SBP GROUP

SBP GROUP

Search This Blog

Total Pageviews

ਬੇਰੋਜ਼ਗਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਪੰਜਾਬ ਹੁਨਰ ਵਿਕਾਸ ਮਿਸ਼ਨ:ਵਧੀਕ ਡਿਪਟੀ ਕਮਿਸ਼ਨਰ

 ਐਸ.ਏ.ਐਸ ਨਗਰ, 28 ਜੂਨ : ਪੰਜਾਬ ਹੁਨਰ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਹੁਨਰਮੰਦ ਕਰ ਕੇ ਆਤਮ ਨਿਰਭਰ ਬਣਾਉਣ ਵਿੱਚ ਸਹਾਈ ਸਾਬਤ ਹੋ ਰਿਹਾ ਹੈ, ਜਿਸ ਦੀ ਮਿਸਾਲ ਹਨ ਬਨਪ੍ਰੀਤ ਕੋਰ ਅਤੇ ਗਿਆਨ ਪ੍ਰਕਾਸ, ਜੋ ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਹੁਨਰ ਨਾਲ ਸਬੰਧਤ ਕਰਵਾਏ ਜਾਂਦੇ ਕੋਰਸ ਕਰ ਕੇ ਨਾ ਸਿਰਫ਼ ਆਪਣੇ ਪੈਰਾਂ ਤੇ ਖੜੇ ਹੋਏ, ਸਗੋਂ ਬੇਰੋਜ਼ਗਾਰਾਂ ਲਈ ਵੀ ਰਾਹ ਦਸੇਰਾ ਸਾਬਤ ਹੋ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੀਵ ਕੁਮਾਰ ਗੁਪਤਾ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਰਾਜ ਵਿੱਚ ਨੌਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖ ਵੱਖ ਸਕੀਮਾਂ ਤਹਿਤ ਹੁਨਰ ਦੀ ਸਿਖਲਾਈ ਮੁਫ਼ਤ ਦਿੱਤੀ ਜਾ ਰਹੀ ਹੈ।


ਹੁਨਰ ਸਿਖਲਾਈ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕਿੱਤਾ ਮੁੱਖੀ ਸਿਖਲਾਈ ਦੇ ਕੇ ਨੌਕਰੀ ਯੋਗ ਬਣਾਉਣਾ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਆਮਦਨ ਦਾ ਜ਼ਰੀਆ ਬਣ ਸਕਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਕਰਵਾਏ ਜਾਂਦੇ ਹੁਨਰ ਨਾਲ ਸਬੰਧਤ ਕੋਰਸਾਂ ਦਾ ਲਾਹਾ ਲੈਣ ਲਈ ਮਿਸ਼ਨ ਦੇ ਦਫ਼ਤਰ ਕਮਰਾ ਨੰ: 453, ਤੀਜ਼ੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ—76, ਐਸ.ਏ.ਐਸ ਨਗਰ ਜਾਂ ਮੋਬਾਇਲ ਨੰ: 88724-88853 ਤੇ ਸੰਪਰਕ ਕਰ ਸਕਦੇ ਹਨ।
            ਇਸ ਮੌਕੇ ਬਨਪ੍ਰੀਤ ਕੌਰ ਵਾਸੀ ਨਾਡਾ ਅਤੇ ਗਿਆਨ ਪ੍ਰਕਾਸ ਵਾਸੀ ਮੋਹਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਅਧੀਨ ਟਰੇਨਿੰਗ ਪਾਰਟਨਰ ਅਪੈਰਲ ਟਰੇਨਿੰਗ ਅਤੇ ਡਿਜਾਇੰਨ ਸੈਟਰ, ਚੰਡੀਗੜ੍ਹ ਤੋ 6 ਮਹੀਨੇ ਦਾ ਫੈਸ਼ਨ ਡਿਜਾਇਨਰ (ਸ਼ਾਰਟ ਟਰਮ) ਦਾ ਕੋਰਸ ਕੀਤਾ। ਬਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਪਿੰਡ ਮਿਲਖ ਵਿਖੇ ਕੋਰਨਾਮੀ ਬੁਟੀਕ ਸ਼ੁਰੂ ਕੀਤਾ ਅਤੇ ਅੱਜ ਇਸ ਬੁਟੀਕ ਰਾਹੀਂ ਹਰ ਮਹੀਨੇ  15 ਹਜ਼ਾਰ ਤੋਂ ਵਧੇਰੇ ਕਮਾ ਰਹੀ ਹੈ। ਇਸੇ ਤਰਾਂ ਗਿਆਨ ਪ੍ਰਕਾਸ ਨੇ ਵੀ ਮਟੋਰ ਮੋਹਾਲੀ ਵਿਖੇ ਆਪਣਾ ਤਿਆਗੀ ਨਾਮੀ ਬਟੀਕ ਸੁਰੂ ਕੀਤਾ, ਜਿਸ ਰਾਹੀਂ ਉਹ ਹਰ ਮਹੀਨੇ 25 ਹਜ਼ਾਰਤੋਂ ਵਧੇਰੇ ਕਮਾ ਰਿਹਾ ਹੈ।


         ਇਸ ਤਰ੍ਹਾਂ ਸਵੈ ਰੋਜ਼ਗਾਰ ਦਾ ਰਾਹ ਅਪਣਾ ਕੇ ਇਹ ਦੋਵੇ ਜਿੱਥੇ ਉਹ ਆਤਮ ਨਿਰਭਰ ਹੋਏ ਹਨ, ਉੱਥੇ ਆਪਣੇ ਪਰਿਵਾਰ ਦੀ ਆਰਥਿਕਤਾ ਨੂੰ ਵੀ ਠੁੰਮਣਾ ਦੇ ਰਹੇ ਹਨ।ਸਵੈ ਰੋਜ਼ਗਾਰ ਅਪਣਾ ਕੇ ਆਪਣੇ ਪੈਰਾਂ ਉਤੇ ਖੜੇ ਹੋਣ ਤੋਂ ਬਾਅਦ ਉਹਨਾ ਦਾ ਕਹਿਣਾ ਹੈ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਕਿੱਤਾ ਮੁੱਖੀ ਸਿਖਲਾਈ ਹਾਸਲ ਕਰ ਕੇ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਕਾਬਿਲ ਹੋ ਸਕੇ ਹਨ ਅਤੇ ਚੰਗੀ ਖਾਸੀ ਆਮਦਨ ਕਮਾ ਕੇ ਆਪਣੇ ਪਰਿਵਾਰ  ਦੀਆਂ ਜ਼ਿੰਮੇਵਾਰੀਆਂ ਚੰਗੇ ਤਰੀਕੇ ਨਾਲ ਨਜਿੱਠ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਕਰਵਾਏ ਜਾਂਦੇ ਹੁਨਰ ਨਾਲ ਸਬੰਧਤ ਕੋਰਸਾਂ ਦਾ ਲਾਹਾ ਲੈ ਕੇ ਸਵੈ ਰੋਜ਼ਗਾਰ ਅਪਨਾਉਣ ਅਤੇ ਆਤਮ ਨਿਰਭਰ ਬਣਨ।


No comments:


Wikipedia

Search results

Powered By Blogger