ਡੇਰਾਬਸੀ, 24 ਜੂਨ : ਐਸ.ਐਸ.ਪੀ ਸ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਪੀ ਟਰੈਫਿਕ ਸ. ਗੁਰਜੋਤ ਸਿੰਘ ਕਲੇਰ, ਡੀ.ਐਸ.ਪੀ ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਮਿਤੀ 21/06/2021 ਤੋਂ 26/06/21 ਤੱਕ ਇਕ ਹਫਤੇ ਦੀ ਵਿਸ਼ੇਸ਼ ਮੁਹਿੰਮ ਸੜਕ ਤੇ ਗਲਤ ਪਾਸੇ ਵਾਹਨ ਨਾ ਖੜੇ ਕਰਨ ਤਹਿਤ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ ਜਨਕ ਰਾਜ,ਮਹਿਲਾ ਸਿਪਾਹੀ ਹਰਜੀਤ ਕੋਰ ਵੱਲੋਂ ਡੇਰਾਬੱਸੀ ਵਿਖੇ ਵੱਖ-ਵੱਖ ਟੈਂਪੂ ਯੂਨੀਅਨ ਅਤੇ ਆਟੋ ਯੂਨੀਅਨ ਵਿਖੇ ਜਾ ਕੇ ਟੈਂਪੂ ਡਰਾਇਵਰਾਂ, ਆਟੋ ਡਰਾਇਵਰਾਂ ਅਤੇ ਆਮ ਲੋਕਾਂ ਨੂੰ ਆਪਣੇ ਵਾਹਨ ਸੜਕ ਤੇ ਖੜੇ ਕਰਨ ਦੀ ਬਜਾਏ ਵਾਹਨਾਂ ਦੀ ਸਹੀ ਪਾਰਕਿੰਗ ਕਰਨ ਦੀ ਹਦਾਇਤ ਕੀਤੀ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ।
ਸੜਕ ਦੁਰਘਟਨਾਵਾਂ ਦੇ ਵਧੇਰੇ ਮਾਮਲਿਆ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਵੱਲੋਂ ਰਾਤ ਸਮੇਂ ਹੋਣ ਵਾਲੇ ਸੜਕ ਹਾਦਸਿਆ ਤੋਂ ਬਚਾਅ ਲਈ ਰੇੜ੍ਹੀਆਂ ਤੇ ਰਿਫਲੈਕਟਰ ਟੇਪ ਲਗਾਈ ਗਈ ।
ਇਸ ਦੌਰਾਨ ਰੇਹੜ੍ਹੀ ਮਾਲਕਾ , ਨਿੱਜੀ ਵਾਹਨ ਚਾਲਕਾ, ਨੂੰ ਆਪਣੇ ਵਾਹਨ ਸੜਕ ਤੇ ਖੜੇ ਕਰਨ ਦੀ ਬਜਾਏ ਸਾਧਨਾਂ ਦੀ ਸਹੀ ਪਾਰਕਿੰਗ ਕਰਨ ਦੀ ਹਦਾਇਤ ਕੀਤੀ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ। ਇਸ ਦੇ ਨਾਲ ਉਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ।
ਇਸ ਦੇ ਨਾਲ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ।
ਟਰੈਫਿਕ ਨਿਯਮ ਵੱਧ ਰਹੇ ਜੁਰਮਾਨਿਆਂ ਬਾਰੇ,ਪਰੈਸਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ, ਅੰਡਰ ਏਜ ਬੱਚਿਆਂ ਨੂੰ ਕੋਈ ਵੀ ਵਾਹਕ ਨਾ ਚਲਾਉਣ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਕਰਨ ਬਾਰੇ ਅਤੇ ਵਾਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਰੱਖਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ (ਮਾਸਕ ਪਾਉ ਕਰੋਨਾ ਭਜਾਉ) ਕਰੋਨਾ ਮਹਾਮਾਰੀ ਬਾਰੇ ਜਾਗਰੂਕ ਕੀਤਾ ਗਿਆ।
No comments:
Post a Comment