SBP GROUP

SBP GROUP

Search This Blog

Total Pageviews

Tuesday, July 20, 2021

ਮੁਕਾਬਲੇ ਵਿੱਚ ਭਾਗ ਲੈਣ ਦੀ ਆਖਰੀ ਮਿਤੀ 01 ਅਗਸਤ 2021

 ਐਸ.ਏ.ਐਸ. ਨਗਰ 20 ਜੁਲਾਈ :ਮੁੱਖ ਚੋਣ ਅਫ਼ਸਰ, ਪੰਜਾਬ ਚੰਡੀਗੜ੍ਹ ਵਲੋਂ ਆਮ ਜਨਤਾ ਲਈ ਇੱਕ ਹੁਨਰ ਮੁਕਾਬਲਾ ਰੱਖਿਆ ਗਿਆ ਹੈ, ਜਿਸ ਦਾ ਵਿਸ਼ਾ "ਸਟੇਟ ਇਲੈਕਸ਼ਨ ਐੰਥਮ ਮੁਕਾਬਲਾ" ਹੈ। ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰਤੀਯੋਗੀ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇੱਕ ਨਵੇਕਲਾ ਗੀਤ ਲਿੱਖ ਕਿ ਸਮੇਤ ਨਾਮ, ਮੋਬਾਇਲ ਨੰਬਰ ਅਤੇ ਪਤਾ E- Mail ID smmceopb@gmail.com ਤੇ mail ਕਰਨਾ ਹੋਵੇਗਾ। ਗੀਤ ਦਾ ਮੁੱਖ ਵਿਸ਼ਾ ਪੰਜਾਬ ਦੀਆਂ ਚੋਣਾਂ ਹਨ। ਗੀਤ ਸਿਰਫ ਪੰਜਾਬੀ ਭਾਸ਼ਾ ਵਿੱਚ ਹੋਣਾ ਜ਼ਰੂਰੀ ਹੈ। ਗੀਤ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਨੇਤਾ ਦਾ ਜਿਕਰ ਨਹੀ ਹੋਣਾ ਚਾਹੀਦਾ। ਗੀਤ ਵਿੱਚ ਕਿਸੇ ਵੀ ਧਰਮ-ਵਿਸ਼ੇਸ਼ ਸਬੰਧੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਸਾਰੇ ਪ੍ਰਾਪਤ ਹੋਏ ਗੀਤ ਸੀ.ਈ.ਓ ਪੰਜਾਬ ਦਫ਼ਤਰ ਦੀ ਮਲਕੀਅਤ ਹੋਣਗੇ।


ਗੀਤਾਂ ਦੀ ਸਮੀਖਿਆ ਲਈ ਗਠਿਤ ਕਮੇਟੀ ਜੇਤੂ ਦੀ ਚੋਣ ਕਰੇਗੀ। ਮੁਕਾਬਲੇ ਵਿੱਚ ਭਾਗ ਲੈਣ ਦੀ ਆਖਰੀ ਮਿਤੀ 01 ਅਗਸਤ,2021 ਹੈ। ਇਸ ਮੁਕਾਬਲੇ ਦੇ ਜੇਤੂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ-ਪੱਤਰ ਦੇ ਨਾਲ 7500/- ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਅਤੇ ਨਾਲ ਹੀ 5 ਚੋਣਵੇਂ ਪ੍ਰਤੀਯੋਗੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ-ਪੱਤਰ ਦਿੱਤੇ ਜਾਣਗੇ।

 ਆਮ ਜਨਤਾ ਨੂੰ ਅਪੀਲ  ਹੈ ਕਿ ਇਸ ਮੁਕਾਬਲੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ।

No comments:


Wikipedia

Search results

Powered By Blogger