ਖਰੜ 12 ਜੂਨ : ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਭਾਜਪਾ ਦੇ ਜਿਲਾ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸਮਾਜਸੇਵੀ ਨਰਿੰਦਰ ਸਿੰਘ ਰਾਣਾ ਨੇ ਇਕ ਬਿਆਨ ਜਾਰੀ ਕਰਦਿਆਂ ਆਖਿਆ ਹੈ ਕਿ ਭਾਜਪਾ ਸੀਨੀਅਰ ਆਗੂ ਅਨਿਲ ਜੋਸ਼ੀ ਵੱਲੋਂ ਕਿਸਾਨਾ ਦੇ ਹੱਕ ਵਿੱਚ ਦਿੱਤਾ ਬਿਆਨ ਬਿਲਕੁੱਲ ਸਹੀ ਹੈ ਇਸ ਲਈ ਉਹ ਵੀ ਉਨਾਂ ਦੇ ਬਿਆਨ ਦਾ ਸਮਰਥਨ ਕਰਦੇ ਹਨ। ਉਨਾਂ ਕਿਹਾ ਕਿ ਜੋਸ਼ੀ ਨੇ ਬਿੱਲਕੁੱਲ ਸਹੀ ਆਖਿਆ ਹੈ ਕਿ ਇਕ ਬਿਹਾਰੀ ਬਿਹਾਰ ਦੀ ਗੱਲ ਕਰਦਾ ਹੈ ਅਤੇ ਰਾਜਸਥਾਨੀ ਰਾਜਸਥਾਨ ਦੀ ਗੱਲ ਕਰਦਾ ਹੈ। ਜੇਕਰ ਹਰ ਕੋਈ ਆਪਣੇ ਸੂਬੇ ਦੀ ਗੱਲ ਕਰਦਾ ਹੈ ਤਾਂ ਭਾਜਪਾ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੀ ਸਹੀ ਗੱਲ ਕੇਂਦਰੀ ਦੀ ਲੀਡਰਸ਼ਿਪ ਅੱਗੇ ਨਹੀਂ ਰੱਖ ਸਕੀ। ਭਾਜਪਾ ਪੰਜਾਬ ਵੱਲੋਂ ਸੁਬੇ ਦੀ ਸਹੀ ਗੱਲ ਨਾ ਰੱਖ ਪਾਉਣ ਦੇ ਨਤੀਜੇ ਵਜੋਂ ਜਿੱਥੇ ਅੱਜ ਕਰੀਬ 500 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਕਿਸਾਨੀ ਸੰਘਰਸ਼ ਕਾਰਨ ਚਲੀਆਂ ਗਈਆਂ ਉਥੇ ਭਾਜਪਾ ਪੰਜਾਬ ਕਿਸਾਨਾਂ ਅਤੇ ਕੇਂਦਰ ਵਿਚਕਾਰ ਮਸਲੇ ਨੂੰ ਹੱਲ ਕਰਵਾਉਣ ਵਿੱਚ ਫੇਲ ਸਾਬਤ ਹੋਈ ਹੈ। ਉਨਾਂ ਆਖਿਆ ਹੈ ਕਿ ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੇ ਲੀਡਰ ਬਹੁਤ ਸਮਝਦਾਰ ਹਨ।
ਜੋ ਕਿ ਖੇਤੀਬਾੜੀ ਅਤੇ ਖੇਤੀ ਕਾਨੂੰਨਾਂ ਬਾਰੇ ਬਹੁਤ ਸਮਝ ਰਖਦੇ ਹਨ ਮਸਲਾ ਹੱਲ ਹੋ ਸਕਦਾ ਸੀ ਪਰ ਉਨਾਂ ਨੂੰ ਪੰਜਾਬ ਦੀ ਲੀਡਰਸ਼ਿਪ ਨੇ ਮਿਲਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਉਨਾਂ ਆਖਿਆ ਕਿ ਪੰਜਾਬ ਭਾਜਪਾ ਦੇ 5-7 ਆਗੂ ਹੀ ਕੇਂਦਰ ਦੇ ਸਿੱਧੇ ਸੰਪਰਕ ਵਿੱਚ ਰਹੇ ਜੋ ਕਿ ਖੇਤੀ ਕਾਨੂੰਨਾਂ ਸੰਬੰਧੀ ਪੰਜਾਬ ਦੀ ਸਹੀ ਗੱਲ ਕੇਂਦਰ ਕੋਲ ਨਹੀਂ ਰੱਖ ਪਾਏ। ਜਦਕਿ ਪੰਜਾਬ ਦੇ 95 ਫੀਸਦੀ ਭਾਜਪਾ ਵਰਕਰ ਚਾਹੂੰਦੇ ਹਨ ਕਿ ਇਸ ਮਸਲੇ ਹੱਲ ਖੁਸ਼ੀ ਖੁਸ਼ੀ ਨਿਕਲੇ। ਉਨਾਂ ਆਖਿਆ ਹੈ ਕਿ ਜਦੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਹਾਂ ਪੱਖੀ ਨਾਅਰਾ ਮਾਰ ਰਹੀਆਂ ਹਨ ਉਦੋਂ ਭਾਜਪਾ ਪੰਜਾਬ ਦੀ ਲੀਡਰਸ਼ਿਪ ਇਨ੍ਹਾਂ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਹੀ ਲੱਗੀ ਹੋਈ ਹੈ ਜੋ ਸਹੀ ਨਹੀ ਹੈ। ਇਸ ਮੌਕੇ ਭਾਜਪਾ ਯੂਵਾ ਮੋਰਚਾ ਪੰਜਾਬ ਦੇ ਪ੍ਰਦੇਸ਼ ਦਫਤਰ ਸਹਿ-ਇੰਚਾਰਜ ਦੀਪਕ ਰਾਣਾ, ਕੌਂਸ਼ਲਰ ਜਸਵੀਰ ਸਿੰਘ ਜੋਨੀ, ਜਸਕਰਨ ਸਿੰਘ ਭੱਠਾ, ਸਾਬਕਾ ਮੰਡਲ ਪ੍ਰਧਾਨ ਮਹਿਲਾ ਮੋਰਚਾ ਕੁਲਜੀਤ ਕੌਰ, ਮੰਡਲ ਜਨਰਲ ਸਕੱਤਰ ਭਾਜਪਾ ਮੰਡਲ ਖਰੜ ਕਰਤਾਰ ਕੌਰ, ਸਾਬਕਾ ਮੀਤ ਪ੍ਰਧਾਨ ਭਾਜਪਾ ਵਿਸੰਬਰ ਨੀਟਾ,ਜਿਲ੍ਹਾ ਦਫਤਰ ਇੰਚਾਰਜ ਭਾਜਪਾ ਯੂਵਾ ਮੋਰਚਾ ਦਿਨੇਸ਼ ਠਾਕੁਰ ਆਦਿ ਹਾਜਰ ਸਨ।
No comments:
Post a Comment