Saturday, June 26, 2021

ਚੋਣਾਂ ਦੀਆਂ ਤਿਆਰੀਆਂ ਲਈ ਤਾਇਨਾਤ ਕਰਮਚਾਰੀਆਂ ਦਾ ਪਹਿਲ ਦੇ ਆਧਾਰ ਉਤੇ ਹੋਵੇਗਾ ਟੀਕਾਕਰਨ

ਐਸ ਏ ਐਸ ਨਗਰ, 25 ਜੂਨ : ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਾਲ 2022 ਦੀ ਪਹਿਲੀ ਤਿਮਾਹੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣ ਦੀਆਂ ਤਿਆਰੀਆਂ ਲਈ ਤਾਇਨਾਤ ਕੀਤੇ ਕਰਮਚਾਰੀਆਂ ਦਾ ਪਹਿਲ ਦੇ ਆਧਾਰ ਉਤੇ ਕੋਵਿਡ ਟੀਕਾਕਰਨ ਕਰਵਾਇਆ ਜਾਵੇਗਾ। ਇਸ ਬਾਰੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। 


ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦਾ ਕੰਮ ਚਲ ਰਿਹਾ ਅਤੇ ਜਲਦੀ ਹੀ ਸਪੈਸ਼ਲ ਸਮਰੀ ਰਵੀਜ਼ਨ ਦਾ ਕੰਮ ਵੀ ਸ਼ੁਰੂ ਹੋਣਾ ਹੈ। ਚੋਣਾਂ ਦੇ ਕੰਮ ਦੀਆਂ ਤਿਆਰੀਆਂ ਲਈ ਬੀ.ਐਲ.ਓਜ਼, ਸੁਪਰਵਾਈਜ਼ਰ ਬੂਥ ਲੈਵਲ ਆਫੀਸਰਜ਼, ਡਾਟਾ ਐਂਟਰੀ ਪਰਸਨਲ, ਮਾਸਟਰ ਟਰੇਨਰਜ਼, ਚੋਣ ਸਾਖਰਤਾ ਕਲੱਬ (ELC) ਇੰਚਾਰਜ, ਸਵੀਪ ਕੁਆਰਡੀਨੇਟਰ, ਦਿਵਿਆਂਗ ਵੋਟਰਾਂ ਲਈ ਕੁਆਰਡੀਨੇਟਰ, ਇਸਤਰੀ ਵੋਟਰਾਂ ਲਈ ਕੁਆਰਡੀਨੇਟਰ, ਐਨ.ਆਰ.ਆਈ. ਵੋਟਾਂ ਸਬੰਧੀ ਕੁਆਰਡੀਨੇਟਰ, ਪ੍ਰਵਾਸੀ ਮਜ਼ਦੂਰਾਂ ਲਈ ਕੁਆਰਡੀਨੇਟਰ ਕੰਮ ਕਰ ਰਹੇ ਹਨ। 

ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫਸਰ ਅਤੇ ਚੋਣਕਾਰ ਰਾਜਿਸਟ੍ਰੇਸ਼ਨ ਅਫਸਰਾਂ ਵਲੋਂ ਵੀ ਸਮੇਂ-ਸਮੇਂ ਉੱਤੇ ਬਹੁਤ ਸਾਰੇ ਕਰਮਚਾਰੀਆਂ ਨੂੰ ਇਲੈਕਟਰੋਲ ਕੰਮ ਦੇ ਸਬੰਧ ਵਿੱਚ ਡਿਊਟੀ ਉੱਤੇ ਲਗਾਇਆ ਜਾਂਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦੇ ਕੰਮ ਦੀਆਂ ਤਿਆਰੀਆਂ ਸਬੰਧੀ ਤੈਨਾਤ ਕੀਤੇ ਸਮੂਹ ਕਰਮਚਾਰੀਆਂ ਅਤੇ ਤੈਨਾਤ ਕੀਤੇ ਜਾਣ ਵਾਲੇ ਪੋਲਿੰਗ ਸਟਾਫ ਨੂੰ ਕਵਿਡ-19 ਤੋਂ ਸੁਰੱਖਿਅਤ ਕਰਨ ਲਈ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਟੀਕਾਕਰਨ ਪਹਿਲ ਦੇ ਅਧਾਰ ਉੱਤੇ ਕਰਵਾਇਆ ਜਾਵੇਗਾ।


No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger