ਐਸ.ਏ.ਐਸ ਨਗਰ, 12 ਜੁਲਾਈ : ਮੋਹਾਲੀ ਪੁਲਿਸ ਦੇ ਸਾਈਬਰ ਸੈਲ ਅਤੇ ਥਾਣਾ ਫੇਸ-1 ਮੋਹਾਲੀ ਦੀ ਟੀਮ ਵਲੋਂ
ਏ.ਟੀ.ਐਮ ਮਸ਼ੀਨਾ ਤੇ ਕਾਰਡ ਕਲੋਨਿੰਗ ਦੀਆਂ ਮਸੀਨਾ ਲਗਾ ਕੇ ਜਾਅਲੀ ਕਲੋਨ ਕੀਤੇ ਕਾਰਡ
ਤਿਆਰ ਕਰਕੇ ਪੈਸੇ ਕਢਵਾ ਕੇ ਠੱਗੀ ਮਾਰਨ ਵਾਲੇ 2 ਵਿਅਕਤੀ ਕਾਬੂ ਏ.ਟੀ.ਐਮ ਮਸ਼ੀਨ ਤੇ
ਕਾਰਡ ਕਲੋਨ ਕਰਨ ਵਾਲੀਆ ਮਸ਼ੀਨਾ, ਕੈਮਰਾ, ਲੈਪਟਾਪ ਅਤੇ ਵੱਡੀ ਗਿਣਤੀ ਵਿਚ ਨਗਦੀ
ਬ੍ਰਾਮਦ।
ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ ਮਾਨਯੋਗ ਸੀਨੀਅਰ ਕਪਤਾਨ ਪੁਲਿਸ
ਜਿਲਾ ਐਸ.ਏ.ਐਸ ਨਗਰ, ਸ਼੍ਰੀ ਗੁਰਜੋਤ ਸਿੰਘ ਕਲੈਰ ਪੀ.ਪੀ.ਐਸ ਕਪਤਾਨ ਪੁਲਿਸ ਟਰੈਫਿਕ ਤੇ
ਸਾਈਬਰ ਕਰਾਇਮ ਜਿਲ੍ਹਾ ਐਸ.ਏ.ਐਸ ਨਗਰ ਅਤੇ ਸ਼੍ਰੀ ਅਮਰਪ੍ਰੀਤ ਸਿੰਘ ਪੀ.ਪੀ.ਐਸ ਉਪ
ਕਪਤਾਨ ਪੁਲਿਸ ਟੈਕਨੀਕਲ ਸਪੋਰਟ ਤੇ ਫੋਰੰਸਿਕ ਤੇ ਸਾਈਬਰ ਕਰਾਇਮ ਜਿਲ੍ਹਾ ਐਸ.ਏ.ਐਸ
ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ ਅਮਨਦੀਪ ਸਿੰਘ, ਇੰਚਾਰਜ ਸਾਈਬਰ ਸੈਲ,
ਐਸ.ਏ.ਐਸ ਨਗਰ ਅਤੇ ਥਾਣਾ ਫੇਸ-1 ਮੋਹਾਲੀ ਦੀ ਟੀਮ ਵਲੋਂ ਮਿਤੀ 06.07.2020 ਨੂੰ ਗੁਪਤ
ਸੂਚਨਾ ਦੇ ਆਧਾਰ ਪਰ ਜਿਲ੍ਹਾ ਐਸ.ਏ.ਐਸ ਨਗਰ ਦੇ ਫੇਜ-1, ਫੇਜ-5 ਅਤੇ ਹੋਰ ਵੱਖ-ਵੱਖ
ਏ.ਟੀ.ਐਮ ਤੇ ਕਾਰਡ ਕਲੋਨਿੰਗ ਦੀਆਂ ਮਸ਼ੀਨਾ ਅਤੇ ਕੈਮਰਾ ਲਗਾ ਕੇ ਡਾਟਾ ਇਕਾਠਾ ਕਰਕੇ
ਜਲੰਧਰ ਵਿਖੇ ਆਪਣੇ ਟਿਕਾਣੇ ਤੇ ਬੈਠ ਕੇ ਲੈਪਟਾਪ ਦੀ ਮਦਦ ਨਾਲ ਜਾਅਲੀ ਕਲੋਨ ਕੀਤੇ ਕਾਰਡ
ਤਿਆਰ ਕਰਕੇ ਜਲੰਧਰ ਵਿਖੇ ਵੱਖ-ਵੱਖ ਏ.ਟੀ.ਐਮ ਤੋਂ ਪੈਸੇ ਕਢਵਾ ਕੇ ਆਮ ਵਿਅਕਤੀਆ ਅਤੇ
ਬੈਂਕ ਨਾਲ ਠੱਗੀ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ
ਆਈ ਪੀ ਸੀ, 66-ਸੀ, 66-ਡੀ ਆਈ.ਟੀ ਐਕਟ ਥਾਣਾ ਫੇਜ 1 ਐਸ.ਏ.ਐਸ ਦਰਜ ਕੀਤਾ
ਗਿਆਂ ਹੈ ਅਤੇ ਇਨ੍ਹਾ ਨੂੰ ਗ੍ਰਿਫਤਾਰ ਕਰਨ ਤੋ ਬਾਦ ਜਲੰਧਰ ਵਿਖੇ ਇਨ੍ਹਾਂ ਦੇ ਠਿਕਾਣਿਆ ਤੋਂ ਇਨ੍ਹਾ
ਪਾਸੋ ਕਾਰਡ ਕਲੋਨ ਕਰਨ ਵਾਲੀ ਮਸੀਨ, ਕੈਮਰਾ, ਲੈਪਟਾਪ, ਨਗਦੀ ਅਤੇ ਹੋਰ ਸਮਾਨ ਬ੍ਰਾਮਦ
ਕੀਤਾ ਗਿਆ ਹੈ। ਜੋ ਕਿ ਇਹ ਦੋਵੇਂ ਵਿਅਕਤੀ ਮੋਹਾਲੀ ਵਿਖੇ ਰੈਕੀ ਕਰਕੇ ਉਸ ਏ.ਟੀ.ਐਮ ਤੇ
ਸਕੀਮਿੰਗ/ਕਲੋਨਿੰਗ ਮਸ਼ੀਨ ਲਗਾਉਂਦੇ ਸਨ ਜਿਨ੍ਹਾ ਦੇ ਬਾਹਰ ਸਕਿਓਰਿਟੀ ਗਾਰਡ ਨਹੀ ਹੁੰਦਾ
ਸੀ। ਇਹ ਏ.ਟੀ.ਐਮ ਮਸ਼ੀਨ ਵਿੱਚ ਕਾਰਡ ਪਾਉਣ ਵਾਲੀ ਜਗ੍ਹਾ ਪਰ ਹੁਬਹੂ ਮਸ਼ੀਨ ਚਿਪਕਾ ਦਿੰਦੇ
ਸਨ ਅਤੇ ਜੋ ਜੋ ਵਿਅਕਤੀ ਉਸ ਮਸ਼ੀਨ ਰਾਹੀ ਪੈਸੇ ਨਿਕਲਵਾਉਦੇ ਸਨ ਉਨ੍ਹਾ ਦੇ ਏ.ਟੀ.ਐਮ ਕਾਰਡ
ਦੀ ਡਿਟੇਲ ਇਨ੍ਹਾ ਵਲੋ ਲਗਾਈ ਕਲੋਨਿੰਗ ਮਸ਼ੀਨ ਵਿੱਚ ਲੱਗੇ ਇਕ ਮੇਮਰੀ ਕਾਰਡ ਵਿੱਚ ਦਰਜ ਹੁੰਦੀ
ਰਹਿੰਦੀ ਸੀ। ਇਨ੍ਹਾ ਵਲੋ ਉਸੇ ਏ.ਟੀ.ਐਮ ਦੀ ਛੱਤ ਤੇ ਇਕ ਖਾਸ ਕਿਸਮ ਦਾ ਕੈਮਰਾ ਧੁੰਏ ਵਾਲੇ
ਸੈਂਸਰ ਵਿਚ ਫਿਟ ਕੀਤਾ ਜਾਂਦਾ ਸੀ ਜਿਸ ਰਾਂਹੀ ਇਹ ਏ.ਟੀ.ਐਮ ਕਾਰਡ ਦਾ ਪੀਨ ਨੰਬਰ ਦੇਖਦੇ
ਸਨ ਅਤੇ ਬਾਅਦ ਵਿਚ ਇਹ ਇਸ ਮਸੀਨ ਅਤੇ ਕੈਮਰੇ ਨੂੰ ਉਤਾਰ ਕੇ ਜਲੰਧਰ ਵਿਖੇ ਲੈ ਜਾਂਦੇ ਸੀ,
ਜਿਥੇ ਕਿ ਇਹ ਆਪਣੇ ਠਿਕਾਣੇ ਤੇ ਬੈਠ ਕੇ ਐਮ.ਐਸ.ਆਰ ਮਸ਼ੀਨ, ਲੈਪਟਾਪ ਤੇ ਸਾਫਟਵੇਅਰ ਦੀ
ਮਦਦ ਨਾਲ ਜਾਅਲੀ ਕਲੋਨ ਕੀਤੇ ਏ.ਟੀ.ਐਮ ਕਾਰਡ ਤਿਆਰ ਕਰਦੇ ਸੀ ਤੇ ਜਲੰਧਰ ਦੇ ਵੱਖ ਵੱਖ
ਏ.ਟੀ.ਐਮ ਤੋ ਪੈਸੇ ਨਿਕਲਵਾਉਂਦੇ ਸੀ, ਜਦੋ ਕਿ ਉਹ ਵਿਅਕਤੀ ਜਿਨਾ ਦੇ ਖਾਤਿਆ ਵਿਚੋਂ ਪੈਸੇ
ਨਿਕਲਦੇ ਸੀ ਉਨਾ ਦੇ ਅਸਲ ਏ.ਟੀ.ਐਮ ਕਾਰਡ ਉਨਾ ਪਾਸ ਹੀ ਹੁੰਦੇ ਸੀ। ਇਨ੍ਹਾ ਦੋਨਾ ਗ੍ਰਿਫਤਾਰ
ਕੀਤੇ ਦੋਸ਼ਿਆ ਦਾ ਇਕ ਹੋਰ ਸਾਥੀ ਬਿਮਲ ਮੈਹਰਾ ਵਾਸੀ ਜਲੰਧਰ ਨੂੰ ਵੀ ਇਨ੍ਹਾ ਦੇ ਇੰਕਸ਼ਾਫ ਤੋ
ਬਾਦ ਉਕਤ ਮੁੱਕਦਮਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਹੈ। ਜਿਸਦੀ ਗ੍ਰਿਫਤਾਰੀ ਅਜੇ ਬਾਕੀ ਹੈ
ਜਿਸਨੂੰ ਜਲਦ ਤੋ ਜਲਦ ਗ੍ਰਿਫਤਾਰ ਕਰਕੇ ਉਸ ਪਾਸੋ ਵੀ ਠੱਗੀ ਦੇ ਪੈਸੇ ਅਤੇ ਕਾਰਡ ਕਲੋਨਿੰਗ
ਕਰਨ ਦਾ ਬਾਕੀ ਸਮਾਨ ਬ੍ਰਾਮਦ ਕੀਤਾ ਜਾਵੇਗਾ।
ਇਥੇ ਇਹ ਵੀ ਜਿਕਰਯੋਗ ਹੈ ਕਿ ਜੋ ਵਿਅਕਤੀ ਆਪਣਾ ਏ.ਟੀ.ਐਮ ਕਾਰਡ
ਵਰਤਦੇ ਸਮੇ ਆਪਣਾ ਪੀਨ ਨੰਬਰ ਆਪਣੇ ਹੱਥ ਨਾਲ ਲੁੱਕਾ ਕੇ ਲਗਾਉਂਦੇ ਸਨ ਜਾਂ ਆਪਣਾ ਪੀਨ
ਨੰਬਰ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਸਨ ਉਨਾ ਵਿਅਕਤੀਆ ਦੇ ਖਾਤਿਆ ਵਿਚੋ ਇਹ ਦੋਸੀ ਪੈਸੇ
ਨਹੀ ਕਢਵਾ ਸਕੇ ਹਨ। ਇਸ ਲਈ ਜਦੋ ਵੀ ਅਸੀਂ ਕਿਸੇ ਏ.ਟੀ.ਐਮ ਤੇ ਪੈਸੇ ਕਢਵਾਉਣ ਲਈ
ਜਾਂਦੇ ਹਾਂ ਤਾਂ ਸਾਨੂੰ ਏ.ਟੀ.ਐਮ ਮਸ਼ੀਨ ਦਾ ਉਹ ਹਿਸਾ ਜਿਥੇ ਕਾਰਡ ਪੈਂਦਾ ਹੈ ਉਸਨੂੰ ਥੋੜਾ ਹਿਲਾ ਕੇ
ਚੈਕ ਕਰਨਾ ਚਾਹੀਦਾ ਹੈ ਅਤੇ ਜੇਕਰ ਉਹ ਹਿਸਾ ਥੋੜਾ ਢਿਲਾ ਹੈ ਤਾਂ ਉਸ ਤੇ ਕਾਰਡ ਕਲੋਨ ਵਾਲੀ
ਮਸੀਨ ਫਿਗ਼ਟ ਕੀਤੀ ਹੋ ਸਕਦੀ ਹੈ, ਜਿਸਦੀ ਸੂਚਨਾ ਤੁਰੰਤ ਬੈਂਕ ਅਤੇ ਪੁਲਿਸ ਨੂੰ ਦੇਣੀ ਚਾਹੀਦੀ ਹੈ
ਤੇ ਪੈਸੇ ਕਢਵਾਉਂਦੇ ਸਮੇਂ ਆਪਣਾ ਪੀਨ ਨੰਬਰ ਲੁੱਕਾ ਕੇ ਐਂਟਰ ਕਰਨਾ ਚਾਹੀਦਾ ਹੈ ਤੇ ਨਾਲ ਹੀ
ਇਕ ਮਹੀਨੇ ਵਿਚ ਘੱਟ ਤੋ ਘੱਟ ਇਕ ਵਾਰ ਆਪਣਾ ਪੀਨ ਨੰਬਰ ਬਦਲ ਲੈਣਾ ਚਾਹੀਦਾ ਹੈ ਤਾਂ ਜੋ
ਅਜਿਹੇ ਕਿਸੇ ਵੀ ਫਰਾਡ ਤੋ ਬਚਿਆ ਜਾ ਸਕੇ ਤੇ ਆਪਣਾ ਮਾਲੀ ਨੁਕਸਾਨ ਹੋਣ ਤੋ ਬਚਾਇਆ ਜਾ
ਸਕੇ।
ਗ੍ਰਿਫਤਾਰ ਕੀਤੇ ਦੋਸ਼ੀ:
1. ਸਾਵੇਜ ਪੁੱਤਰ ਮੁਹੰਮਦ ਇਲਿਆਸ ਵਾਸੀ ਜਲੰਧਰ।
2. ਰਾਜੀਵ ਕੁਮਾਰ ਪੁੱਤਰ ਸੁਦਰਸਨ ਕੁਮਾਰ ਵਾਸੀ ਜਲੰਧਰ।
ਦੋਸ਼ੀ ਜੋ ਗ੍ਰਿਫਤਾਰ ਕਰਨ ਬਾਕੀ ਹੈ:
1. ਬਿਮਲ ਮੈਹਰਾ ਵਾਸੀ ਜਲੰਧਰ
ਬ੍ਰਾਮਦਗੀ:
1. ਇਕ ਏ.ਟੀ.ਐਮ ਕਾਰਡ ਕਲੋਨ ਕਰਨ ਵਾਲੀ ਮਸ਼ੀਨ।
2. ਇਕ ਫਾਈਰ ਸੈਂਸਰ ਵਿੱਚ ਲਗਿਆ ਕੈਮਰਾ।
3. ਇਕ ਲੈਪਟੋਪ।
4. 02 ਲੱਖ 99 ਹਜਾਰ ਨਗਦੀ।
5. ਠੱਗੀ ਦੇ ਪੈਸਿਆ ਨਾਲ ਖਰਿਦਿਆ 01 ਮੋਬਾਇਲ ਫੋਨ ਮਾਰਕਾ ਐਪਲ 12 ਪਰੋ, 01 ਮੋਬਾਇਲ
ਫੋਨ ਮਾਰਕਾ ਵਨ ਪੱਲਸ 01 ਐਪਲ ਕੰਪਨੀ ਦੀ ਘੜੀ
6. ਦੋਸ਼ੀ ਸ਼ਵੇਜ ਦੇ ਬੈਂਕ ਖਾਤੇ ਵਿੱਚ ਇਸ ਵਲੋ ਠੱਗੀ ਦੀ ਜਮਾਂ ਕਰਵੇ 03 ਲੱਖ ਰੁਪਏ ਜਿਨ੍ਹਾ ਨੂੰ
ਬੈਂਕ ਵਿੱਚ ਫਰੀਜ ਕਰਵਾਇਆ ਗਿਆ ਹੈ।
No comments:
Post a Comment