ਮੋਹਾਲੀ, 2 ਜੂਨ : ਅੱਜ ਸ਼ਹਿਰ ਦੇ ਫੇਜ਼-10 ਵਿਖੇ ਕੋਵਿਡ -19 ਦਾ ਇੱਕ ਮੁਫਤ ਟੀਕਾਕਰਨ ਕੈਂਪ ਲਗਾਇਆ ਗਿਆ।
ਦਿਨ ਭਰ ਚੱਲੇ ਇਸ ਕੈਂਪ ਵਿਚ ਮੁਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਤੋਂ ਪੇਸ਼ੇਵਰ ਨਰਸਾਂ ਦੀ ਟੀਮ ਦੁਆਰਾ ਮੁਫਤ ਜਾਬ ਲਗਾ ਕੇ 250 ਵਸਨੀਕਾਂ ਨੂੰ ਲਾਭ ਪਹੁੰਚਾਇਆ ਗਿਆ। ਇਸ ਦੌਰਾਨ ਕਰੀਬ 20 ਉਤਸ਼ਾਹਿਤ ਵਲੰਟੀਅਰਾਂ ਨੇ ਸਮਾਜਿਕ ਦੂਰੀ ਅਤੇ ਸਹੀ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਚਾਰ ਕਾਉਂਟਰਾਂ 'ਤੇ ਨਿਰਵਿਘਨ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ 'ਚ ਅਹਿਮ ਯੋਗਦਾਨ ਪਾਇਆ।
ਕੈਂਪ ਨੂੰ ਲਾਭਪਾਤਰੀਆਂ ਦੁਆਰਾ ਇਸ ਦੇ ਹਾਈਜੈਨਿਕ ਹਾਲਤਾਂ ਵੱਲ ਵਿਸ਼ੇਸ਼ ਧਿਆਨ ਦੇਣ, ਵੱਖਰੇ ਇੰਤਜ਼ਾਰ ਸਥਾਨਾਂ ਅਤੇ ਟੀਕਾਕਰਣ ਦੇ ਖੇਤਰਾਂ ਲਈ ਆਉਣ-ਜਾਣ ਖਾਤਰ ਬਣਾਏ ਵੱਖਰੇ ਸਥਾਨਾਂ ਦੀ ਪ੍ਰਸ਼ੰਸਾ ਕੀਤੀ।
ਕੈਂਪ ਦੇ ਪ੍ਰਬੰਧਕ ਸਿਮਰਨਜੀਤ ਸਿੰਘ ਢਿਲੋਂ ਨੇ ਇਸ ਕੈਂਪ ਦੀ ਸਮਾਪਤੀ ਕਰਦਿਆਂ ਅਧਿਕਾਰੀਆਂ ਨੂੰ ਆਪਣੀ ਵਿਸ਼ੇਸ਼ ਅਪੀਲ ਕੀਤੀ ਕਿ ਉਹਨਾਂ ਨੂੰ ਸਾਰਿਆਂ ਦੇ ਹਿੱਤ ਵਿੱਚ ਟੀਕਾਕਰਨ ਦੀਆਂ ਵਧੇਰੇ ਖੁਰਾਕਾਂ ਨਾਲ ਅਜਿਹੇ ਕੈਂਪ ਲਗਾਉਣ ਦੀ ਆਗਿਆ ਦਿਤੀ ਜਾਵੇ ਕਿਉਂਕਿ ਇਸ ਕੈਂਪ ਲਈ ਸਰਕਾਰ ਦੁਆਰਾ ਸਿਰਫ 250 ਖੁਰਾਕਾਂ ਦੀ ਵੰਡ ਕੀਤੀ ਗਈ ਸੀ।
No comments:
Post a Comment