ਐਸ.ਏ.ਐਸ.ਨਗਰ 20 ਜੁਲਾਈ : ਬਾਗਬਾਨੀ ਵਿਭਾਗ ਪੰਜਾਬ ਵਿੱਚ ਫਸਲੀ ਵਿਭਿੰਨਤਾ ਲਿਆਉਣ ਲਈ ਸਦਾ ਹੀ ਯਤਨਸ਼ੀਲ ਰਿਹਾ ਹੈ। ਵਿਭਾਗ ਫਸਲੀ ਵਿਭਿੰਨਤਾ ਦੇ ਨਾਲ ਨਾਲ ਘਰਾਂ ਵਿੱਚ ਘਰੇਲੂ ਬਗੀਚੀਆਂ ਅਤੇ ਫਲਦਾਰ ਬੂਟੇ ਲਗਾਕੇ ਖੁਰਾਕੀ ਪੱਧਰ ਉੱਚਾ ਚੁਕਣ ਲਈ ਉਪਰਾਲੇ ਕਰ ਰਿਹਾ ਹੈ। ਇਸ ਸਾਲ ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ ਸੈ਼ਲਿੰਦਰ ਕੌਰ ਆਈ.ਐਫ.ਐਸ ਦੇ ਨਿਰਦੇਸ਼ਾਂ ਅਨੁਸਾਰ ਫਲਦਾਰ ਰਕਬੇ ਵਿੱਚ ਵਾਧਾ ਕਰਨ ਲਈ ਫਲਦਾਰ ਪੌਦਿਆਂ (ਅੰਬ, ਜਾਮਣ, ਨਿੰਬੂ, ਆਦਿ) ਦੇ ਬੀਜਾਂ ਦੀਆਂ ਸੀਡ ਬਾਲ ਬਣਾਕੇ ਮਿਤੀ 20 ਜੁਲਾਈ ਤੋਂ 25 ਜੁਲਾਈ ਤੱਕ ਸਪੈਸ਼ਲ ਮੁਹਿੰਮ ਚਲਾਕੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਲਗਾਈਆਂ ਜਾਣਗੀਆਂ। ਇਸ ਮਹਿੰਮ ਤਹਿਤ 2.50 ਲੱਖ ਸੀਡ ਬਾਲ ਪੰਚਾਇਤਾਂ ਵਿੱਚ ਵੰਡੀਆਂ ਜਾਣਗੀਆਂ।
ਜਿਲ੍ਹਾ ਐਸ.ਏ.ਐਸ ਨਗਰ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿ਼ਨਰ (ਵਿਕਾਸ) ਵੱਲੋਂ ਕੀਤੀ ਗਈ । ਉਪ ਡਾਇਰੈਕਟਰ ਬਾਗਬਾਨੀ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਤਕਰੀਬਨ 9000 ਸੀਡ ਬਾਲ 90 ਗਰਾਮ ਪੰਚਾਇਤਾਂ ਵਿੱਚ ਵਿਭਾਗ ਦੀ ਦੇਖ ਰੇਖ ਹੇਠ ਲਗਾਏ ਜਾਣਗੇ। ਜਸਪ੍ਰੀਤ ਸਿੰਘ ਸਿੱਧੂ ਬਾਗਬਾਨੀ ਵਿਕਾਸ ਅਫਸਰ, ਡੇਰਾਬੱਸੀ ਨੇ ਦੱਸਿਆ ਕਿ ਇਸ ਤਕਨੀਕ ਨਾਲ ਲਗਾਏ ਫਲਦਾਰ ਬੂਟੇ ਸਥਾਪਿਤ ਜਲਦੀ ਹੋ ਜਾਂਦੇ ਹਨ ਅਤੇ ਇਹਨਾਂ ਵਿੱਚ ਮਰਨ ਦਰ ਬਹੁਤ ਘੱਟ ਹੁੰਦੀ ਹੈ। ਇਹ ਸੀਡ ਬਾਲ ਜਿਆਦਾ ਤਰ ਪਿੰਡ ਦੇ ਛੱਪੜਾਂ ਦੁਆਰੇ ਅਤੇ ਖੇਡ ਮੈਦਾਨਾਂ ਦੁਆਲੇ ਲਗਾਏ ਜਾਣਗੇ। ਇਸ ਤਰ੍ਹਾਂ ਕੀਤੀ ਗਈ ਪਲਾਂਟੇਸ਼ਨ ਨਾਲ ਵਾਤਾਵਰਨ ਸ਼ੁੱਧ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਫਲ ਉਪਲਬੱਧ ਹੋਣ ਨਾਲ ਪੌਸ਼ਟਿਕ ਅਤੇ ਜਹਿਰ ਮੁਕਤ ਫ਼ਲ ਖਾਣ ਨੂੰ ਮਿਲਦੇ ਹਨ ।
No comments:
Post a Comment