ਐਸ.ਏ.ਐਸ ਨਗਰ, 16 ਜੂਨ : ਬੇਰੋਜ਼ਗਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਪੰਜਾਬ ਹੁਨਰ ਵਿਕਾਸ ਮਿਸ਼ਨ । ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੀਵ ਕੁਮਾਰ ਗੁਪਤਾ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਰਾਜ ਵਿੱਚ ਨੌਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖ-ਵੱਖ ਸਕੀਮਾਂ ਤਹਿਤ ਹੁਨਰ ਦੀ ਸਿਖਲਾਈ ਮੁਫ਼ਤ ਦਿੱਤੀ ਜਾ ਰਹੀ ਹੈ। ਹੁਨਰ ਸਿਖਲਾਈ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕਿੱਤਾ ਮੁੱਖੀ ਸਿਖਲਾਈ ਦੇ ਕੇ ਨੌਕਰੀ ਯੋਗ ਬਣਾਉਣਾ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਆਮਦਨ ਦਾ ਜ਼ਰੀਆ ਬਣ ਸਕਣ।
ਉਨ੍ਹਾਂ ਦੱਸਿਆ ਕਿ ਆਮ ਲੜਕੇ / ਲੜਕੀਆਂ ਦੇ
ਨਾਲ- ਨਾਲ ਦਿਵਿਆਂਗ ਲੜਕੇ / ਲੜਕੀਆਂ ਨੂੰ ਵੀ ਹੁਨਰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ
ਉਹ ਆਪਣੇ ਆਪ ਨੂੰ ਆਪਣੇ ਪਰਿਵਾਰ ਤੇ ਬੋਝ ਨਾ ਸਮਝਣ।
ਪੰਜਾਬ
ਹੁਨਰ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਹੁਨਰਮੰਦ ਕਰ ਕੇ ਆਤਮ ਨਿਰਭਰ ਬਣਾਉਣ ਵਿੱਚ ਸਹਾਈ
ਸਾਬਤ ਹੋ ਰਿਹਾ ਹੈ, ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੋ ਲੜਕੀਆਂ ਕੁਲਵਿੰਦਰ
ਕੌਰ ਅਤੇ ਕਰਮਜ਼ੋਤੀ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਹੁਨਰ ਨਾਲ ਸਬੰਧਤ ਕਰਵਾਏ
ਜਾਂਦੇ ਕੋਰਸ ਕਰ ਕੇ ਨਾ ਸਿਰਫ਼ ਆਪਣੇ ਪੈਰਾਂ ਤੇ ਖੜੇ ਹੋਕੇ ਬੇਰੋਜ਼ਗਾਰਾਂ ਲਈ ਵੀ ਰਾਹ
ਦਸੇਰਾ ਸਾਬਤ ਹੋ ਰਹੇ ਹਨ। ਇਸ ਮੌਕੇ ਕੁਲਵਿੰਦਰ ਕੌਰ ਵਾਸੀ ਖਰੜ੍ਹ ਨੇ ਦੱਸਿਆ ਕਿ ਉਸ ਨੇ
ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਟਰੇਨਿੰਗ ਪਾਰਟਨਰ "ਸਿਵ ਐਜ਼ੂਕੇਸਨ ਸੋਸਾਇਟੀ" ਖਰੜ੍ਹ ਤੋਂ
6 ਮਹੀਨੇ ਦਾ ਫੈਸ਼ਨ ਡਿਜਾਇਨਰ ਦਾ (ਸ਼ਾਰਟ ਟਰਮ) ਕੋਰਸ ਕਰ ਕੇ ਖਰੜ੍ਹ ਵਿਖੇ ਅਰਸ ਨਾਮ ਦਾ
ਬੁਟੀਕ ਸ਼ੁਰੂ ਕੀਤਾ ਅਤੇ ਅੱਜ ਇਸ ਬੁਟੀਕ ਰਾਹੀਂ ਹਰ ਮਹੀਨੇ 15 ਹਜ਼ਾਰ ਤੋਂ ਵਧੇਰੇ ਕਮਾ
ਰਹੀ ਹੈ।
ਇਸ ਮੌਕੇ ਕਰਮਜ਼ੋਤੀ ਵਾਸੀ ਖਰੜ੍ਹ ਨੇ ਦੱਸਿਆ ਕਿ ਉਸ ਨੇ
ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਟਰੇਨਿੰਗ ਪਾਰਟਨਰ " ਦਾ ਸੈਲਟਰ " ਖਰੜ ਤੋ 3 ਮਹੀਨੇ ਦਾ
ਮੇਕਅਪ ਆਰਟਿਸਟ ਦਾ (ਸ਼ਾਰਟ ਟਰਮ) ਕੋਰਸ ਕਰ ਕੇ ਸਮਰੀਨ ਨਾਮੀ ਬਿਉਟੀ ਪਾਰਲਰ ਦਾ ਕੰਮ
ਸ਼ੁਰੂ ਕੀਤਾ ਅਤੇ ਹਰ ਮਹੀਨੇ 30 ਹਜ਼ਾਰ ਤੋਂ ਵਧੇਰੇ ਕਮਾ ਰਹੀ ਹੈ। ਉਹਨਾ ਦਾ ਕਹਿਣਾ ਹੈ ਕਿ
ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਕਿੱਤਾ ਮੁੱਖੀ ਸਿਖਲਾਈ ਹਾਸਲ ਕਰ ਕੇ ਉਹ ਆਪਣਾ
ਕਾਰੋਬਾਰ ਸ਼ੁਰੂ ਕਰਨ ਦੇ ਕਾਬਿਲ ਹੋ ਸਕੇ ਹਨ ਅਤੇ ਚੰਗੀ ਆਮਦਨ ਕਮਾ ਕੇ ਆਪਣੇ ਪਰਿਵਾਰ
ਦੀਆਂ ਜ਼ਿੰਮੇਵਾਰੀਆਂ ਚੰਗੇ ਤਰੀਕੇ ਨਾਲ ਨਜਿੱਠ ਰਹੀਆਂ ਹਨ।
ਪੰਜਾਬ ਹੁਨਰ
ਵਿਕਾਸ ਮਿਸ਼ਨ ਰਾਹੀਂ ਕਰਵਾਏ ਜਾਂਦੇ ਹੁਨਰ ਨਾਲ ਸਬੰਧਤ ਕੋਰਸਾਂ ਦਾ ਲਾਹਾ ਲੈਣ ਲਈ ਮਿਸ਼ਨ
ਦੇ ਦਫ਼ਤਰ ਕਮਰਾ ਨੰ: 453, ਤੀਜ਼ੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76,
ਐਸ.ਏ.ਐਸ ਨਗਰ ਜਾਂ ਮੋਬਾਇਲ ਨੰ: 8872488853 ਤੇ ਸੰਪਰਕ ਕੀਤਾ ਜਾ ਸਕਦਾ ।
No comments:
Post a Comment