ਐਸ.ਏ.ਐਸ. ਨਗਰ, 26 ਜੁਲਾਈ : ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ. ਨਗਰ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ 46ਵੇਂ ਵਿਸ਼ਵ ਹੁਨਰ ਮੁਕਾਬਲੇ ਲਈ ਜ਼ਿਲ੍ਹਾ ਪੱਧਰ ਉਤੇ ਐਨਐਫਸੀਆਈ ਹੋਟਲ ਮੈਨੇਜਮੈਂਟ ਇੰਸੀਚਿਊਟ ਮੋਹਾਲੀ ਵਿਖੇ ਬੇਕਰੀ ਅਤੇ ਕੁਕਿੰਗ ਟਰੇਡ ਵਿੱਚ ਮੁਕਾਬਲਾ ਕਰਵਾਇਆ ਗਿਆ।
ਇਸ ਮੌਕੇ ਡੀਪੀਐਮਯੂ ਟੀਮ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਚੱਲ ਰਹੇ ਹੁਨਰ ਮੁਕਾਬਲਿਆਂ ਦਾ ਜਾਇਜ਼ਾ ਲਿਆ ਗਿਆ। ਬਲਾਕ ਮਿਸ਼ਨ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਇੰਸੀਚਿਊਟ ਪੱਧਰ ਉਤੇ ਕਰਵਾਏ ਮੁਕਾਬਲਿਆਂ ਵਿੱਚੋਂ ਜੋ 5 ਉਮੀਦਵਾਰ ਚੁਣੇ ਗਏ ਸਨ, ਉਨ੍ਹਾਂ ਵਿਚਕਾਰ ਜ਼ਿਲ੍ਹਾ ਪੱਧਰ ਉਤੇ ਹੁਨਰ ਮੁਕਾਬਲੇ ਸ਼ੁਰੂ ਕੀਤਾ ਗਿਆ ਹੈ।
ਬਲਾਕ ਥੇਮੈਟਿਕ ਮੈਨੇਜਰ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚੋਂ ਜਿਊਰੀ ਵੱਲੋਂ ਜੋ ਦੋ ਉਮੀਦਵਾਰ ਚੁਣੇ ਜਾਣਗੇ, ਉਹ ਅੱਗੇ ਰਾਜ ਪੱਧਰ ਉਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ ਸੈਂਟਰ ਮੈਨੇਜਰ ਭਾਰਤ ਭੂਸ਼ਨ ਨੇ ਹੁਨਰ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਬੱਚਿਆਂ ਦਾ ਹੌਸਲਾ ਵਧਾਇਆ ਅਤੇ ਜਿਊਰੀ ਵੱਲੋਂ ਨਤੀਜੇ ਤਿਆਰ ਕਰਨ ਮਗਰੋਂ ਪਹਿਲੇ ਦੋ ਉਮੀਦਵਾਰਾਂ ਦੇ ਨਾਮ ਐਲਾਨੇ ਗਏ।
ਇਸ ਮੌਕੇ ਡਿਪਟੀ ਸੀਈਓ ਮਨਜੇਸ਼ ਸ਼ਰਮਾ ਅਤੇ ਟਰੇਨਿੰਗ ਤੇ ਪਲੇਸਮੈਂਟ ਅਫਸਰ ਮਾਨਸੀ ਭਾਂਮਰੀ ਹਾਜ਼ਰ ਸਨ।
No comments:
Post a Comment