SBP GROUP

SBP GROUP

Search This Blog

Total Pageviews

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਹਾਣਾ ਵਿਖੇ ਚਲ ਰਹੇ ਸਮਰ ਕੈਂਪ ਦੇ ਪੰਜਵੇਂ ਦਿਨ ਦੀਆਂ ਗਤੀ-ਵਿਧੀਆਂ

 ਐਸ.ਏ.ਐਸ ਨਗਰ , 01 ਜੂਨ :

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਹਾਣਾ ਵਿਖੇ ਚਲ ਰਹੇ ਸਮਰ ਕੈਂਪ ਦੇ ਪੰਜਵੇਂ ਦਿਨ ਵਿਦਿਆਰਥਣਾਂ ਦੀ ਆਨਲਾਈਨ ਡਾਂਸ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਵਿਦਿਆਰਥੀਣਾਂ ਦੁਆਰਾ ਤਿਆਰ ਕੀਤੀਆਂ ਗਈਆਂ  ਡਾਂਸ ਵੀਡੀਓਜ਼ ਜੋ ਕਿ ਉਨ੍ਹਾਂ ਵੱਲੋਂ ਆਪਣੀ ਆਯੋਜਕ ਅਧਿਆਪਕਾ ਸੁਧਾ ਜੈਨ ਨਾਲ ਪਹਿਲਾਂ ਹੀ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਸਨ। ਵਿਸ਼ੇਸ਼ ਵੀਡੀਓਜ਼ ਆਨਲਾਈਨ ਸ਼ੇਅਰ ਕੀਤੀਆਂ ਗਈਆਂ । ਸੁਧਾ ਜੈਨ ਨੇ ਦੱਸਿਆ ਕਿ ਆਨਲਾਈਨ ਮੀਟਿੰਗ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀਆਂ ਡਾਂਸ ਵੀਡੀਓਜ਼ ਵਾਰੋ -ਵਾਰੀ ਦਿਖਾਈਆਂ  ਗਈਆਂ। ਸਾਰੇ ਬੱਚਿਆਂ ਨੇ ਨਿਤ ਪ੍ਰਤੀਯੋਗਤਾ ਨੂੰ ਬੜੇ ਚਾਅ ਨਾਲ ਵੇਖਿਆ ਅਤੇ ਆਨੰਦ ਮਾਣਿਆ।      


        ਸੁਧਾ ਜੈਨ ਸੁਦੀਪ ਸਟੇਟ ਅਵਾਰਡੀ ਹਿੰਦੀ ਅਧਿਆਪਕਾ ਨੇ ਦੱਸਿਆ ਕਿ ਅੱਜ ਸਮਰ ਕੈਂਪ ਦੇ ਪੰਜਵੇਂ ਦਿਨ ਦਾ ਸਮਾਂ ਦੋ ਘੰਟੇ ਰਿਹਾ। ਬੱਚਿਆਂ ਨੇ ਮੰਗ ਕੀਤੀ ਕਿ ਸਕੂਲ ਵੱਲੋਂ ਚਲਾਇਆ ਜਾ  ਰਿਹਾ ਸਮਰ ਕੈਂਪ ਜਿਸ ਦਾ ਸਮਾਂ 11 ਦਿਨ ਦਾ ਰੱਖਿਆ ਹੋਇਆ ਹੈ ਇਸ ਦੇ ਦਿਨਾਂ ਨੂੰ ਹੋਰ ਵਧਾਇਆ ਜਾਵੇ। ਉਨ੍ਹਾਂ ਦੱਸਿਆ ਕਿ ਭਲਕੇ ਸਮਰ ਕੈਂਪ ਦੇ ਛੇਵੇਂ ਦਿਨ  ਮੈਡਮ ਮਿਸ ਨੈਨਾ ਓਸਵਾਲ ਕਾਉਂਸਲਰ ਨਾਲ ਮੁਲਾਕਾਤ ਕਰਵਾਈ ਜਾਵੇਗੀ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਊਸ਼ਾ ਮਹਾਜਨ ਨੇ ਦੱਸਿਆ ਕਿ ਇਸ ਵਿਸ਼ੇਸ਼ ਆਨਲਾਈਨ ਸਮਰ ਕੈਂਪ ਦਾ ਆਯੋਜਨ ਸੁਧਾ ਜੈਨ ਸੁਦੀਪ ਸਟੇਟ ਅਵਾਰਡੀ ਹਿੰਦੀ ਅਧਿਆਪਕਾ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਹੀ ਇਹ ਸਾਰੀਆਂ ਗਤੀਵਿਧੀਆਂ ਆਪਣੇ ਤੌਰ ਤੇ ਹੀ ਅਰੰਭੀਆਂ ਗਈਆਂ ਹਨ।ਜੈਨ ਮੈਡਮ ਨੇ ਦੱਸਿਆ ਕਿ  ਆਨਲਾਈਨ ਸਮਰ ਕੈਂਪ ਦੀ ਰਜਿਸਟਰੇਸ਼ਨ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਹੈ। ਆਨਲਾਈਨ ਸਮਰ ਕੈਂਪ ਵਿੱਚ ਲਗਭਗ 12 ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਆਨਲਾਈਨ ਸਮਰ ਕੈਂਪ ਵਿੱਚ 35 ਦੇ ਕਰੀਬ ਬੱਚੇ ਭਾਗ ਲੈ ਰਹੇ ਹਨ  ਜੋਕਿ ਬਹੁਤ ਉਤਸ਼ਾਹਿਤ ਹਨ।

No comments:


Wikipedia

Search results

Powered By Blogger