ਐਸ.ਏ.ਐਸ ਨਗਰ, 7 ਜੂਨ : ਰਿਆਤ ਬਾਹਰਾ ਯੂਨੀਵਰਸਿਟੀ ਨੇ ਦੇਸ਼ ਭਰ ਦੇ ਵੱਖ-ਵੱਖ ਮਹੱਤਵਪੂਰਨ ਕਸਬਿਆਂ ਵਿੱਚ ਕਰੀਅਰ ਕਾਉਂਸÇਲੰਗ ਸੈਂਟਰ ਅਤੇ ਐਡਮੀਸ਼ਨ ਆਫਿਸ ਵਿਦਿਆਰਥੀ ਸਹਾਇਤਾ ਕੇਂਦਰ ਖੋਲ੍ਹੇ ਹਨ, ਤਾਂ ਜੋ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾ ਸਕੇ। ਇਹ ਕੋਵਿਡ ਮਹਾਂਮਾਰੀ ਦੀਆਂ ਸਥਿਤੀਆਂ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਮੌਜੂਦਾ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਵੱਖ ਵੱਖ ਰਾਜਾਂ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਇਹ ਕਰੀਅਰ ਕਾਉਂਸÇਲੰਗ ਸੈਂਟਰ ਖੋਲ੍ਹੇ ਗਏ ਹਨ ਅਤੇ ਇਸ ਸਮੇਂ ਵਿਦਿਆਰਥੀਆਂ ਲਈ ਯਾਤਰਾ ਕਰਨਾ ਵੀ ਸੰਭਵ ਨਹੀਂ ਹੈ। ਇਹ ਕਰੀਅਰ ਕਾਉਂਸÇਲੰਗ ਸੈਂਟਰ ਸਾਰੀ ਜਾਣਕਾਰੀ ਮੁਹੱਈਆ ਕਰਾਉਣਗੇ ਅਤੇ ਵਿਦਿਆਰਥੀਆਂ ਨੂੰ ਆਪਣੇ ਕਸਬੇ ਵਿੱਚ ਹੀ ਦਾਖਲਾ ਆਨਲਾਈਨ ਦੇਣਗੇ ਜੋ ਕਿ ਵਿਦਿਆਰਥੀਆਂ ਲਈ ਵੱਡੀ ਰਾਹਤ ਹੋਵੇਗੀ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਇਹ ਪਹਿਲ ਉਨ੍ਹਾਂ ਵਿਦਿਆਰਥੀਆਂ ਦੀ ਸਹਾਇਤਾ ਲਈ ਕੀਤੀ ਹੈ ਜੋ ਪੇਸ਼ੇਵਰ ਕੋਰਸਾਂ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ। ਇਹ ਕਰੀਅਰ ਕਾਉਂਸÇਲੰਗ ਸੈਂਟਰ ਅਤੇ ਦਾਖਲਾ ਦਫਤਰ ਤਜ਼ੁਰਬੇਕਾਰ ਸਟਾਫ ਦੁਆਰਾ ਪ੍ਰਬੰਧਿਤ ਕੀਤੇ ਜਾਣਗੇ, ਜੋ ਦਾਖਲਾ ਲੈਣ ਵਾਲਿਆਂ ਨੂੰ ਮਾਰਗ ਦਰਸ਼ਨ ਕਰਨ ਅਤੇ ਹਰ ਸਹਾਇਤਾ ਪ੍ਰਦਾਨ ਕਰਨਗੇ। ਇਹ ਕੇਂਦਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਬਿਹਾਰ, ਉਤਰਾਖੰਡ, ਜੰਮੂ ਕਸ਼ਮੀਰ,ਆਦਿ ਵਿੱਚ ਖੋਲ੍ਹੇ ਗਏ ਹਨ।
ਰਿਆਤ ਬਾਹਰਾ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਲੈ ਕੇ ਨਵੇਂ ਮੁਕਾਮ ਹਾਸਲ ਕਰਦੇ ਹੋਏ ਨੌਰਥ ਰੀਜ਼ਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਮੁਕਾਬਲੇ ਸਭ ਤੋਂ ਵੱਧ ਪਲੇਸਮੈਂਟ ਰਿਕਾਰਡ ਕਾਇਮ ਕੀਤਾ ਹੈ।ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਮਜ਼ਬੂਤ ਉਦਯੋਗ ਦੇ ਸਹਿਯੋਗ ਨਾਲ ਰਿਆਤ ਬਾਹਰਾ ਯੂਨੀਵਰਸਿਟੀ ਨਾ ਸਿਰਫ ਦੇਸ਼ ਭਰ ਵਿੱਚ, ਬਲਕਿ ਵਿਦੇਸ਼ਾਂ ਵਿੱਚ ਵੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰ ਰਹੀ ਹੈ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ, ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਰਿਆਤ ਬਾਹਰਾ ਦੇ ਵਿਦਿਆਰਥੀਆਂ ਦਾ ਉਦਯੋਗ ਸੰਬੰਧੀ ਹੁੰਨਰਾਂ ਨਾਲ ਲੈਸ ਹੋਣ ਕਰਕੇ ਪਲੇਸਮੈਂਟ ਵਿੱਚ ਵਾਧਾ ਹੋਇਆ ਹੈ ਅਤੇ 1029 ਤੋਂ ਵੱਧ ਭਰਤੀ ਕਰਨ ਵਾਲੀਆਂ ਕੰਪਨੀਆਂ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ 7487 ਤੋਂ ਵੱਧ ਪੇਸ਼ਕਸ਼ਾਂ ਹੋਈਆਂ। ਸਭ ਤੋਂ ਵੱਧ ਪੈਕੇਜ 12.5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਚੋਟੀ ਦੇ ਭਰਤੀ ਕਰਨ ਵਾਲਿਆਂ ਵਿੱਚ ਇੰਫੋਸਿਸ, ਕੋਗਨੀਜੈਂਟ, ਸੇਪੀਐਂਟ, ਜ਼ੇਨਸਟਾਰ, ਟੇਕ ਮਹਿੰਦਰਾ, ਐਨਆਈਆਈਟੀ, ਬਾਈਜੂ, ਬਿ੍ਰਸਟਲਕੋਨ ਅਤੇ ਐਚਡੀਐਫਸੀ ਬੈਂਕ ਸ਼ਾਮਲ ਹਨ। ਯੂਨੀਵਰਸਿਟੀ ਦੇ ਪ੍ਰੈਸਲ, ਰੈਡ ਹੈੱਟ ਅਕੈਡਮੀ, ਮਾਈਕ੍ਰੋਚਿੱਪ, ਏਡਬਲਯੂਐਸ, ਬੋਸ਼, ਪਲੋਆਲਟੋ ਅਤੇ ਬਲਿਊਪਿ੍ਰਜ਼ਮ ਨਾਲ ਸਨਅਤੀ ਸਾਂਝ ਹੈ।
ਯੂਨੀਵਰਸਿਟੀ ਇੰਜਨੀਅਰਿੰਗ ਅਤੇ ਟੈਕਨੋਲੋਜੀ, ਬਿਜਨਸ, ਯੋਜਨਾਬੰਦੀ ਅਤੇ ਆਰਕੀਟੈਕਚਰ, ਆਰਟ ਐਂਡ ਡਿਜ਼ਾਈਨ, ਮਾਸ ਕਮਿਊਨੀਕੇਸ਼ਨ, ਸੇਲਜ਼ ਐਂਡ ਮਾਰਕੀਟਿੰਗ, ਹੋਸਪਿਟੈਲਿਟੀ ਮੈਨੇਜਮੈਂਟ, ਫਾਰਮੇਸੀ, ਹੈਲਥ ਸਾਇੰਸਜ਼ ਅਤੇ ਐਜੂਕੇਸ਼ਨ ਦੇ ਕੋਰਸ ਪੇਸ਼ ਕਰਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਦੇਸ਼ ਦੇ ਇਸ ਹਿੱਸੇ ਵਿੱਚ ਪ੍ਰਮੁੱਖ ਵਿਦਿਅਕ ਕੇਂਦਰ ਬਣ ਗਈ ਹੈ। ਇਸਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਸਾਈਬਰ ਸਕਿਓਰਿਟੀ ਐਂਡ ਐਥੀਕਲ ਹੈਕਿੰਗ, ਡਾਟਾ ਸਾਇੰਸ, ਐਂਡਰਾਇਡ ਡਿਵੈਲਪਮੈਂਟ ਅਤੇ ਫੁੱਲ ਸਟੈਕ ਡਿਵੈਲਪਮੈਂਟ ਦੇ ਨਿਊ ਏਜ ਕੋਰਸ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ ਰੇਡੀਓਲੌਜੀ ਐਂਡ ਇਮੇਜਿੰਗ ਟੈਕਨਾਲੋਜੀ, ਡਾਇਲਸਿਸ ਟੈਕਨਾਲੋਜੀ, ਆਪ੍ਰੇਸ਼ਨ ਥੀਏਟਰ ਅਤੇ ਅਨੱਸਥੀਸੀਆ ਤਕਨਾਲੋਜੀ,ਹਿਸਟੋਪੈਥੋਲੋਜੀ,ਮਾਈਕਰੋਬਾਇਓਲੋਜੀ ਵਿੱਚ ਐਮ ਐਸ ਸੀ, ਅਤੇ ਡਿਪਲੋਮਾ ਮੈਡੀਕਲ ਲੈਬ ਟੈਕਨਾਲੋਜੀ ਕਰਵਾ ਰਹੀ ਹੈ।
ਸ. ਬਾਹਰਾ ਨੇ ਦੱਸਿਆ ਕਿ ਯੂਨੀਵਰਸਿਟੀ ਵਿਦਿਆਰਥੀਆਂ ਲਈ ਆਕਰਸ਼ਕ ਸਕਾਲਰਸ਼ਿਪ ਸਕੀਮਾਂ ਦੀ ਪੇਸ਼ਕਸ਼ ਕਰਦੀ ਹੈ, ਉੱਚ ਪਲੇਸਮੈਂਟ ਰਿਕਾਰਡ ਹੈ ਅਤੇ ਇਸਦੇ ਵਿਦਿਆਰਥੀਆਂ ਲਈ ਅਤਿ-ਆਧੁਨਿਕ ਸਹੂਲਤਾਂ ਉਪਲਬਧ ਹਨ।
No comments:
Post a Comment