰਗ ਕੀਤੀ।ਇਹਨੇ ਵਧੀਆ ਟਿੱਪਸ ਦੇਣ ਲਈ ਕਾਉਂਸਲਰ ਮੈਡਮ ਦਾ ਕੈਂਪਰ ਵਿਦਿਆਰਥਣਾਂ ਦੇ ਨਾਲ-ਨਾਲ ਆਯੋਜਕ ਮੈਡਮ ਸੁਧਾ ਜੈਨ ਨੇ ਵਿਸ਼ੇਸ਼ਤੌਰ ਤੇ ਧੰਨਵਾਦ ਕੀਤਾ। ਆਯੋਜਕ ਮੈਡਮ ਸੁਧਾ ਜੈਨ ਸੁਦੀਪ ਨੇ ਇਹ ਆਸ ਜਤਾਈ ਕਿ ਕਰੋਨਾਕਾਲ ਦੇ ਖ਼ਤਮ ਹੋਣ ਉਪਰੰਤ ਸਕੂਲ ਦੇ ਵਿੱਚ ਵੀ ਸਾਰੇ ਵਿਦਿਆਰਥੀਆਂ ਨਾਲ਼ ਸਵੈ ਵਿਸ਼ਵਾਸ਼ ਵਾਲਾ ਸੈਸ਼ਨ ਸਾਂਝਾ ਕੀਤਾ ਜਾਵੇਗਾ ਤਾਂ ਜੋ ਸਭ ਵਿਦਿਆਰਥੀ ਸਫ਼ਲਤਾ ਦੇ ਮੂਲ ਮੰਤਰ ਨਾਲ ਜਾਣੂੰ ਹੋ ਸਕਣ।


            ਮੈਡਮ ਸੁਦੀਪ ਨੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਸਮਰ ਕੈਂਪ ਦੀ ਰਜਿਸਟਰੇਸ਼ਨ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਹੈ। ਇਸ ਵਿਸ਼ੇਸ਼ ਆਨਲਾਈਨ ਸਮਰ ਕੈਂਪ ਸਲੋਗਨ ਲੇਖਣ ਪ੍ਰਤੀਯੋਗਤਾ, ਸੁੰਦਰ ਲਿਖਾਈ ਪ੍ਰਤੀਯੋਗਤਾ, ਚਿੱਤਰਕਲਾ ਪ੍ਰਤੀਯੋਗਤਾ ਗੀਤ ਗਾਇਨ ਪ੍ਰਤੀਯੋਗਤਾ ਵੀ ਕਰਵਾਈਆਂ ਜਾਣਗੀਆਂ। ਸਮਰ ਕੈਂਪ ਆਖ਼ਿਰੀ ਦਿਨ ਬੈਸਟ ਆਊਟ ਆਫ ਵੇਸਟ ਆਦਿ ਪ੍ਰਤੀਯੋਗਤਾਵਾਂ ਅਰੰਭੀਆਂ ਗਈਆਂ ਹਨ। ਇਹਨਾਂ ਸਭਨਾਂ ਦਾ ਨਤੀਜਾ ਕੈਂਪ ਦੇ ਅੰਤਿਮ ਦਿਨ ਹੋਵੇਗਾ । ਉਨ੍ਹਾਂ ਨੇ ਦੱਸਿਆ ਕਿ ਇਹਨਾਂ ਆਨਲਾਈਨ ਕ੍ਰਿਆਵਾਂ ਦਾ ਮਨੋਰਥ ਛੁੱਟੀਆਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਾਲਮੇਲ ਬਣਾਈ ਰੱਖਣਾ ਹੈ।

No comments:


Wikipedia

Search results

Powered By Blogger