SBP GROUP

SBP GROUP

Search This Blog

Total Pageviews

10 ਜੁਲਾਈ ਨੂੰ ਲਗਾਈ ਜਾਵੇਗੀ ਕੌਮੀ ਲੋਕ ਅਦਾਲਤ

 

ਐਸ ਏ ਐਸ ਨਗਰ, 05 ਜੁਲਾਈ : ਵੱਖ ਵੱਖ ਅਦਾਲਤਾਂ ਵਿੱਚ ਲੰਬਿਤ ਪਏ ਕੇਸਾਂ ਨੂੰ ਆਪਸੀ ਸਹਿਮਤੀ ਨਾਲ ਨਿਪਟਾਉਣ ਦੇ ਮੱਦੇਨਜ਼ਰ ਜਿਲੇ ਵਿੱਚ ਤਿਮਾਹੀ ਕੌਮੀ ਲੋਕ ਅਦਾਲਤ 10 ਜੁਲਾਈ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ  ਰਜਿੰਦਰ ਸਿੰਘ ਰਾਏ ਜਿਲਾ ਤੇ ਸ਼ੈਸਨ ਜੱਜ ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ.ਨਗਰ ਨੇ ਅੱਜ ਇੱਥੇ ਸਿਵਲ ਅਤੇ ਨਿਆਂਇਕ ਅਧਿਕਾਰੀਆਂ ਨਾਲ ਹੋਈ ਇੱਕ ਮੀਟਿੰਗ ਦੌਰਾਨ ਦਿੱਤੀ।



ਇਸ ਮੌਕੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਐਸ.ਐਸ.ਪੀ. ਸਤਿੰਦਰ ਸਿੰਘ, ਵਧੀਕ ਜਿਲਾ ਅਤੇ ਸੈਸ਼ਨ ਜੱਜ ਸ. ਸੰਦੀਪ ਸਿੰਗਲਾ, ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ -ਸੱਕਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਲਜਿੰਦਰ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟਰੇਟ ਸ੍ਰੀਮਤੀ ਪਮੇਲਪ੍ਰੀਤ ਗਰੇਵਾਲ , ਜਿਲਾ ਅਟਾਰਨੀ ਸ੍ਰੀ ਸੰਜੀਵ ਬੱਤਰਾ ਅਤੇ ਬਾਰ ਐਸੋਸੀਏਸਨ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਹਾਜ਼ਰ ਸਨ।

ਜ਼ਿਲਾ ਅਤੇ ਸੈਸ਼ਨ ਜੱਜ ਨੇ ਦੱਸਿਆ ਵੱਖ-ਵੱਖ ਕਿਸਮ ਦੇ ਕੇਸਾਂ ਨੂੰ ਆਪਸੀ ਸਮਝੌਤੇ ਰਾਹੀਂ ਨਿਪਟਾਉਣ ਲਈ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ । ਇਸ ਦੌਰਾਨ ਲੈਂਡ ਐਕੁਈਜ਼ੀਸ਼ਨ ਐਗਜ਼ੀਕਿਊਸ਼ਨ, ਸਥਾਈ ਲੋਕ ਅਦਾਲਤ (ਪੀ.ਯੂ.ਐੱਸ.) ਦੀਆਂ ਸ਼ਿਕਾਇਤਾਂ, ਪਰਿਵਾਰਕ ਮਸਲੇ, ਟ੍ਰੈਫਿਕ ਚਲਾਨਾਂ ਸਮੇਤ ਬਿਜਲੀ ਐਕਟ ਦੇ ਤਹਿਤ ਦਰਜ ਐਫ.ਆਈ.ਆਰਜ਼., ਵਿਸ਼ੇਸ਼ ਤੌਰ ’ਤੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਤਹਿਤ ਸੰਸਥਾਵਾਂ ਦੁਆਰਾ ਦਾਇਰ ਸ਼ਿਕਾਇਤਾਂ, ਰਿਕਵਰੀ ਸੂਟ  ਅਤੇ  ਮਾਨਯੋਗ ਅਦਾਲਤਾਂ ਦੇ ਰਿਕਾਰਡ (ਸੇਵਾ ਦੇ ਮਾਮਲਿਆਂ ਨਾਲ ਸੰਬੰਧਤ) ਦੇ ਫੈਸਲਿਆਂ ਦੇ ਅਧੀਨ ਆਉਣ ਵਾਲੇ ਮਾਮਲੇ ਵਿਚਾਰੇ ਜਾਣਗੇ।

 ਲੋਕਾਂ ਦੀ ਸਹੂਲਤ ਲਈ ਇਹ ਲੋਕ ਅਦਾਲਤ ਵਰਚੁਅਲ ਢੰਗ ਅਤੇ ਫਿਜ਼ੀਕਲੀ ਆਯੋਜਿਤ ਕੀਤੀ ਜਾਏਗੀ ਅਤੇ ਬੈਂਚਾਂ ਦੀ ਸਥਾਪਨਾ ਜਿਲਾ ਹੈਡ ਕੁਆਰਟਰ ਮੁਹਾਲੀ ਦੇ ਨਾਲ-ਨਾਲ ਖਰੜ ਅਤੇ ਡੇਰਾਬਸੀ ਸਬ-ਡਵੀਜਨਜ ਵਿਖੇ ਵੀ ਕੀਤੀ ਜਾਵੇਗੀ।


ਇਸ ਅਗਾਮੀ ਨੈਸ਼ਨਲ ਲੋਕ ਅਦਾਲਤ ਵਿੱਚ ਅਦਾਲਤਾਂ ਵਿੱਚ ਲੰਬਿਤ ਪਏ ਕੇਸਾਂ ਤੋਂ ਇਲਾਵਾ ਪ੍ਰੀ-ਲਿਟੀਗੇਸ਼ਨ ਵਾਲੇ ਕੇਸ ਵੀ ਦੇਖੇ ਜਾਣਗੇ।
ਉਹਨਾਂ ਅੱਗੇ ਦੱਸਿਆ ਕਿ ਲੋਕ ਅਦਾਲਤ ਦਾ ਵੱਡਾ ਫਾਇਦਾ ਇਹ ਹੈ ਕਿ ਮੁੱਕਦਮੇ ਦੁਆਰਾ ਅਦਾ ਕੀਤੀ ਗਈ ਕੋਰਟ ਫੀਸ ਵਾਪਸੀਯੋਗ ਹੈ ਅਤੇ ਲੋਕ ਅਦਾਲਤ ਦੁਆਰਾ ਦਿੱਤਾ ਗਿਆ ਫੈਸਲਾ ਅੰਤਮ ਅਤੇ ਧਿਰਾਂ ਲਈ ਲਾਜ਼ਮੀ ਹੋਵੇਗਾ।

ਉਨਾਂ ਅਪੀਲ ਕੀਤੀ ਕਿ ਸਮੇਂ ਅਤੇ ਪੈਸੇ ਦੀ ਬਚਤ  ਕਰਨ ਲਈ ਲੋਕਾਂ ਨੂੰ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।

No comments:


Wikipedia

Search results

Powered By Blogger