ਐਸ.ਏ.ਐਸ.ਨਗਰ, 3 ਜੂਨ : ਡਾ.ਅਦਰਸ਼ਪਾਲ ਕੋਰ ਸਿਵਲ ਸਰਜਨ ਜੀ ਦਿਸਾ ਨਰਦੇਸਾ ਅਨੁਸਾਰ ਡਾ. ਸਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਡੇਰਾਬਸੀ ਜੀ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਐਂਟੀ ਡੇਂਗੂ ਟੀਮ ਵਲੋਂ ਕਾਲਜ ਕਲੌਨੀ ਡੇਰਾਬਸੀ ਵਿਖੇ ਡੇਂਗੂ ਕੰਨਟੇਨਰ ਸਰਵੇ ਕੀਤਾ ਗਿਆ , ਜਿਸ ਵਿਚ ਟੀਮ ਨੇ ਨੋਟਿਸ ਕੀਤਾ ਹੈ ਕਿ ਏਰੀਏ ਵਿੱਚ ਭਾਰੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ। ਜੋ ਇਕ ਚਿਤਾ ਵਿਸਾ ਹੈ।ਟੀਮ ਨੇ ਲੱਗ-ਭੱਗ 90 ਘਰ੍ਹਾ ਦਾ ਸਰਵੇ ਕੀਤਾ ਜਿਨਾ ਵਿਚੋ 10 ਘਰ੍ਹਾਂ ਦੇ ਕੂਲਰਾਂ ਵਿਚੋਂ ਲਾਰਵਾ ਪਾਇਆ ਗਿਆ।
ਇਸ ਮੌਕੇ ਡਾ.ਸਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਡੇਰਾਬਸੀ ਨੇ ਪੱਤਰਕਾਰਾ ਨਾਲ ਗੱਲ-ਬਾਤ ਕਰਦਿਆ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਰੋਨਾ ਤੋਂ ਬਚਣਾ ਜਰੂਰੀ ਹੈ, ਉਥੇ ਡੇਂਗੂ ਦਾ ਸੀਜਨ ਹੋਣ ਕਾਰਨ ਇਸ ਤੋਂ ਬਚਣਾ ਵੀ ਸਾਡੀ ਸਭ ਦੀ ਜਿੰਮੇਵਾਰੀ ਹੈ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਹਰ ਹਫਤੇ ਵਿੱਚ ਇੱਕ ਵਾਰ ਕੂਲਰਾਂ ਨੂੰ ਚੰਗੀ ਤਰਾਂ ਸ਼ਾਫ ਕੀਤਾ ਜਾਏ ਅਤੇ ਸੁਕਾ ਕੇ ਹੀ ਚਲਾਇਆ ਜਾਵੇ ਤੇ ਘਰ੍ਹਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਘਰ੍ਹਾ ਦੀਆਂ ਛੱਤਾ ਉੱਪਰ ਟੈਂਕੀਆ ਆਦਿ ਦੇ ਟੁੱਟੇ ਢੱਕਣ ਠੀਕ ਕਰਾ ਲਏ ਜਾਣ ਤਾਂ ਜੋ ਮੱਛਰਾਂ ਦੇ ਪੈਦਾਇਸ ਦੇ ਸੋਮਿਆ ਨੂੰ ਖੱਤਮ ਕੀਤਾ ਜਾ ਸਕੇ।
ਫਰਿੱਜਾਂ ਦੀ ਵੇਸਟ ਟਰੇਆਂ ਨੂੰ ਸਾਫ ਕੀਤਾ ਜਾਵੇ,ਟਾਇਰ ਟੁੱਟੇ ਬਰਤਨ ਆਦਿ ਨੂੰ ਛੱਤਾ ਤੋਂ ਉਤਾਰ ਲਿਆ ਜਾਵੇ ਤਾਂ ਜੋ ਬਰਸਾਤ ਹੋਣ ਕਾਰਨ ਪਾਣੀ ਛੱਤਾ ਤੇ ਇਕੱਠਾ ਨਾ ਹੋ ਸਕੇ। ਘਰਾਂ ਵਿੱਚ ਮੱਛਰਾਂ ਨੂੰ ਰੋਕਣ ਲਈ ਜਾਲੀਆ ਦੀ ਵਰਤੋਂ ਕੀਤੀ ਜਾਵੇ । ਦਿਨ ਵੇਲੇ ਮੱਛਰਾਂ ਨੂੰ ਭੁਜਾਉਣ ਵਾਸਤੇ ਆਲ ਆਓੁਟ ਮਸ਼ੀਨਾ ਨੂੰ ਲਗਾ ਕੇ ਰਖਿਆ ਜਾਵੇ ਕਿਓ ਕਿ ਡੇਂਗੂ ਮੱਛਰ ਦਿਨ ਵੇਲੇ ਕਟਦਾ ਹੈ। ਇਸ ਤੋਂ ਇਲਾਵਾ ਉਨਾਂ ਨੇ ਇਹ ਵੀ ਦੱਸਿਆ ਕਿ ਡੇਂਗੂ ਅਤੇ ਮਲੇਰੀਏ ਦਾ ਇਲਾਜ ਸਰਕਾਰੀ ਹਸਪਤਲਾ ਵਿੱਚ ਮੁਫਤ ਹੁੰਦਾਂ ਹੈ। ਇਸ ਲਈ ਬੁਖਾਰ ਹੋਣ ਦੀ ਸੂਰਤ ਵਿੱਚ ਖੂਨ ਦੀ ਜਾਚ ਜਰੂਰ ਕਰਵਾਈ ਜਾਵੇ ।
ਇਸ ਮੌਕੇ ਟੀਮ ਦੀ ਅਗਵਾਈ ਕਰ ਰਹੇ ਸ੍ਰੀ ਰਜਿੰਦਰ ਸਿੰਘ ਹੈਲਥ ਇੰਨਸਪੈਕਟਰ ਰਜਿੰਦਰ ਸਿੰਘ ਮਲਟੀਪਰਪਜ ਹੈਲਥ ਵਰਕਰ ਅਤੇ ਬਰੀਡਿੰਗ ਚੈਕਰ ਗੁਰਵਿੰਦਰ ਸ਼ਰਮਾ,ਪਾਰਸ ਹਾਜ਼ਰ ਸਨ।
No comments:
Post a Comment