ਲਾਂਡਰਾ,ਐਸ.ਏ.ਐਸ ਨਗਰ, 28 ਜੂਨ : ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵੱਲੋਂ ਕਾਲਜ ਕਰਮਚਾਰੀਆਂ ਨੂੰ ਕੋਵਿਡ-19 ਤੋਂ ਸੁਰੱਖਿਅਤ ਕਰਨ ਦੇ ਮੱਦੇਨਜ਼ਰ ਸਿਵਲ ਹਸਪਤਾਲ, ਐਸਏਐਸ ਨਗਰ ਅਤੇ ਐਸਡੀਐਮ ਸ.ਜਗਦੀਪ ਸਹਿਗਲ ਦੇ ਸਹਿਯੋਗ ਸਦਕਾ ਦੂਜੀ ਟੀਕਾਕਰਣ ਮੁਹਿੰਮ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੀਜੀਸੀ ਵੱਲੋਂ 15 ਅਪ੍ਰੈਲ ਨੂੰ ਟੀਕਾਕਰਣ ਅਭਿਆਨ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਕਾਲਜ ਦੇ ਜੋ ਅਧਿਕਾਰੀ ਜਾਂ ਕਰਮਚਾਰੀ ਟੀਕਾਕਰਣ ਤੋਂ ਵਾਂਝੇ ਰਹਿ ਗਏ ਸਨ ਉਨ੍ਹਾਂ ਨੂੰ ਵਾਇਰਸ ਤੋਂ ਸੁਰੱਖਿਅਤ ਕਰਨ ਲਈ ਦੁਬਾਰਾ ਟੀਕਾਕਰਣ ਮੁਹਿੰਮ ਲਗਾਈ ਗਈ।
ਇਸ ਵਿੱਚ ਟੀਚਿੰਗ, ਨਾਨ ਟੀਚਿੰਗ ਸਣੇ ਹੋਰ ਸਟਾਫ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਕਾਲਜ ਪ੍ਰਬੰਧਕਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਜੋ ਕਿ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਰਜ਼ੋਰ ਉਪਰਾਲੇ ਕਰ ਰਹੇ ਹਨ। ਇਹ ਮੁਹਿੰਮ ਸਮੇਂ ਦੀ ਜ਼ਰੂਰਤ ਹੈ ਅਤੇ ਸਥੀਤੀ ਨੂੰ ਪਹਿਲਾਂ ਵਾਂਗ ਲਿਆਉਣ ਲਈ ਟੀਕਾਕਰਣ ਸਭ ਤੋਂ ਜ਼ਰੂਰੀ ਕਦਮ ਹੈ। ਇਸੇ ਸੋਚ ਤੇ ਚਲਦਿਆਂ ਕਾਲਜ ਪ੍ਰਬੰਧਨ ਨੇ ਸਾਰੇ ਨਾਗਰਕਿਾਂ ਨੂੰ ਜਲਦ ਤੋਂ ਜਲਦ ਟੀਕਾਕਰਣ ਲਗਵਾਉਣ ਦੀ ਅਪੀਲ ਕੀਤੀ।
No comments:
Post a Comment