ਚੰਡੀਗੜ੍ਹ, 7 ਜੂਨ : ਬਾਬਰ ਦੇ ਹਮਲੇ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਸੀ ਕਿ @ਏਤੀ ਮਾਰ ਪਈ ਕਰਲਾਣੇ ਤੈਜ਼ ਕੀ ਦਰਦੁ ਨ ਆਇਆ# ਅੱਜ ਪਹਿਲੇ ਪਾਤਸ਼ਾਹ ਦੇ ਉਹ ਸ਼ਬਦ ਪੰਜਾਬ ਸਰਕਾਰ ਉਪਰ ਹੂਬਹੂ ਢੁਕ ਰਹੇ ਨੇ, ਜਦੋਜ਼ ਇੱਕ ਪਾਸੇ ਸਾਰਾ ਪੰਜਾਬ ਭਿਆਨਕ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਕੈਪਟਨ ਸਰਕਾਰ @ਕਰੋਨਾ ਵੈਕਸੀਨ# ਪ੍ਰਾਈਵੇਟ ਹਸਪਤਾਲਾਂ ੱ ਵੇਚਕੇ ਅਤੇ @ਕਰੋਨਾ ਕਿੱਟਾਂ# ਚਹੇਤਿਆਂ ਕੋਲੋਜ਼ ਮਹਿੰਗੇ ਮੁੱਲ ਖਰੀਦਕੇ ਵੱਡੇੑਵੱਡੇ ਘੋਟਾਲੇ ਕਰਨ ਤੇ ਤੁਲੀ ਹੋਈ ਹੈ, ਜਿਸ ਨਾਲ ਕਾਂਗਰਸ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਆਪ ਆਗੂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਇੱਕ ਪ੍ਰੈਸ ਬਿਆਨ ਰਾਹੀਜ਼ ਕੀਤਾ। ਉਹਨਾਂ ਆਖਿਆ ਕਿ ਪੀ.ਪੀ.ਈ. ਕਿੱਟਾਂ ਵਿੱਚ ਘੁਟਾਲਾ ਕਰਨ ਵਾਲੀ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ 2017 ਵਿੱਚ ਸਰਕਾਰ ਬਣਦੇ ਹੀ ਕਿਹਾ ਸੀ ਕਿ ਉਹ ਅਕਾਲੀ ਸਰਕਾਰ ਵੱਲੋਜ਼ ਕੀਤੇ 100 ਕਰੋੜ ਦੇ ਘਪਲੇ ੱ ਜੱਗ ਜ਼ਾਹਿਰ ਕਰੇਗਾ, ਪਰੰਤੂ ਸਾਧੂ ਸਿੰਘ ਅਕਾਲੀਆਂ ਨਾਲ ਮਿਲੀੑਭੁਗਤ ਕਰਕੇ ਚੁੱਪ ਕਰ ਗਿਆ ਅਤੇ ਆਪ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦੇ ਵਜੀਫ਼ੇ ਵਿੱਚ 64 ਕਰੋੜ ਦਾ ਘਪਲਾ ਕੀਤਾ। ਜਿਸ ੱ ਮੁੱਖ ਮੰਤਰੀ ਨੇ ਕਲੀਨ ਚਿਟ ਦੇ ਕੇ ਰਫਾੑਦਫਾ ਕਰ ਦਿੱਤਾ ਹੈ। ਉਪ ਨੇਤਾ ਬੀਬੀ ਮਾਣੂੰਕੇ ਨੇ ਕਿਹਾ ਕਿ ਹੁਣ ਪ੍ਰਾਈਵੇਟ ਕਾਲਜਾਂ ਨੇ 2 ਲੱਖ ਪੋਸਟ ਮੈਟ੍ਰਿਕ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਲਏ ਨੇ, ਕਿਉਜ਼ਕਿ ਪੰਜਾਬ ਸਰਕਾਰ ਨੇ ਉਹਨਾਂ ਦੇ 1058 ਕਰੋੜ ਰੁਪਏ ਵਜ਼ੀਫੇ ਦੇ ਜਾਰੀ ਨਹੀਜ਼ ਕੀਤੇ। ਉਹਨਾਂ ਕਿਹਾ ਕਿ ਪੰਜਾਬ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੱਸੇ ਕਿ ਗਰੀਬਾਂ ਤੇ ਦਲਿਤਾਂ ਦੇ ਨਾਮ ਤੇ ਰੋਟੀਆਂ ਸੇਕਣ ਵਾਲੀ ਕਾਂਗਰਸ ਸਰਕਾਰ ਨੇ ਪਿਛਲੇ 4 ਸਾਲਾਂ ਦੌਰਾਨ ਐਸ.ਸੀ.ਵਿਦਿਆਰਥੀਆਂ ਲਈ ਬੱਜਟ ਵਿੱਚ 3200 ਕਰੋੜ ਰੁਪਏ ਰੱਖੇ ਗਏ ਸੀ, ਉਹ ਪੈਸਾ ਕਿੱਥੇ ਗਾਇਬ ਹੋ ਗਿਆ। ਬੀਬੀ ਮਾਣੂੰਕੇ ਨੇ ਮੁੱਖ ਮੰਤਰੀ ੱ ਆੜੇ ਹੱਥੀਜ਼ ਲੈਜ਼ਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਨ ਮੌਕੇ 2017 ਵਿੱਚ ਅਕਾਲੀਆਂ ੱ ਭ੍ਰਿਸ਼ਟਾਚਾਰ ਦੀ ਲਿਸਟ ਵਿਖਾਕੇ ਡਰਾਵਾ ਦਿੱਤਾ ਸੀ, ਫਿਰ ਹੁਣ ਤੱਕ ਉਹ ਲਿਸਟ ਜੱਗ ਜ਼ਾਹਿਰ ਕਿਉਜ਼ ਨਹੀਜ਼ ਕੀਤੀ ਗਈ ਅਤੇ ਹੁਣ ਮੁੱਖ ਮੰਤਰੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ੱ ਪੰਜਾਬ ਦੇ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਦੇ ਕੇ ਆਏ ਨੇ ਤੇ ਨਾਲ ਮੋਟਾ ਫੰਡ ਵੀ ਜ਼ਰੂਰ ਦੇ ਕੇ ਆਏ ਹੋਣਗੇ, ਤਾਂ ਜੋ ਉਹਨਾਂ ਭ੍ਰਿਸ਼ਟ ਮੰਤਰੀਆਂ ੱ ਕਾਟੋੑਕਲੇਸ਼ ਦੌਰਾਨ ਮੰਤਰੀ ਮੰਡਲ ਵਿੱਚੋਜ਼ ਬਾਹਰ ਨਾ ਕੱਢ ਦਿੱਤਾ ਜਾਵੇ। ਜਿਸ ਤੋਜ਼ ਸਪੱਸ਼ਟ ਜਾਪਦਾ ਹੈ ਕਿ ਪੰਜਾਬ ਸਰਕਾਰ ਆਉਜ਼ਦੇ ਸਮੇਜ਼ #ਚ ਪੰਜਾਬ ਦੇ ਖਜ਼ਾਨੇ ਉਪਰ ਹੋਰ ਵੱਡੇੑਵੱਡੇ ਡਾਕੇ ਮਾਰੇਗੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੰਮੇ ਸਮੇਜ਼ ਤੋਜ਼ ਹੀ ਰੌਲਾ ਪਾ ਰਹੀ ਹੈ, ਕਿ ਅਕਾਲੀੑਕਾਂਗਰਸੀ ਦੋਵੇਜ਼ ਭ੍ਰਿਸ਼ਟਾਚਾਰ ਦੇ ਥੰਮ ਨੇ ਇਹਨਾਂ ਲੋਟੂ ਧਿਰਾਂ ਤੋਜ਼ ਨਿਜ਼ਾਮ ਪਾਉਣ ਲਈ 2022 ਵਿੱਚ ਲੋਕਾਂ ੱ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਝੰਡਾ ਬੁਲੰਦ ਕਰਨਾ ਪਵੇਗਾ। ਇਸ ਮੌਕੇ ਉਹਨਾਂ ਦੇ ਨਾਲ ਪੋ੍ਰਫੈਸਰ ਸੁਖਵਿੰਦਰ ਸਿੰਘ ਸੁੱਖੀ, ਰਾਮ ਜਗਰਾਉਜ਼, ਪੱਪੂ ਭੰਡਾਰੀ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ, ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਮੀਤ ਸਿੰਘ ਕਾਉਜ਼ਕੇ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ, ਕਾਮਰੇਡ ਨਿਰਮਲ ਸਿੰਘ, ਮੇਹਰ ਸਿੰਘ, ਜਸਵਿੰਦਰ ਸਿੰਘ ਛਿੰਦੀ, ਗੁਰਦੀਪ ਸਿੰਘ ਕਮਾਲਪੁਰਾ, ਮਨਦੀਪ ਸਿੰਘ ਮੀਰਪੁਰ ਹਾਂਸ, ਬੂਟਾ ਸਿੰਘ ਮਲਕ ਆਦਿ ਵੀ ਹਾਜ਼ਰ ਸਨ।
No comments:
Post a Comment