SBP GROUP

SBP GROUP

Search This Blog

Total Pageviews

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਬੂਟੇ ਲਗਾਕੇ ਵਾਤਾਵਰਨ ਦੀ ਸ਼ੁੱਧਤਾ ਦਾ ਦਿੱਤਾ ਸੁਨੇਹਾ, ਕਿਹਾ ਆਕਸੀਜਨ ਮਨੁੱਖ ਦੀ ਸਭ ਤੋਂ ਵੱਡੀ ਜ਼ਰੂਰਤ

ਐਸ.ਏ.ਐਸ.ਨਗਰ 02 ਜੂਨ : ਜਿਲ੍ਹੇ ਵਿੱਚ 5 ਜੂਨ ਨੂੰ ਵਿਆਪਕ ਪੱਧਰ ਤੇ ਮਨਾਏ ਜਾਣ ਵਾਲੇ ਵਿਸ਼ਵ ਵਾਤਾਵਰਣ ਦਿਵਸ ਦੀਆਂ ਤਿਆਰੀਆਂ ਸਦਕਾ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ- ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ  ਈ.ਵੀ.ਐਮ ਵੇਅਰ ਹਾਊਸ ਦੇ ਆਲੇ ਦੁਆਲੇ ਵੱਖ ਵੱਖ ਕਿਸਮ ਦੇ ਬੂਟੇ ਲਗਾਏ ਗਏ ਅਤੇ ਜਿਲ੍ਹੇ ਨੂੰ ਹਰਾ ਭਰਾ ਬਣਾੳਣ ਅਤੇ ਹਵਾ ਦੀ ਸੁੱਧਤਾ ਦਾ ਸੁਨੇਹਾ ਦਿੱਤਾ ਹੈ।



ਵਧੇਰੇ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ (ਚੋਣਾ) ਸ੍ਰੀ ਸੰਜੇ ਕੁਮਾਰ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੀ ਥੀਮ “ਟੁਵਾਰਡਜ਼ ਕਲੀਨਰ ਇੰਨਵਾਇਰਮੈਂਟ ਐਂਡ ਸਟਰੋਂਗ ਡੈਮੋਕਰੇਸੀ” ਦੇ ਤਹਿਤ ਅੱਜ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਿੰਦਰ ਕੌਰ ਬਰਾੜ ਵਲੋਂ ਈ.ਵੀ.ਐਮ ਵੇਅਰਹਾਊਸ ਦੇ ਆਲੇ ਦੁਆਲੇ ਵੱਖ ਵੱਖ ਕਿਸਮ ਦੇ ਬੂਟੇ ਲਗਾਏ ਗਏ।  ਉਹਨਾਂ ਵਲੋਂ ਜਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਜਿਲ੍ਹਾਂ ਉਪ ਮੰਡਲ ਮੈਜਿਸਟਰੇਟ 52 ਖਰੜ, 53 ਐਸ.ਏ.ਐਸ ਨਗਰ ਅਤੇ 112 ਡੇਰਾਬਸੀ ਅਤੇ ਐਨ.ਜੀ.ਓਜ਼ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਕਿਹਾ ਗਿਆ।  ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਚੋਣ ਅਫ਼ਸਰ, ਪੰਜਾਬ ਚੰਡੀਗੜ੍ਹ ਵਲੋਂ ਮਿਤੀ 5 ਜੂਨ  ਨੂੰ ਇੱਕ ਆਨਲਾਇਨ ਇਵੈਂਟ ਦਾ ਆਯੋਜਨ ਕੀਤਾ ਜਾਵੇਗਾ ਜਿਸ ਦਾ ਲਿੰਕ https://youtu.be/vfTixXENDwg ਹੈ।  ਸ੍ਰੀ ਸੰਜੇ ਕੁਮਾਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਸਮੂਹ ਬੀ.ਐਲ.ਓਜ਼/ਈ.ਐਲ.ਸੀ ਮੈਂਬਰਜ਼ ਨੂੰ ਇਸ ਈਵੈਂਟ  ਵਿੱਚ ਸ਼ਾਮਲ ਹੋਣ ਲਈ ਹਦਾਇਤ ਕੀਤੀ ਗਈ ਹੈ ਅਤੇ ਜਨਤਾ ਨੂੰ ਵਿਸਵ ਵਾਤਾਵਰਣ ਦਿਵਸ ਮੌਕੇ ਪੌਦੇ ਲਗਾਉਣ ਦੀ ਅਪੀਲ ਕੀਤੀ ਗਈ।

No comments:


Wikipedia

Search results

Powered By Blogger