ਐਸ.ਏ.ਐਸ ਨਗਰ, 15 ਜੂਨ : ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ ਰਾਜ ਵਿੱਚ ਮਾੜੇ ਅੰਸ਼ਰਾ ਖਿਲਾਫ ਚਲਾਈ ਮੁਹਿੰਮ ਤਹਿਤ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ (ਡੀ), ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਡੀ) ਐਸ.ਏ.ਐਸ ਨਗਰ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਮੁਹਾਲੀ ਦੀ ਟੀਮ ਵੱਲੋਂ ਵਹੀਕਲ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਸੁਖਵੀਰ ਸਿੰਘ ਉਰਫ ਸੁੱਖਾ, ਰਮਨਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਉਰਫ ਰਿੰਕਲ ਨੂੰ ਗ੍ਰਿਫਤਾਰ ਕੀਤਾ।
ਐਸ.ਐਸ.ਪੀ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 09-06-2021 ਨੂੰ ਐਸ.ਆਈ ਹਰਜਿੰਦਰ ਸਿੰਘ, ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਮੋਹਾਲੀ ਸਹਿਰ ਵਿੱਚ ਬੁਲਟ ਮੋਟਰਸਾਇਕਲ ਚੋਰੀਆ ਕਰਨ ਵਾਲੇ ਗਿਰੋਹ ਦੇ ਮੈਂਬਰ ਬੁਲਟ ਮੋਟਰਸਾਇਕਲ ਚੋਰੀ ਕਰਨ ਦੀ ਭਾਲ ਵਿੱਚ ਘੁੰਮ ਰਹੇ ਹਨ।ਜਿਸ ਤੇ ਪੁਲਿਸ ਪਾਰਟੀ ਵੱਲੋਂ ਬਾਵਾ ਵਾਇਟ ਹਾਊਸ ਫੇਸ-11 ਮੋਹਾਲੀ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰਨੀ ਸੁਰੂ ਕੀਤੀ।ਦੋਰਾਨੇ ਨਾਕਾਬੰਦੀ ਦੋ ਮੋਨੇ ਲੜਕੇ ਚੰਡੀਗੜ ਸਾਇਡ ਤੋਂ ਬੁਲਟ ਮੋਟਰ ਸਾਇਕਲ ਨੰਬਰ PB06-AD-2042 ਤੇ ਆਉਂਦੇ ਦਿਖਾਈ ਦਿੱਤੇ ਜਿਹਨਾਂ ਨੂੰ ਮੋਕਾ ਪਰ ਕਾਬੂ ਕਰਕੇ ਬੁਲਟ ਮੋਟਰਸਾਇਕਲ ਦੇ ਨੰਬਰ ਬਾਰੇ ਪੜਤਾਲ ਕੀਤੀ ਜਿਸਦਾ ਅਸਲ ਨੰਬਰ PB65-AS-8849 ਪਤਾ ਲੱਗਾ ਇਸ ਸਬੰਧੀ ਮੁੱਕਦਮਾ ਨੰਬਰ 163 ਮਿਤੀ 29-10-2020 ਅ/ਧ 379 IPC ਥਾਣਾ ਮਟੋਰ ਦਰਜ ਰਜਿਸਟਰ ਹੈ।ਫੜੇ ਗਏ ਸਖਸਾ ਦੀ ਪਹਿਚਾਣ ਸੁਖਵੀਰ ਸਿੰਘ ਉਰਫ ਸੁੱਖਾ ਪੁੱਤਰ ਜਗਤਾਰ ਸਿੰਘ ਵਾਸੀ ਸਾਂਤੀਨਗਰ ਡੇਰਾ ਫਲੌਲੀ ਪਟਿਆਲਾ ਹਾਲ ਵਾਸੀ ਗੁਰੁ ਹਰਗੋਬਿੰਦ ਕਲੌਨੀ ਗਲੀ ਨੰਬਰ 02 ਬਹਾਦਰਗੜ ਪਟਿਆਲਾ ਅਤੇ ਰਮਨਪ੍ਰੀਤ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਮਕਾਨ ਨੰਬਰ 91 ਗੁਰੂਨਾਨਕ ਨਗਰ ਬਹਾਦਰਗੜ ਪਟਿਆਲਾ ਵਜੋਂ ਹੋਈ।ਦੋਰਾਨੇ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸੀ ਹੈਰੋਇੰਨ ਦਾ ਨਸ਼ਾ ਕਰਨ ਦੇ ਆਦੀ ਹਨ।ਦੋਸੀ ਸੁਖਵੀਰ ਸਿੰਘ ਉਰਫ ਸੁੱਖਾ ਉਪਰ ਪਹਿਲਾਂ ਵੀ ਥਾਣਾ ਅਰਬਨ ਸਟੇਟ ਪਟਿਆਲਾ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਹੈ।ਦੋਸੀ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੋਹਾਲੀ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਅਤੇ ਮੋਹਾਲੀ ਸ਼ੂਭਾਂਐ ਵਿੱਚ ਨੌਕਰੀ ਕਰਦਾ ਸੀ ਜਿਸ ਨੇ ਇੱਥੇ ਤਿੰਨ ਸਾਲ ਦੇ ਕਰੀਬ ਨੌਕਰੀ ਕੀਤੀ ਜਿੱਥੇ ਉਸ ਨੂੰ 18000/- ਰੁਪਏ ਪ੍ਰਤੀ ਮਹੀਨਾਂ ਤਨਖਾਹ ਮਿਲਦੀ ਤੇ ਦੋਸ਼ੀ ਹੈਰੋਇੰਨ ਦਾ ਨਸ਼ਾ ਕਰਦਾ ਸੀ।ਦੋਨੋਂ ਦੋਸੀਆ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਮੋਹਾਲੀ, ਚੰਡੀਗੜ ਸਹਿਰ ਤੋਂ ਆਪਣੇ ਸਾਥੀਆ ਨਾਲ ਮਿਲਕੇ ਬੁਲਟ ਮੋਟਰਸਾਇਕਲ ਚੋਰੀ ਕੀਤੇ ਹਨ।ਦੋਸੀਆਂ ਉੱਕਤ ਨੂੰ ਮਿਤੀ 10-06-2021 ਨੂੰ ਮਾਨਯੋਗ ਅਦਾਲਤ ਪੇਸ ਕਰਕੇ 04 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ।ਮਿਤੀ 11-06-2021 ਨੂੰ ਦੋਸੀਆਂ ਗਿਰੋਹ ਦੇ ਇੱਕ ਹੋਰ ਮੈਂਬਰ ਨੂੰ ਬਲਵਿੰਦਰ ਸਿੰਘ ਉਰਫ ਰਿੰਕਲ ਪੁੱਤਰ ਕੁਲਵੰਤ ਸਿੰਘ ਵਾਸੀ ਕਾਂਵਾਵਾਲੀ ਥਾਣਾ ਸਦਰ ਫਾਜਲਿਕਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਬਿਨ੍ਹਾਂ ਨੰਬਰੀ 2 ਬੁਲਟ ਮੋਟਰਸਾਇਕਲ ਕਲਾਸਿਕ ਬ੍ਰਾਮਦ ਕੀਤੇ ਪੜਤਾਲ ਤੋਂ ਪਤਾ ਲੱਗਾ ਕਿ ਇਸਦਾ ਅਸਲ ਨੰਬਰ PB65-AT-6421 ਹੈ।ਇਸ ਸਬੰਧੀ ਮੁੱਕਦਮਾ ਨੰਬਰ 61 ਮਿਤੀ 27-06-2020 ਅ/ਧ 379 IPC ਥਾਣਾ ਫੇਸ-8 ਮੋਹਾਲੀ ਦਰਜ ਰਜਿਸਟਰ ਹੈ। ਬੁਲਟ ਮੋਟਰਸਾਇਕਲ CH01-BW-0482 ਰੰਗ ਕਾਲਾ ਚੰਡੀਗੜ ਤੋਂ ਚੋਰੀ ਕੀਤਾ ਹੈ।ਦੋਸੀ ਬਲਵਿੰਦਰ ਸਿੰਘ ਉਰਫ ਰਿੰਕਲ ਨੇ ਇਹ ਵੀ ਦੱਸਿਆ ਕਿ ਉਹ ਪਹਿਲਾਂ ਮੋਹਾਲੀ ਸ਼ੂਭਾਂਐ ਵਿੱਚ ਨੌਕਰੀ ਕਰਦਾ ਸੀ।ਦੋਸੀਆ ਪਾਸੋਂ ਪੁੱਛਗਿੱਛ ਦੌਰਾਨ ਪਹਿਲੇ ਚੋਰੀ ਕੀਤੇ ਮੋਟਰਸਾਇਕਲਾ ਵਿੱਚੋਂ ਤਿੰਨ ਮੋਟਰਸਾਇਕਲ ਜਿੰਨਾ ਵਿੱਚ ਇੱਕ ਬੁਲਟ ਮੋਟਰਸਾਇਕਲ ਨੰਬਰ HR32-J-4036 ਰੰਗ ਕਾਲਾ, ਇੱਕ ਮੋਟਰ ਸਾਈਕਲ ਹੀਰੋ ਸਪਲ਼ੈਡਰ ਨੰਬਰ PB65-AM-2032 ਰੰਗ ਕਾਲਾ ਅਤੇ ਇੱਕ ਮੋਟਰ ਸਾਈਕਲ ਠੜਸ਼ ਨੰਬਰੀ ਫਭ65-ਅੰ-2032 ਨਿਸ਼ਾਨਦੇਹੀ ਤੇ ਬ੍ਰਾਮਦ ਕੀਤੇ ਹਨ।ਗਿਰੋਹ ਦੇ ਮੈਂਬਰਾ ਪਾਸ ਚੋਰੀ ਦੇ ਦੋ ਮੋਟਰਸਾਇਕਲ ਹਨ ਜਿਹਨਾਂ ਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇਗਾ।ਦੋਸੀਆਂ ਖਿਲਾਫ ਮੁਕੱਦਮਾ ਨੰਬਰ 72 ਮਿਤੀ 09-06-2021 A/D 379,411,473-IPC ਆਈ.ਪੀ.ਸੀ ਤਹਿਤ ਥਾਣਾ ਫੇਸ-11 ਮੋਹਾਲੀ ਦਰਜ ਰਜਿਸਟਰ ਹੋਇਆ ਹੈ।ਦੋਸੀਆ ਨੂੰ ਮਾਨਯੋਗ ਅਦਾਲਤ ਪੇਸ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।
ਗ੍ਰਿਫਤਾਰੀ ਸਬੰਧੀ ਵੇਰਵਾ:-
1. ਸੁਖਵੀਰ ਸਿੰਘ ਉਰਫ ਸੁੱਖਾ ਪੁੱਤਰ ਜਗਤਾਰ ਸਿੰਘ ਕੌਮ ਜੱਟ ਸਿੱਖ ਵਾਸੀ ਸਾਂਤੀਨਗਰ ਡੇਰਾਫਲੌਲੀ ਪਟਿਆਲਾ ਹਾਲ ਵਾਸੀ ਗੁਰੁ ਹਰਗੋਬਿੰਦ ਕਲੌਨੀ ਗਲੀ ਨੰਬਰ 02 ਬਹਾਦਰਗੜ ਪਟਿਆਲਾ।
2. ਰਮਨਪ੍ਰੀਤ ਸਿੰਘ ਪੁੱਤਰ ਕਸਮੀਰ ਸਿੰਘ ਕੌੰਮ ਲਬਾਣਾ ਵਾਸੀ ਮਕਾਨ ਨੰਬਰ 91 ਗੁਰੂਨਾਨਕ ਨਗਰ ਬਹਾਦਰਗੜ ਪਟਿਆਲਾ।
3. ਬਲਵਿੰਦਰ ਸਿੰਘ ਉਰਫ ਰਿੰਕਲ ਪੁੱਤਰ ਕੁਲਵੰਤ ਸਿੰਘ ਕੌਮ ਰਾਏ ਸਿੱਖ ਵਾਸੀ ਕਾਂਵਾਵਾਲੀ ਥਾਣਾ ਸਦਰ ਫਾਜਲਿਕਾ।
ਬ੍ਰਾਮਦਗੀ:- 4 ਬੋਲਟ ਮੋਟਰਸਾਇਕਲ, 1 ਸਪਲੈਂਡਰ ਮੋਟਰਸਾਇਕਲ ਅਤੇ 1 ਟੀ.ਵੀ.ਐਸ ਮੋਟਰਸਾਇਕਲ।
ਕੁੱਲ ਬ੍ਰਾਮਦਗੀ:- 6 ਮੋਟਰਸਾਇਕਲ
No comments:
Post a Comment