SBP GROUP

SBP GROUP

Search This Blog

Total Pageviews

ਬਾਰ, ਪੱਬ ਅਤੇ ਅਹਾਤਿਆਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਦਿੱਤੀ ਜਾਵੇਗੀ ਇਜਾਜ਼ਤ

 ਐਸ ਏ ਐਸ ਨਗਰ, 01 ਜੁਲਾਈ : ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਦਿਆਲਨ ਨੇ ਸੀ.ਆਰ.ਪੀ.ਸੀ ਦੀ ਧਾਰਾ 144 ਦੇ ਅਧੀਨ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਾਰੀਆਂ ਗੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ  ਐਤਵਾਰ ਨੂੰ ਵੀ, ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲਣ ਦੀ ਆਗਿਆ ਦਿੱਤੀ ਹੈ। 


ਇਸ ਦੇ ਨਾਲ-ਨਾਲ ਆਈਲੈਟਸ ਕੋਚਿੰਗ ਇੰਸਟੀਚਿਊਟਸ ਨੂੰ ਕਰਫਿਊ ਟਾਈਮ ਦੇ ਅਧੀਨ ਖੋਲ੍ਹਣ ਦੀ ਆਗਿਆ ਹੈ, ਬਸ਼ਰਤੇ ਉਨ੍ਹਾਂ ਦੇ ਅਧਿਆਪਕ, ਸਟਾਫ ਅਤੇ ਵਿਦਿਆਰਥੀਆਂ ਨੂੰ ਟੀਕਾਕਰਣ ਦੀ ਘੱਟੋ ਘੱਟ ਇਕ ਡੋਜ਼ ਮਿਲੀ ਹੋਵੇ। ਇਸਦੀ ਸਖਤੀ ਨਾਲ ਪਾਲਣਾ ਕਰਨਾ ਮਾਲਕ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।


ਹੁਨਰ ਵਿਕਾਸ ਕੇਂਦਰ ਅਤੇ ਯੂਨੀਵਰਸਿਟੀਆਂ ਵੀ ਇਸ ਸ਼ਰਤ ਤਹਿਤ ਖੁੱਲ੍ਹਣਗੀਆਂ ਕਿ ਉਹਨਾਂ ਦੇ ਸਟਾਫ ਅਤੇ ਵਿਦਿਆਰਥੀਆਂ ਦੇ ਵੈਕਸੀਨ ਦੀ ਇੱਕ ਖੁਰਾਕ ਜ਼ਰੂਰ ਲੱਗੀ ਹੋਵੇ। ਬਾਰਾਂ, ਪੱਬਾਂ ਅਤੇ ਅਹਾਤਿਆਂ ਨੂੰ ਉਨ੍ਹਾਂ ਦੀ 50 ਫੀਸਦ ਸਮਰੱਥਾ ਦੇ ਅਧਾਰ 'ਤੇ ਖੋਲ੍ਹਣ ਦੀ ਆਗਿਆ ਹੈ।ਹਾਲਾਂਕਿ ਸਮਾਜਕ ਦੂਰੀ ਦੇ ਪ੍ਰੋਟੋਕੋਲ ਨੂੰ ਬਣਾਈ ਰੱਖਿਆ ਜਾਣਾ ਲਾਜ਼ਮੀ ਹੈ ਅਤੇ ਵੇਟਰਾਂ / ਸਰਵਰਾਂ / ਹੋਰ ਕਰਮਚਾਰੀਆਂ ਨੂੰ ਕਰੋਨਾ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਜ਼ਰੂਰ ਲੱਗੀ ਹੋਵੇ।ਪ੍ਰਬੰਧਨ ਨਿੱਜੀ ਤੌਰ 'ਤੇ ਇਸ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਵੇਗਾ। ਇਹ ਆਦੇਸ਼ ਕੰਟੇਨਮੈਂਟ ਜ਼ੋਨਾਂ 'ਤੇ ਲਾਗੂ ਨਹੀਂ ਹੋਣਗੇ। ਹਦਾਇਤਾਂ ਦੀ ਉਲੰਘਣਾ ਸਬੰਧੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

No comments:


Wikipedia

Search results

Powered By Blogger