Thursday, June 17, 2021

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕਿਤਾਬ "ਪ੍ਰੋਸਟੇਟ (ਗਦੂਦ) ਦੇ ਕੈਂਸਰ ਬਾਰੇ ਮੁੱਲਾਂ ਦੀ ਮੁੱਢਲੀ ਜਾਣਕਾਰੀ' ਲੋਕ ਅਰਪਣ

ਐਸ ਏ ਐਸ ਨਗਰ, 17 ਜੂਨ : ਬਲਬੀਰ ਸਿੰਘ ਸਿੱਧੂ, ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ ਨੇ ਡਾ:ਬਲਦੇਵ ਸਿੰਘ ਔਲਖ ਦੁਆਰਾ ਪੰਜਾਬੀ ਵਿੱਚ ਲਿਖੀ ਕਿਤਾਬ “ਪ੍ਰੋਸਟੇਟ (ਗਦੂਦ) ਦੇ ਕੈਂਸਰ ਬਾਰੇ ਮੁੱਲਾਂ ਦੀ ਮੁੱਢਲੀ ਜਾਣਕਾਰੀ' ਲੋਕ ਅਰਪਣ ਕੀਤੀ।

ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 2021 ਦੇ ਪ੍ਰੋਸਟੇਟ ਕੈਂਸਰ ਦੀਆਂ ਰਿਪੋਰਟਾਂ ਅਨੁਸਾਰ ਭਾਰਤ ਵਿੱਚ 14 ਲੱਖ ਲੋਕ ਪ੍ਰਭਾਵਤ ਹੋਏ, ਜਿਨ੍ਹਾਂ ਨੇ ਹਸਪਤਾਲ ਦੀ ਸਲਾਹ ਲਈ ਪਰ ਅਸਲ ਗਿਣਤੀ ਇਸ ਤੋਂ ਵੀ ਕਿਤੇ ਵੱਧ ਹੈ। ਇਸ ਲਈ ਮੁੱਢਲੀ ਜਾਣਕਾਰੀ ਇਲਾਜ ਦੀ ਕੁੰਜੀ ਹੈ। 

ਇਸ ਕਿਤਾਬ ਵਿੱਚ ਡਾ. ਔਲਖ ਨੇ ਸਲਾਹ ਦਿੱਤੀ ਹੈ ਕਿ 50 ਸਾਲ ਦੀ ਉਮਰ ਤੋਂ ਬਾਅਦ ਮਰਦਾਂ ਨੂੰ ਖੂਨ ਦੀ ਜਾਂਚ (ਪੀ.ਐਸ.ਏ.) ਬਾਕਾਇਦਾ ਕਰਵਾਉਣੀ ਚਾਹੀਦੀ ਹੈ। ਜੇ ਪਿਸ਼ਾਬ ਜਾਂ ਯੋਨ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਯੂਰੋਲੋਜਿਸਟ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ। 

ਸ. ਸਿੱਧੂ ਨੇ ਡਾ. ਔਲਖ ਅਤੇ ਡਾ:ਅਪਾਰ ਸਿੰਘ ਬਿੰਦਰਾ (ਸੰਪਾਦਕ) ਨੂੰ ਵਧਾਈ ਦਿੱਤੀ ਅਤੇ ਇਸ ਕਿਤਾਬ ਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਸਹਾਈ ਹੋਣ ਦੇ ਕਾਬਲ ਦੱਸਿਆ।


ਇਹ ਪੁਸਤਕ ਸਟੇਟ ਐਵਾਰਡੀ ਡਾ:ਬਲਦੇਵ ਸਿੰਘ ਔਲਖ, ਮੁੱਖ ਯੂਰੋਲੋਜਿਸਟ ਅਤੇ ਟ੍ਰਾਂਸਪਲਾਂਟ ਸਰਜਨ, ਇਕਾਈ ਹਸਪਤਾਲ, ਲੁਧਿਆਣਾ ਦੁਆਰਾ ਲਿਖੀ ਗਈ ਹੈ। ਪ੍ਰੋਸਟੇਟ ਕੈਂਸਰ ਜੋ 50 ਸਾਲ ਤੋਂ ਵੱਧ ਉਮਰ ਦੇ ਮਰਦਾਂ ਨੂੰ ਤਾਂ ਪ੍ਰਭਾਵਤ ਕਰਦਾ ਹੀ ਹੈ ਅਤੇ ਇਹ ਵੱਖ-ਵੱਖ ਮਰੀਜ਼ਾਂ ਨੂੰ ਵੱਖਰੇ ਢੰਗ ਨਾਲ ਪ੍ਰਭਾਵਤ ਕਰਦਾ ਹੈ। 

ਇਹ ਮਰਦਾਂ ਵਿਚ ਕਾਫੀ ਗਿਣਤੀ ਵਿਚ ਹੁੰਦਾ ਹੈ ਅਤੇ ਉਮਰ ਦੇ ਲਿਹਾਜ ਨਾਲ ਗਿਣਤੀ ਵਧਦੀ ਜਾਂਦੀ ਹੈ। ਇਸ ਲਈ ਜਨਤਾ ਨੂੰ ਇਸ ਬਿਮਾਰੀ ਦੇ ਮਾਹਰ ਯਾਨੀ ਕਿ ਯੂਰੋਲੋਜਿਸਟ ਕੋਲੋਂ ਆਪਣੇ-ਆਪਣੇ ਮਾਮਲਿਆਂ ਵਿਚ ਇਲਾਜ ਦੇ ਅਸਲ ਤਰੀਕਿਆਂ ਬਾਰੇ ਜਾਣਨ ਦੀ ਜ਼ਰੂਰਤ ਹੈ ਤਾਂ ਕਿ ਸੋਸ਼ਲ ਮੀਡੀਆ ਉੱਤੇ ਮੌਜੂਦ ਗਲਤ ਜਾਣਕਾਰੀ ਜਾਂ ਅਖੌਤੀ ਮਾਹਰਾਂ ਦੀ ਜਾਣਕਾਰੀ ਦਾ ਸ਼ਿਕਾਰ ਨਾ ਹੋਵੇ। 

ਪੁਸਤਕ ਲੱਛਣ ਅਤੇ ਸੰਕੇਤਾਂ, ਨਿਦਾਨ, ਪੜਾਵਾਂ, ਸਰਜਰੀ, ਰੇਡੀਓਥੈਰੇਪੀ, ਹਾਰਮੋਨਲ ਥੈਰੇਪੀ ਅਤੇ ਪ੍ਰੋਸਟੇਟ ਕੈਂਸਰ ਮਰੀਜ਼ਾਂ ਦੀ ਖੁਰਾਕ ਸਮੇਤ ਵੱਖੋ ਵੱਖਰੇ ਢੰਗਾਂ ਬਾਰੇ ਦੱਸਦੀ ਹੈ।

ਡਾ. ਔਲਖ ਨੇ ਕਿਹਾ ਕਿ ਚੰਗੀ ਖਬਰ ਹੈ ਪ੍ਰੋਸਟੇਟ ਕੈਂਸਰ ਇਲਾਜ਼ ਯੋਗ ਹੈ ਅਤੇ ਹੋ ਸਕਦਾ ਹੈ ਕਿ ਉਹ ਮਰੀਜ਼ਾਂ ਨੂੰ ਨਾ ਮਾਰ ਸਕੇ ਪਰ ਬੁਰੀ ਖਬਰ ਇਹ ਹੈ ਕਿ ਮਰੀਜ਼ ਕਾਫੀ ਦੇਰ ਨਾਲ ਮੂਤਰ ਮਾਹਰ ਯੂਰੋਲੋਜਿਸਟ ਨਾਲ ਸਲਾਹ-ਮਸ਼ਵਰਾ ਕਰਦੇ ਹਨ, ਜਿਸ ਨਾਲ ਬਿਮਾਰੀ ਗੰਭੀਰ ਹੋ ਜਾਂਦੀ ਹੈ।  

ਇਸ ਮੌਕੇ ਡਾ:ਅਪਾਰ ਸਿੰਘ ਬਿੰਦਰਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿਚ ਇਹੋ ਜਿਹੀਆਂ ਹੋਰ ਕਿਤਾਬਾਂ ਵੀ ਪ੍ਰਕਾਸ਼ਤ ਕੀਤੀਆਂ ਜਾਣਗੀਆਂ।


No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger